ਹੁਸ਼ਿਆਰਪੁਰ , 15 ਜੁਲਾਈ (ਵਿਸ਼ਵ ਵਾਰਤਾ) : ਸੀ . ਬੀ . ਐਸ . ਈ . ਬੋਰਡ ਦੇ ਵੱਲੋਂ 12ਵੀਂ ਦੇ ਦੇ ਨਤੀਜਿਆ ’ਚ ਹਿਜ਼ ਐਕਸੀਲੇਂਟ ਇੰਸਟਿਟਿਊਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕਰ ਦਿੱਤਾ ਹੈ । ਸੀ ਬੀ ਐਸ ਈ ਦੀਆਂ ਬਾਰਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਸਾਰਿਆਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਦੌੜ ਗਈ । ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਾਲ ਭਰ ਦੀ ਅਣਥਕ ਮਿਹਨਤ ਰੰਗ ਲਿਆਈ । ਅਧਿਆਪਕਾਂ ਦੇ ਅਣਥਕ ਯਤਨਾਂ ਦਾ ਨਤੀਜਾ ਹੈ ਕਿ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਸੰਬੰਧ ਵਿੱਚ ਹਿਜ ਐਕਸੀਲੈਂਟ ਇੰਸਚਿਊਟ ਦੇ ਐਮ . ਡੀ . ਡਾ . ਅਸ਼ੀਸ਼ ਸ਼ਰੀਨ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਕਾਮਰਸ ਵਿਸ਼ੇ ਵਿੱਚ ਮਨਜੋਤ ਸਿੰਘ ਧਾਮੀ ਨੇ 95.6 ਫ਼ੀਸਦੀ , ਜਸਲੀਨ ਕੌਰ ਨੇ 95 . 6 ਫ਼ੀਸਦੀ , ਪਰਮਜੋਤ ਕੌਰ ਨੇ 93 ਫ਼ੀਸਦੀ , ਸ਼ਿਵਾਂਕ ਨੇ 90 ਫ਼ੀਸਦੀ , ਰਵਿਸ਼ ਪਰਮਾਰ 88 ਫ਼ੀਸਦੀ ਅੰਕ ਲਈ । ਇਸੇ ਤਰਾਂ ਨਾਨ ਮੈਡੀਕਲ ਵਿਸ਼ੇ ਵਿੱਚ ਸਿਮਰਨ ਮਲਿਕ ਨੇ 95 . 6 ਫ਼ੀਸਦੀ , ਬਿ੍ਰਜੇਸ਼ ਨੇ 94 . 2 ਫ਼ੀਸਦੀ , ਸ਼ਿਵਮ ਜੈਨ ਨੇ 92 . 2 , ਤਨੀਸ਼ਕਾ ਨੇ 91 . 4 , ਦਿਲਾਵਰ ਸਿੰਘ ਸੰਘਾ ਨੇ 90 ਫ਼ੀਸਦੀ , ਕਿਰਣਪ੍ਰੀਤ ਨੇ 88 . 2 , ਨਦੇਂਸ਼ ਨੇ 88 ਫ਼ੀਸਦੀ ਅਤੇ ਰੋਬਿਨ ਨੇ 86 ਫ਼ੀਸਦੀ ਅੰਕ ਪ੍ਰਾਪਤ ਕੀਤੇ । ਮੈਡੀਕਲ ਵਿਸ਼ੇ ਵਿੱਚ ਜੈਸਮੀਨ ਨੇ 91 . 2 ਫ਼ੀਸਦੀ , ਕਿ੍ਰਸ਼ਣ ਸ਼ਰਮਾ ਨੇ 90 . 2 ਫ਼ੀਸਦੀ , ਦਲਬੀਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰ ਵਿਸ਼ਾ ਵਿੱਚ ਟਾਪ ਕੀਤਾ । ਉਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਖੁਸ਼ੀ ਦੇ ਨਾਲ ਸਾਰੇ ਅਧਿਆਪਕਾਂ ਅਤੇ ਹਿਜ ਐਕਸੀਲੇਂਟ ਇੰਸਟਿਟਿਊਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਲਗਨ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ । ਸਕੂਲ ਦੇ ਪਿ੍ਰੰਸੀਪਲ ਡਾ ਅਸ਼ੀਸ਼ ਸ਼ਰੀਨ ਨੇ ਇਸ ਉਪਲਬਧੀ ਉੱਤੇ ਵਿਦਿਆਰਥੀਆਂ ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਧੰਨਵਾਦ ਕੀਤਾ। ਉਨਾਂ ਨੇ ਭਵਿੱਖ ਵਿੱਚ ਵੀ ਇਸ ਪ੍ਰਕਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਉਨਾਂ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਜਿਆਦਾ ਨਿਖਾਰਣ ਅਤੇ ਸਰਵ ਪੱਖੀ ਵਿਕਾਸ ਲਈ ਸਮੇਂ ਸਮੇਂ ਤੇ ਪ੍ਰਤੀਯੋਗਿਤਾਵਾਂ ਕਰਵਾਉਂਦੇ ਰਹਿੰਦੇ ਹਨ । ਹਿਜ ਐਕਸੀਲੇਂਟ ਇੰਸਟਿਟਿਊਟ ਆਉਣ ਵਾਲੇ ਕੰਪਟੀਸ਼ਨ ਪ੍ਰੀਖਿਆਵਾਂ ਵਿੱਚ ਵੀ ਅਜਿਹੀ ਉੱਪਲੱਬਧੀਆਂ ਪ੍ਰਾਪਤ ਕਰਦਾ ਰਹੇਗਾ ਤਾਂਕਿ ਉਨਾਂ ਦਾ ਸਕੂਲ ਹਮੇਸ਼ਾ ਊਂਚਾਇਆਂ ਨੂੰ ਛੂ ਸਕੇ ਅਤੇ ਹੁਸ਼ਿਆਰਪੁਰ ਖੇਤਰ ਦਾ ਨਾਮ ਪੂਰੇ ਦੇਸ਼ ਵਿੱਚ ਰੋਸ਼ਨ ਕਰ ਸਕੇ ।
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...























