
ਬਰਨਾਲਾ, 14 ਜੁਲਾਈ (ਵਿਸ਼ਵ ਵਾਰਤਾ)-ਰੋਜ਼ੀ-ਰੋਟੀ ਦੀ ਭਾਲ ‘ਚ ਸਾਊਦੀ ਅਰਬ ਗਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਛਾਪਾ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਹਰਪਾਲ ਸਿੰਘ (34) ਸਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਛਾਪਾ ਦੀ ਮ੍ਰਿਤਕ ਦੇਹ ਵੱਖ-ਵੱਖ ਰਾਜਨੀਤਕ ਆਗੂਆਂ ਦੇ ਉਪਰਾਲੇ ਸਦਕਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਛਾਪਾ ਵਿਖੇ ਪੁੱਜੀ। ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ, ਮੋਹਤਬਰ, ਵਿਅਕਤੀਆਂ, ਰਾਜਨੀਤਕ ਆਗੂਆਂ ਤੋਂ ਇਲਾਵਾ ਪਿੰਡ ਵਾਸੀਆਂ ਦੀ ਹਾਜ਼ਰੀ ‘ਚ ਮ੍ਰਿਤਕ ਨੌਜਵਾਨ ਨੂੰ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਛਾਪਾ ਘਰ ਦੀ ਜ਼ਮੀਨ ਵਿਕਣ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਆਜ ‘ਤੇ ਪੈਸੇ ਲੈ ਕੇ ਰੋਟੀ-ਰੋਜ਼ੀ ਕਮਾਉਣ 30 ਮਈ 2019 ਨੂੰ ਸਾਊਦੀ ਅਰਬ ਵਿਖੇ ਗਿਆ ਸੀ। ਪਹਿਲਾਂ ਤਾਂ ਦੋ ਮਹੀਨੇ ਕੰਮ ਨਹੀਂ ਮਿਲਿਆ ਪਰ ਫਿਰ ਤਿੰਨ ਮਹੀਨੇ ਉੱਥੇ ਕੰਮ ਕਰਦਾ ਰਿਹਾ। ਹਰਪਾਲ ਸਿੰਘ ਨਾਲ 4 ਫਰਵਰੀ ਨੂੰ ਸਾਊਦੀ ਅਰਬ ਤੋਂ ਫੋਨ ਤੇ ਗੱਲਬਾਤ ਹੋਈ ਸੀ। ਉਸ ਨੂੰ ਸਕੂਲ ‘ਚ ਪੜ੍ਹ ਰਹੀਆਂ ਦੋ ਲੜਕੀਆਂ ਦੀਆਂ ਫ਼ੀਸਾਂ ਭਰਨ ਸਬੰਧੀ ਪੈਸੇ ਭੇਜਣ ਲਈ ਕਿਹਾ ਗਿਆ ਸੀ। ਉਸ ਨੇ ਕਿਹਾ ਸੀ ਕਿ 10 ਫਰਵਰੀ ਤੋਂ ਬਾਅਦ ਤਨਖ਼ਾਹ ਮਿਲਣ ‘ਤੇ ਪੈਸੇ ਭੇਜੇਗਾ ਪਰ ਦਿਲ ਦੇ ਦੌਰੇ ਨਾਲ ਮੌਤ ਹੋਣ ਸਬੰਧੀ 7 ਫਰਵਰੀ ਨੂੰ ਸਾਊਦੀ ਅਰਬ ਤੋਂ ਫੋਨ ‘ਤੇ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦੇ ਹੀ ਇਸ ਸਬੰਧੀ ਪਿੰਡ ਦੇ ਮੋਹਤਵਰ ਵਿਅਕਤੀਆਂ ਦੇ ਧਿਆਨ ‘ਚ ਲਿਆਂਦਾ। ਉਨ੍ਹਾਂ ਵਲੋਂ ਪਹਿਲਕਦਮੀ ਕਰ ਕੇ ਵੱਖ-ਵੱਖ ਸਿਆਸੀ ਆਗੂਆਂ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਉਣ ਉਪਰੰਤ ਪੂਰੀ ਕਾਗਜ਼ੀ ਕਾਰਵਾਈ ਦੀ ਫਾਈਲ ਤੁਰੰਤ ਵਿਦੇਸ਼ ਮੰਤਰਾਲੇ ਤਕ ਪੁੱਜਦਾ ਕਰਦਿਆਂ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ 5 ਮਹੀਨਿਆਂ ਬਾਅਦ ਪਿੰਡ ਛਾਪਾ ਵਿਖੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਪਤੀ ਦੀ ਮੌਤ ਹੋ ਜਾਣ ਕਾਰਨ ਹੁਣ ਘਰ ‘ਚ ਕੋਈ ਕਮਾਊ ਵਿਅਕਤੀ ਨਹੀਂ ਰਹਿ ਗਿਆ। ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਦੋ ਧੀਆਂ ਇਕ ਅੱਠਵੀਂ ਤੇ ਦੂਜੀ ਨੌਵੀਂ ਕਲਾਸ ‘ਚ ਪੜ੍ਹਾਈ ਕਰ ਰਹੀਆਂ ਹਨ ਉਨ੍ਹਾਂ ਸਰਕਾਰ ਪਾਸੋਂ ਆਰਥਿਕ ਮਦਦ ਦੀ ਮੰਗ ਕੀਤੀ।
Punjab: ਸਤਿਕਾਰ ਸੋਧ ਐਕਟ ‘ਤੇ ਪੰਜਾਬ ਸਰਕਾਰ ਦੀ 7-ਮੈਂਬਰੀ ਤਾਲਮੇਲ ਕਮੇਟੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਹਿਰ ਪੈਨਲ ਨਾਲ ਕਰੇਗੀ ਮੁਲਾਕਾਤ
Punjab: ਸਤਿਕਾਰ ਸੋਧ ਐਕਟ 'ਤੇ ਪੰਜਾਬ ਸਰਕਾਰ ਦੀ 7-ਮੈਂਬਰੀ ਤਾਲਮੇਲ ਕਮੇਟੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਹਿਰ ਪੈਨਲ ਨਾਲ...






















