
ਹੁਸ਼ਿਆਰਪੁਰ 13 ਜੁਲਾਈ (ਵਿਸ਼ਵ ਵਾਰਤਾ)-ਸਮਾਜ ਸੇਵੀ ਨਵਤੇਜ ਗੁੱਗੂ ਦੀ ਬਟਾਲਾ ਪੁਲਸ ਵੱਲੋਂ ਗ੍ਰਿਫਤਾਰੀ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ । ਰੋਸ ਜਤਾਉਂਦਿਆਂ ਆਗੂਆਂ ਨੇ ਕਿਹਾ ਸਮਾਜ ਸੇਵੀ ਨਵਤੇਜ ਸਿੰਘ ਗੁੱਗੂ ਵਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਰਨ ਉਹ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਸੀ ਇਸ ਲਈ ਸਰਕਾਰ ਦੇ ਨੇਤਾ ਇਸ ਗੱਲ ਤੋਂ ਦੁਖੀ ਸਨ ਕਿ ਜਿਹੜਾ ਕੰਮ ਸਾਡੀ ਜ਼ਿੰਮੇਵਾਰੀ ਬਣਦੇ ਹੋਏ ਅਸੀਂ ਨਹੀਂ ਕਰ ਸਕੇ ਉਹ ਨਵਤੇਜ ਸਿੰਘ ਗੁੱਗੂ ਨੇ ਕਰ ਦਿਖਾਇਆ ਕਰੋਨਾ ਦੀ ਮਾਰ ਝੱਲ ਰਹੀ ਦੁਨੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਲੋਕ ਬੇਰੁਜ਼ਗਾਰੀ ਕਾਰਨ ਭੁੱਖੇ ਮਰ ਰਹੇ ਹਨ ਇਨ੍ਹਾਂ ਹਾਲਾਤਾਂ ਵਿੱਚ ਅਗਰ ਕੋਈ ਬੀਮਾਰ ਹੋ ਗਿਆ ਤਾਂ ਉਸ ਦਾ ਇਲਾਜ ਨਵਤੇਜ ਸਿੰਘ ਗੁੱਗੂ ਨੇ ਆਪਣੇ ਹਸਪਤਾਲ ਵਿੱਚ ਫ੍ਰੀ ਕੀਤਾ ਜਾਂ ਘੱਟ ਪੈਸਿਆਂ ਵਿੱਚ ਕੀਤਾ ਉਨ੍ਹਾਂ ਕਿਹਾ ਕਿ ਇਸ ਸਮੇਂ ਕਰੋਨਾ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਰਕਾਰ ਨੇ ਸਿਰਫ਼ ਸਰਕਾਰੀ ਕਾਗਜ਼ਾਂ ਵਿੱਚ ਹੀ ਸਹੂਲਤਾਂ ਦਿੱਤੀਆਂ ਜਦਕਿ ਇਸ ਨੂੰ ਅਮਲੀ ਜਾਮਾਂ ਨਵਤੇਜ ਵਰਗੇ ਅਨੇਕਾਂ ਸਮਾਜ ਸੇਵੀਆ ਨੇ ਪਹਿਨਾਇਆ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਦਾ ਜ਼ਮੀਨੀ ਪੱਧਰ ਤੇ ਸਰਵੇ ਕੀਤਾ ਜਾਵੇ ਤਾਂ ਸਿਰਫ 2% ਲੋਕਾਂ ਤੱਕ ਹੀ ਇਸ ਦਾ ਫਾਇਦਾ ਪਹੁੰਚਿਆ ਬਾਕੀ ਸਾਰਾ ਸਾਲ ਸਰਕਾਰੀ ਤੰਤਰ ਲੀਡਰਾਂ ਦੇ ਚਹੇਤਿਆਂ ਤੱਕ ਪਹੁੰਚਿਆ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੋਈ ਸਮਾਜ ਸੇਵੀ ਲੋਕਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕ ਇਸ ਨੂੰ ਆਪਣੀ ਤੌਹੀਨ ਸਮਝਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਸਿਰਫ਼ ਉਦਘਾਟਨ ਹੀ ਕੀਤੇ ਹਨ ਇਸੇ ਕਰਕੇ ਨਵਤੇਜ ਸਿੰਘ ਗੁੱਗੂ ਤੇ ਝੂਠੇ ਇਲਜ਼ਾਮ ਲਗਾ ਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਜਿਹੜੀ ਕਿ ਸਮਾਜ ਸੇਵਕਾਂ ਖਿਲਾਫ ਵੱਡੀ ਸਾਜ਼ਿਸ਼ ਹੈ ਆਗੂਆਂ ਨੇ ਕਿਹਾ ਕਿ ਅਗਰ ਉਸ ਵੇਲੇ ਉਸ ਕੋਲੋਂ ਕੋਈ ਗੈਰ ਕਾਨੂੰਨੀ ਕੰਮ ਹੋਇਆ ਹੈ ਤਾਂ ਉਸ ਕੋਲ ਬਦਲਾ ਲੈਣ ਦੀ ਭਾਵਨਾ ਨਾਲ ਕਾਰਵਾਈ ਕਰਨਾ ਨਿੰਦਣਯੋਗ ਹੈ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਨਵਤੇਜ ਸਿੰਘ ਗੁੱਗੂ ਖਿਲਾਫ ਝੂਠੇ ਪਰਚੇ ਰੱਦ ਕਰਕੇ ਉਸ ਨੂੰ ਰਿਹਾਅ ਕੀਤਾ ਜਾਵੇ ਅਤੇ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਗੁੱਗੂ ਖਿਲਾਫ ਕਾਰਵਾਈ ਕਰਨ ਵਾਲੇ ਅਫਸਰਾਂ ਨੂੰ ਲਾਈਨ ਹਾਜ਼ਰ ਕੀਤਾ ਜਾਵੇ ਇਸ ਮੌਕੇ ਕੌਮੀ ਜਨਰਲ ਸੈਕਟਰੀ ਅਵਤਾਰ ਬੱਸੀ ਖਵਾਜੂ ਪੰਜਾਬ ਪ੍ਰਧਾਨ ਤਾਰਾ ਚੰਦ ਜ਼ਿਲ੍ਹਾ ਪ੍ਰਧਾਨ ਅਮਰ ਜਿਸ ਦੇ ਜ਼ਿਲ੍ਹਾ ਇੰਚਾਰਜ ਸੋਮਦੇਵ ਸੰਧੀ ਸਿਟੀ ਪ੍ਰਧਾਨ ਸੁਖਦੇਵ ਇਸਲਾਮਾਬਾਦ ਜੋਨੀ ਇਸਲਾਮਾਬਾਦ ਵੀਰਪਾਲ ਜ਼ਿਲ੍ਹਾ ਉੱਪ ਪ੍ਰਧਾਨ ਚੰਦਨ ਸ਼ਾਮ ਚੁਰਾਸੀ ਦੇਵ ਰਾਜ ਬੱਬੂ ਸਿੰਗੜੀਵਾਲ ਸੋਮਦੇਵ ਸੰਧੀ ਨਰੇਸ਼ ਬੱਧਣ ਅਾਦਿ ਹਾਜਰ ਸਨ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Punjab: ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੈਪਟਨ ਅਮਰਿੰਦਰ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ): ਪੰਜਾਬ...






















