
ਹੁਸ਼ਿਆਰਪੁਰ 15 ਜੁਲਾਈ (ਵਿਸ਼ਵ ਵਾਰਤਾ)-ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਮੁੰਬਈ ਵਿਖੇ ਸਥਿਤ ਘਰ ‘ ਰਾਜ ਗ੍ਰਹਿ ਉੱਤੇ
ਪਿੱਛਲੇ ਦਿਨੀ ਕੁਝ ਸਰਾਂਰਤੀ ਅਨਸਰਾਂ ਵੱਲੋਂ ਵੇ-ਬਜ਼ਾ
ਕੀਤੇ ਹਮਲੇ ਅਤੇ ਭੰਨਤੋੜ ਦਾ ਹਰ ਪਾਸੇ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ।ਨਾਰੀ ਸ਼ਕਤੀ ਫ਼ਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਸਖਤ ਸਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ, ਘਟਨਾਂ ਪਿੱਛੇ ਜਿਹੜਾ ਮਾਸਟਰ ਮਾਈਡ ਹੈ ਉਸ ਦੀ ਭਾਲ ਕਰਕੇ ਉਸ ਨੂੰ ਚੌਰਾਹੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਕਿਉਕਿ ਸਵਿਧਾਨ ਦੇ ਰਚਣਹਾਰੇ ਬਾਬਾ ਸਾਹਿਬ ਜੀ ਦੇ ਘਰ ਦੀ ਭੰਨ ਤੋੜ ਕਰਨੀ ਇੱਕ 100 ਕਤਲ ਕਰਨ ਦੇ ਬਰਾਬਰ ਹੈ ਉਨ੍ਹਾਂ ਕਿਹਾ ਕਿ ਮੁਬੰਈ ਦਾਦਰ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦਾ ਘਰ ਜਿਸ ਨੂੰ ਰਾਜ ਗ੍ਰਹਿ ਵੀ ਕਿਹਾ ਜਾਂਦਾ ਹੈ ਹਰ ਵਰਗ ਦੇ ਲੋਕਾਂ ਲਈ ਇੱਕ ਮੰਦਿਰ ਦੇ ਬਰਾਬਰ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਦੇ ਘਰ ਨੂੰ ਤੋੜਿਆ ਹੈ ਉਹ ਇਸ ਦੇਸ਼ ਦੇ ਸ਼ਾਂਤੀ ਭਾਈਚਾਰਾ ਤੇ ਕਾਨੂੰਨ ਦੇ ਦੁਸ਼ਮਣ ਹਨ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 70 ਸਾਲ ਤੋਂ ਵੱਧ ਸਮੇਂ ਦੌਰਾਨ ਸਰਕਾਰਾਂ ਅੱਜ ਤੱਕ ਨਾ ਤਾਂ ਸੰਵਿਧਾਨ ਲਿਖਣ ਵਾਲੇ ਮਹਾਨ ਪੂਰਵਜ ਦੇ ਘਰ ਦੀ ਸਹੀ ਤਰੀਕੇ ਨਾਲ ਰਾਖੀ ਕਰਵਾ ਸਕੀਆ ਅਤੇ ਨਾ ਹੀ ਸੰਵਿਧਾਨ ਨੂੰ ਸਹੀ ਤਰ੍ਹਾਂ ਇਮਾਨਦਾਰੀ ਨਾਲ ਲਾਗੂ ਕਰਵਾ ਸਕੀਆ ਉਨ੍ਹਾਂ ਕੇਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਆਦਿਵਾਸੀ ਸਮਾਜ ਸੜਕਾ ਤੇ ਉਤਰਨ ਲਈ ਮਜਬੂਰ ਹੋਵੇਗਾ । ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਕਿ ਵਿਸਵ ਦੇ ਦਲਿਤਾਂ ਦੇ ਉੱਪਰ ਆਏ ਦਿਨ ਤਸੱਦਦ ਢਾਏ ਜਾ ਰਹੇ ਹਨ ਜਿਹੜੇ ਕਿ ਹੁਣ ਸਹਿਣ ਨਹੀ ਕੀਤੇ ਜਾਣਗੇ ਉਹਨਾ ਕਿਹਾ ਕਿ ਹੁਣ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ।ਉਹਨਾ ਕਿਹਾ ਕਿ ਕਦੇ ਸਾਡੇ ਗੁਰੂ ਘਰ ਢਾਏ ਜਾ ਰਹੇ ਹਨ ਕਦੇ ਬਾਬਾ ਸਾਹਿਬ ਜੀ ਦੇ ਬੁੱਤ ਤੋੜੇ ਜਾ ਰਹੇ ਹਨ ਤੇ ਹੁਣ ਬਾਬਾ ਸਾਹਿਬ ਜੀ ਦੇ ਘਰ ਦੀ ਤੋੜ -ਫੋੜ ਇਹ ਦਰਸਾਉਦੀ ਹੈ ਕਿ ਇਸ ਸਾਜਿਸ ਪਿੱਛੇ ਜਰੂਰ ਕੇਦਰ ਦੀ ਸਰਕਾਰ ਦੀ ਸ਼ਹਿ ਹੈ ਉਹਨਾ ਚਿਤਾਵਨੀ ਦਿੰਦਿਆ ਕਿਹਾ ਕਿ ਬਾਬਾ ਸਾਹਿਬ ਜੀ ਦਾ ਘਰ ਤਰੁੰਤ ਬਣਵਾਇਆ ਜਾਵੇ ਨਾ ਬਣਾਉਣ ਦੀ ਸੂਰਤ ਵਿੱਚ ਅੰਬੇਡਕਰ ਪ੍ਰੀਵਾਰ ਚੁੱਪ ਕਰਕੇ ਨਹੀ ਬੈਠੇਗਾ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















