
ਹੁਸ਼ਿਆਰਪੁਰ 14 ਜੁਲਾਈ (ਵਿਸ਼ਵ ਵਾਰਤਾ)-ਮਿਸ਼ਨ ਤੰਦਰੁਸਤ ਤਹਿਤ ਫੂਡ ਸੇਫਟੀ ਐਡ ਸਟੈਰਡ ਐਕਟ ਦੀ ਇੰਨ ਬਿੰਨ ਪਾਲਣਾ ਨੂੰ ਕਰਵਾਉਣ ਅਤੇ ਲੋਕਾਂ ਨੂੰ ਸਾਫ ਸੁਥਰਾਂ ਅਤੇ ਹਾਈਜੈਨਿਕ ਖਾਦ ਪਦਾਰਥ ਦੀ ਸਪਲਾਈ ਯਕੀਨੀ ਬਣਾਉਣ ਲਈ ਤੇ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋ ਚੱਬੇਵਾਲ ਖੇਤਰ ਦੇ ਕਰਿਆਨੇ ਦੀਆ ਦੁਕਾਨਾਂ ਤੇ ਚੈਕਿੰਗ ਕਰਕੇ 10 ਸੈਪਲ ਲੈ ਕੇ ਅਗਲੇਰੀ ਜਾਂਚ ਲਈ ਚੰਡੀਗੜ ਲੈਬ ਨੂੰ ਭੇਜ ਦਿੱਤੇ ਗਏ ਹਨ । ਇਹਨਾਂ ਸੈਪਲਾਂ ਵਿੱਚ 2 ਪਨੀਰ ਅਤੇ 3 ਦਾਂਲਾ , ਲਾਲ ਮਿਰਚ ਅਤੇ ਹੋਰ ਸੈਪਲ ਲਏ ਗਏ। ਇਸ ਮੋਕੇ ਹੋਰ ਜਾਣਕਾਰੀ ਦਿੰਦੇ ਹੋਏ ਸਿਹਤ ਅਫਸਰ ਨੇ ਦੱਸਿਆ ਕਿ ਚੈਕਿੰਗ ਦੋਰਾਨ ਕੁਝ ਦੁਕਾਨਦਾਰਾ ਵੱਲੋ ਫੂਡ ਸੇਫਟੀ ਐਡ ਸਟੈਰਰਡ ਐਕਟ ਰਜਿਸਟ੍ਰੇਸ਼ੇਨ ਨਹੀ ਕਰਵਾਈ ਗਈ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ । ਉਹਨਾ ਦੱਸਿਆ ਕਿ ਜਿਲ੍ਹੇ ਵਿੱਚ ਖਾਦ ਪਦਾਰਥ ਦਾ ਕੰਮ ਕਰਨ ਵਾਲਿਆ , ਢਾਬਿਆ , ਹੋਟਲਾਂ ਹਲਵਾਈਆਂ .ਦੋਧੀਆ ਲਈ ਰਜਿਸੇਟ੍ਰ੍ਸ਼ਨ ਜਾਂ ਲਾਈਸੈਸ ਤੇ ਰਜਿਸਟ੍ਰੇੱਸ਼ਨ ਕਰਵਾਉਣੀ ਲਾਜਮੀ ਹੈ ਅਤੇ ਜੇਕਰ ਕੋਈ ਇਸ ਪਾਲਣਾ ਨਹੀ ਕਰਦਾ ਤਾਂ ਉਸ ਨੂੰ ਵੱਡੀ ਪੱਧਰ ਤੇ ਜੁਰਮਾਨਾ ਅਤੇ ਉਸਦੇ ਕਾਰੋਵਾਰ ਨੂੰ ਸੀਲ ਕਰ ਦਿੱਤਾ ਜਾਵੇਗਾ ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਵੀ ਖਾਦ ਪਦਾਰਥ ਬਣਾਦੇ ਜਾ ਵੇਚੇ ਜਾਦੇ ਹਨ ਉਹਨਾਂ ਦੇ ਕਰਮਚਾਰੀਆ ਦਾ ਸਾਲ ਵਿੱਚ ਇਕ ਵਾਰ ਮੈਡੀਕਲ ਫਿਟਨਿਸ ਦਾ ਸਰਟੀਫਕੇਟ .ਤੋ ਇਲਾਵਾਂ ਉਸ ਜਗਾਂ ਦੀ ਸਾਫ ਸਫਾਈ ਦਾ ਧਿਆਨ ਰੱਖਣਾ ਜਰੂਰੀ ਹੈ ਅਤੇ ਮੂੰਹ ਤੇ ਮਾਸਿਕ , ਸਿਰ ਤੇ ਟੋਪੀ ਅਤੇ ਹੱਥਾ ਤੇ ਦਸਤਾਨੇ ਪਾਉਣੇ ਜਰੂਰੀ ਹਨ । ਉਹਨਾਂ ਜਿਲੇ ਵਿੱਚ ਰੇਹੜੀਆਂ ਵਾਲਿਆ ਨੂੰ ਹਦਾਇਤ ਕੀਤੀ ਕਿ ਕੋਵਿਡ ਦੀਆਂ ਹਦਾਇਤਾ ਦੀ ਪਾਲਣਾ ਨਾ ਕੀਤੀ ਤਾ ਕਾਰਵਾਈ ਕੀਤੀ ਜਾਵੇਗੀ , ਜੇਕਰ ਰੇਹੜੀ ਦੀ ਰਜਿਸਟ੍ਰੇਸ਼ਨ ਨਹੀ ਕਰਵਾਈ ਤਾ ਰੇਹੜੀਆ ਵੀ ਸਿਹਤ ਵਿਭਾਗ ਵੱਲੋ ਸੀਲ ਕਰ ਦਿੱਤੀਆ ਜਾਣਗੀਆਂ । ਇਸ ਮੋਕੇ ਉਹਨਾਂ ਨਾਲ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ , ਰਾਮ ਲੁਭਾਇਆ ,ਨਸੀਬ ਚੰਦ . ਤੇ ਅਸ਼ੋਕ ਕੁਮਾਰ ਵੀ ਹਾਜਰ ਸੀ ।
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















