
ਹੁਸ਼ਿਆਰਪੁਰ, 12 ਜੁਲਾਈ (ਵਿਸ਼ਵ ਵਾਰਤਾ)- ਮਹਿਲਾਵਾਂ ਦੀ ਸੁਰਖਿਆ ਤੇ ਰੁੱਤਬੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੂੰ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਔਰਤਾਂ ਵੀ ਸਮਾਜ ਦੇ ਵਿੱਚ ਪੁਰਸ਼ਾਂ ਦੇ ਬਰਾਬਰ ਹੋ ਕੇ ਕਦਮ ਨਾਲ ਕਦਮ ਮਿਲਾ ਕੇ
ਕੰਮ ਕਰਨ। ਇਹ ਵਿਚਾਰ “ਉਵਰਸੀਜ਼ ਕਾਗਰਸ ਯੂਰਪ ਮਹਿਲਾ ਵਿੰਗ ਦੀ ਕਨਵੀਨਰ ਤੇ ਅੈਨ ਆਰ ਆਈ ਯੂਰਪ ਕੁਆਰਡੀਨੇਟਰ ਡਾ ਸੋਨੀਆ ਨੇ ਬੀਤੇ ਦਿਨ ਹੁਸ਼ਿਆਰਪੁਰ ਵਿਖੇ ਕਾਗਰਸ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਵਿਧਵਾਵਾ ਤੇ ਅਪੰਗ ਅੋਰਤਾ ਨੂੰ ਈ. ਰਿਕਸ਼ਾ ਦੇਣ ਦੀ ਸ਼ਲਾਘਾ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਇਹ ਕਾਗਰਸ ਸਰਕਾਰ ਦਾ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ, ਇਸਦੇ ਨਾਲ ਹੀ ਮਹਿਲਾਵਾਂ ਨੂੰ ਸਮਾਜ ਦੇ ਵਿੱਚ ਵਿਚਰਨ ਤੇ ਆ ਰਹੀਆਂ ਸਮੱਸਿਆਵਾਂ ਦੇ ਵੱਲ ਵੀ ਯੋਗ ਧਿਆਨ ਦੇਣ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਨਾਂ ਔਰਤਾਂ ਨੂੰ ਈ. ਰਿਕਸ਼ਾ ਦਿੱਤੇ ਹਨ ਉਨਾਂ ਦੀ ਸੁਰਖਿਆ ਨੂੰ ਲੈ ਕੇ ਵੀ ਕਦਮ ਚੁੱਕਣੇ ਬਹੁਤ ਜਰੂਰੀ ਹਨ। ਉਹਨਾ ਕਿਹਾ ਕਿ ਔਰਤਾਂ ਨੂੰ ਈ. ਰਿਕਸ਼ਾ ਚਲਾਉਂਦੇ ਸਮੇਂ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਵੀ ਪੰਜਾਬ ਸਰਕਾਰ ਪਹਿਲ ਦੇ ਅਧਾਰ ਤੇ ਕੰਮ ਕਰੇਗੀ । ਉਨਾਂ ਕਿਹਾ ਕਿ ਈ -ਰਿਕਸ਼ਾ ਚਲਾਉਣ ਵਾਲੀਆ ਅੋਰਤਾ ਕੋਲ ਲੇਡੀਜ ਪੁਲਿਸ ਦਾ ਨੰਬਰ ਹਮੇਸ਼ਾ ਉਪਲੱਵਧ ਹੋਣਾ ਚਾਹੀਦਾ ਹੈ । ਤਾ ਕਿ ਅੋਰਤਾ ਨੂੰ ਕੋਈ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆ ਸਕੇ ਅਤੇ ਪ੍ਰੇਸ਼ਾਨੀ ਆਉਣ ਤੇ ਮਹਿਲਾਵਾ , ਲੇਡੀਜ ਪੁਲੀਸ ਨਾਲ ਸਿੱਧਾ ਸੰਪਰਕ ਕਰ ਸਕਣ । ਉਨਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਸਮੇਂ ਸਮੇਂ ’ਤੇ ਇਹੋ ਜਿਹੇ ਸਲਾਘਾਯੋਗ ਕਦਮ ਚੁੱਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਔਰਤਾਂ ਆਪਣੇ ਪੈਰਾ ਤੇ ਆਪ ਖੜੀਆਂ ਹੋ ਸਕਣ ਅਤੇ ਉਨਾਂ ਦਾ ਹੌਂਸਲਾ ਬੁਲੰਦ ਹੋਵੇੇ।
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















