ਚੰਡੀਗੜ੍ਹ12 ਜੁਲਾਈ ( ਵਿਸ਼ਵ ਵਾਰਤਾ) ਬਰਗਾੜੀ ਵਿੱਚ ਵਾਪਰਿਆ ਬੇਅਦਬੀ ਕਾਂਡ ਅੱਜ ਫਿਰ ਸੁਰਖੀਆਂ ਵਿੱਚ ਹੈ ਸਾਲ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਚੋਰੀ ਕਰਕੇ 12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਰੋਲਕੇ ਬੇਅਦਬੀ ਕੀਤੀ ਸਬੰਧਤ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 5 ਸਾਲਾਂ ਦੌਰਾਨ ਚੱਲੀ ਲੰਬੀ ਜੱਦੋ ਜਾਇਦ ਅੱਜ ਵੀ ਸਿਆਸੀ ਘੁੰਮਣਘੇਰੀਆਂ ਵਿੱਚ ਫਸੀ ਹੋਈ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤੇ ਅਕਾਲੀ ਆਗੂ ਪੰਥਕ ਮੁੱਦਿਆ ਤੇ ਡਟਕੇ ਪਹਿਰਾ ਦੇਣ ਵਾਲੇ ਡਾ ਮਨਜੀਤ ਸਿੰਘ ਭੋਮਾ ਅਤੇ ਸਰਬਜੀਤ ਸਿੰਘ ਜੰਮੂ ਨੇ ਪ੍ਰੈੱਸ ਨੋਟ ਰਾਹੀਂ ਮੀਡੀਆ ਨਾਲ ਸਾਂਝਾ ਕੀਤਾ । ਇਨ੍ਹਾਂ ਆਗੂਆਂ ਨੇ ਕਿਹਾ ਕਿ ਅੱਜ ਬਾਦਲ ਬੀਜੇਪੀ ਸਰਕਾਰ ਵੇਲੇ ਦੀ ਬਣਾਈ ਹੋਈ ਸਿੱਟ ਡੀਆਈਜੀ ਰਣਬੀਰ ਸਿੰਘ ਖੱਟੜਾ ਅਤੇ ਉਸ ਦੇ ਸਾਥੀਆਂ ਨੂੰ ਕੈਪਟਨ ਸਰਕਾਰ ਨੇ ਵੀ ਹਰੀ ਝੰਡੀ ਦੇ ਕੇ ਦੁਬਾਰਾ ਜਾਂਚ ਪੜਤਾਲ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਖੱਟੜੇ ਵਾਲੀ ਸਿੱਟ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਕਰਨ ਅਤੇ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸਿਰਸਾ ਦੇ 7 ਪੈਰੋਕਾਰਾਂ ਨੂੰ ਗ੍ਰਿਫਤਾਰ ਕਰ ਲ਼ਿਆ ਹੈ ਅਤੇ 3 ਦੇ ਗ੍ਰਿਫ਼ਤਾਰੀ ਵਾਰੰਟ ਵੀ ਮਾਣਯੋਗ ਅਦਾਲਤ ਤੋਂ ਪ੍ਰਾਪਤ ਕਰ ਲਏ ਹਨ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਦੇ ਮੁੱਖ ਸਾਜ਼ਿਸ਼ਕਰਤਾ ਵਜੋਂ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ । ਪੰਥਕ ਆਗੂਆਂ ਨੇ ਕਿਹਾ ਕਿ ਪੰਥ ਦੇ ਪ੍ਰਸਿੱਧ ਸਿੱਖ ਪ੍ਰਚਾਰਕ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੇ ਸਨ ਕੇ ਇਨ੍ਹਾਂ ਬੇਅਦਬੀਆਂ ਪਿੱਛੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਹੱਥ ਹੈ ਜਿਸ ਨੇ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬਰਗਾੜੀ ਸਮੇਤ ਵੱਖ ਵੱਖ ਥਾਵਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦੇ ਪਾਖੰਡਵਾਦ ਦੇ ਖਿਲਾਫ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਾਲ 1997 ਤੋਂ ਲਗਾਤਾਰ ਅੱਜ ਤੱਕ ਆਹਮੋ ਸਾਹਮਣੇ ਦੀ ਲੰਬੀ ਲੜਾਈ ਲੜੀ ਤੇ ਡੇਰਾ ਸਿਰਸਾ ਦੇ ਪਾਖੰਡਵਾਦ ਨੂੰ ਸੰਸਾਰ ਵਿੱਚ ਉਜਾਗਰ ਕੀਤਾ ਜਿਸ ਦਾ ਖ਼ਮਿਆਜ਼ਾ ਵੀ ਜਥੇਦਾਰ ਦਾਦੂਵਾਲ ਨੂੰ ਭੁਗਤਨਾ ਪਿਆ ਕਿਉਂਕਿ ਡੇਰਾ ਸਿਰਸਾ ਦੀ ਮੱਦਦ ਤੇ ਬਾਦਲ ਪਰਿਵਾਰ ਆਇਆ ਅਤੇ 10 ਸਾਲਾਂ ਦੇ ਲਗਾਤਾਰ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿੱਚ ਕੀਤੇ ਰਾਜ ਦੇ ਦੌਰਾਨ ਜਥੇਦਾਰ ਦਾਦੂਵਾਲ ਤੇ ਅਨੇਕਾਂ ਝੂਠੇ ਮੁਕੱਦਮੇ ਦਰਜ ਕੀਤੇ ਅਤੇ ਅਨੇਕਾਂ ਵਾਰ ਜੇਲ੍ਹ ਭੇਜਿਆ ਜਿੰਨ੍ਹਾਂ ਵਿੱਚ ਕੋਟਫ਼ੱਤਾ ਕਾਂਡ ਭੀਖੀ ਕਾਂਡ ਬਾਜਾਖਾਨਾ ਕਾਂਡ ਪ੍ਰਮੁੱਖ ਹਨ ਬਾਦਲਾਂ ਦੇ ਰਾਜ਼ ਵਿੱਚ ਜਥੇਦਾਰ ਦਾਦੂਵਾਲ ਜੀ ਦੀ ਧਾਰਾ 107/151 ਦੀ ਜ਼ਮਾਨਤ ਵੀ ਮਾਣਯੋਗ ਹਾਈਕੋਰਟ ਤੋਂ ਉਰੇ ਨਹੀ ਹੁੰਦੀ ਸੀ ਜਥੇਦਾਰ ਦਾਦੂਵਾਲ ਦੇ ਨਿੱਜ਼ੀ ਸੁਰੱਖਿਆ ਦੇ ਲਾਇਸੰਸੀ ਹਥਿਆਰ ਬਾਦਲ ਸਰਕਾਰ ਵੱਲੋਂ 2014 ਤੋਂ ਜ਼ਬਤ ਕੀਤੇ ਹੋਏ ਅੱਜ ਤੱਕ ਕੈਪਟਨ ਸਰਕਾਰ ਵਿੱਚ ਵੀ ਜ਼ਬਤ ਹਨ ਡੇਰਾ ਸਿਰਸਾ ਦੇ ਪ੍ਰਭਾਵ ਹੇਠ ਆਏ ਇਲਾਕੇ ਵਿੱਚ ਜਥੇਦਾਰ ਦਾਦੂਵਾਲ ਨੇ ਦਿਨ ਰਾਤ ਇੱਕ ਕਰਕੇ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਜਿਸ ਦੇ ਤਹਿਤ ਹਜ਼ਾਰਾਂ ਡੇਰਾ ਸਿਰਸਾ ਦੇ ਪੈਰੋਕਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਜਥੇਦਾਰ ਦਾਦੂਵਾਲ ਜੀ ਨੇ ਸੰਗਤਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਡੇਰਾ ਸਿਰਸਾ ਮੁਖੀ ਪਖੰਡੀ ਗੁਰਮੀਤ ਰਾਮ ਰਹੀਮ ਹਰੇਕ ਧਰਮ ਸਿੱਖ , ਹਿੰਦੂ , ਮੁਸਲਮਾਨ , ਇਸਾਈ ਦਾ ਦੁਸ਼ਮਣ ਹੈ ਅਤੇ ਉਹ ਹਰੇਕ ਧਰਮ ਦੇ ਪੈਰੋਕਾਰ ਨੂੰ ਤੋੜ ਕੇ ਆਪਣੇ ਡੇਰੇ ਨਾਲ ਜੋੜਨਾ ਚਾਹੁੰਦਾ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ ਇੱਥੋਂ ਤੱਕ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਾਸੀ ਦੇ ਪੁੱਤਰ ਗੁਰਜੰਟ ਸਿੰਘ ਤਖ਼ਤਮੱਲ ਸਿਰਸਾ ਨੂੰ ਵੀ ਜਥੇਦਾਰ ਦਾਦੂਵਾਲ ਨੇ ਅੰਮ੍ਰਿਤ ਛਕਾਇਆ ਅਤੇ ਡੇਰੇ ਨਾਲੋਂ ਤੋੜਕੇ ਗੁਰੂਘਰ ਨਾਲ ਜੋੜਿਆ ਜਿਸ ਦਾ ਡੇਰਾ ਸਿਰਸਾ ਮੁਖੀ ਨੂੰ ਬਹੁਤ ਭਾਰੀ ਦੁੱਖ ਲੱਗਿਆ ਤੇ ਉਹ ਗੁਰਜੰਟ ਸਿੰਘ ਦੇ ਘਰ ਉਸ ਨੂੰ ਮਨਾਉਣ ਵਾਸਤੇ ਵੀ ਆਇਆ ਪਰ ਭਾਈ ਗੁਰਜੰਟ ਸਿੰਘ ਨੇ ਗੁਰੂਘਰ ਦਾ ਰਾਹ ਨਹੀਂ ਛੱਡਿਆ ਅਤੇ ਮੁੜ ਕਦੇ ਡੇਰਾ ਸਿਰਸਾ ਨਹੀਂ ਗਿਆ ਇਨ੍ਹਾਂ ਕਾਰਨਾਂ ਕਰਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਥੇਦਾਰ ਦਾਦੂਵਾਲ ਦੀ ਜਾਨ ਦਾ ਦੁਸ਼ਮਣ ਬਣ ਗਿਆ ਅਤੇ ਉਸ ਨੇ ਕਈ ਵਾਰ ਜਥੇਦਾਰ ਦਾਦੂਵਾਲ ਨੂੰ ਜਾਨੋਂ ਮਾਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਪਰ ਹਰ ਵਾਰ ਉਸ ਦੀਆਂ ਸਾਜਿਸ਼ਾਂ ਅਸਫਲ ਹੋਈਆਂ ਤਾਜ਼ਾ ਬੇਅਦਬੀ ਕਾਂਡ ਵਿੱਚ ਰਣਬੀਰ ਸਿੰਘ ਖੱਟੜਾ ਦੀ ਸਿੱਟ ਵਲੋਂ ਜੋ ਚਾਲਾਨ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਦੇ ਵਿੱਚ ਵੀ ਬਕਾਇਦਾ ਜਥੇਦਾਰ ਦਾਦੂਵਾਲ ਨੂੰ ਜਾਨੋ ਮਾਰਨ ਦੀ ਸਾਜ਼ਿਸ਼ ਬਿਆਨ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਡੇਰਾ ਸਿਰਸਾ ਮੁਖੀ ਦੇ ਇਸ਼ਾਰੇ ਤੇ ਉਸ ਦੇ ਪੰਜਾਬ ਵਿਚਲੇ ਮੁੱਖ ਸਰਗਨਾ ਮਹਿੰਦਰ ਪਾਲ ਬਿੱਟੂ ਮਨਚੰਦਾ ਕੋਟਕਪੂਰਾ ਜੋ ਬੇਅਦਬੀ ਦੀ ਸਾਜਿਸ਼ ਵਿੱਚ ਪੰਜਾਬ ਵਿੱਚੋਂ ਮੁੱਖ ਜ਼ਿੰਮੇਵਾਰ ਸੀ ਨੇ ਜਥੇਦਾਰ ਦਾਦੂਵਾਲ ਨੂੰ ਮਾਰਨ ਦੀ ਮੀਟਿੰਗ ਬੁਲਾਈ ਅਤੇ ਦੱਸਿਆ ਕਿ ਡੇਰਾ ਮੁਖੀ ਦਾ ਹੁਕਮ ਆਇਆ ਹੈ ਕੇ ਦਾਦੂਵਾਲ ਨੂੰ ਜਾਨੋ ਮਾਰਨਾ ਬਹੁਤ ਜਰੂਰੀ ਹੈ ਮੇਰੇ ਕੋਲੇ 2 ਬੰਦੇ ਹਾਜ਼ਰ ਹਨ ਜਿਹੜੇ ਜਥੇਦਾਰ ਦਾਦੂਵਾਲ ਦੇ ਕੀਰਤਨ ਦਰਬਾਰ ਵਿੱਚ ਜਾ ਕੇ ਉਸ ਦੇ ਗੋਲੀਆਂ ਮਾਰਨਗੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਵਾਸਤੇ ਕੀਰਤਨ ਦਰਬਾਰ ਵਿੱਚ ਤੁਸੀਂ ਡੇਰਾ ਪ੍ਰੇਮੀਆਂ ਨੇ ਸਿੱਖ ਸੰਗਤ ਦੇ ਰੂਪ ਵਿੱਚ ਜਾ ਕੇ ਬੈਠਣਾ ਹੈ ਤੇ ਗੋਲੀਆਂ ਮਾਰਨ ਵਾਲਿਆਂ ਨੂੰ ਉੱਥੋਂ ਸੇਫ਼ ਕੱਢਣਾ ਹੈ ਸਿੱਟ ਵੱਲੋਂ ਪੇਸ਼ ਕੀਤੀ ਚਲਾਨ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਹੇਠਲੇ ਲੈਵਲ ਦੇ ਪ੍ਰੇਮੀ ਜਦੋਂ ਸਹਿਮਤ ਨਾ ਹੋਏ ਤਾਂ ਡੇਰਾ ਸਿਰਸਾ ਮੁਖੀ ਦੀ ਜਥੇਦਾਰ ਦਾਦੂਵਾਲ ਨੂੰ ਮਾਰਨ ਦੀ ਇਹ ਸਾਜ਼ਿਸ਼ ਵੀ ਨਾਕਾਮ ਹੋ ਗਈ ਇਹ ਸਾਰਾ ਘਟਨਾਕ੍ਰਮ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੀ ਜਾਂਚ ਲਈ ਬਣਾਏ ਜਾਂਚ ਕਮਿਸ਼ਨ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿੱਚ ਵੀ ਦਰਜ ਹੈ ਅਤੇ ਕਈ ਵਾਰ ਟੀਵੀ ਇੰਟਰਵਿਊ ਦੌਰਾਨ ਜਸਟਿਸ ਰਣਜੀਤ ਸਿੰਘ ਅਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਵੀ ਇਸ ਗੱਲ ਦਾ ਲਾਈਵ ਖ਼ੁਲਾਸਾ ਕਰ ਚੁੱਕੇ ਹਨ ਫੈਡਰੇਸ਼ਨ ਆਗੂਆਂ ਨੇ ਕਿਹਾ ਕੀ ਜਥੇਦਾਰ ਦਾਦੂਵਾਲ ਨੇ ਡੇਰਾ ਸਿਰਸਾ ਦੇ ਪਾਖੰਡਵਾਦ ਨੂੰ ਖ਼ਤਮ ਕਰਨ ਲਈ ਇੱਕ ਲੰਬੀ ਫ਼ੈਸਲਾਕੁੰਨ ਲੜਾਈ ਲੜੀ ਹੈ ਜਿਸ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਅੱਜ ਕਈ ਲੋਕ ਜਾਣ ਬੁੱਝ ਕੇ ਉਨ੍ਹਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਕੇ ਜਿਨ੍ਹਾਂ ਕਦੇ ਡੇਰਾ ਸਿਰਸਾ ਮਸਲੇ ਚ ਇੱਕ ਦਿਨ ਥਾਣਾ ਨਹੀ ਦੇਖਿਆ ਜੇਲ ਨਹੀ ਕੱਟੀ ਇੱਕ ਪਰਚਾ ਦਰਜ਼ ਨਹੀ ਹੋਇਆ ਉਹ ਖੁਦ ਹੀਰੋ ਬਣਨ ਦੀ ਕੋਸ਼ਿਸ਼ ਵਿੱਚ ਹਨ ਜੋ ਕਿ ਨਿੰਦਣਯੋਗ ਕਾਰਵਾਈ ਹੈ ਜਿਸ ਮਨੁੱਖ ਨੇ ਸਿੱਖ ਪੰਥ ਲਈ ਜੋ ਸੇਵਾਵਾਂ ਨਿਭਾਈਆਂ ਹਨ ਉਸ ਦਾ ਮਾਣ ਸਨਮਾਨ ਕਰਨਾ ਹਰ ਪੰਥ ਦਰਦੀ ਦਾ ਫਰਜ਼ ਬਣਦਾ ਹੈ ਅੱਜ ਆਪਣੇ ਧੜੇ ਨੂੰ ਵਡਿਆਉਣ ਦੀ ਲੋੜ ਨਹੀ ਹੈ ਸਗੋਂ ਲੋੜ ਹੈ ਕੇ ਅਸੀਂ ਸਾਰੇ ਇੱਕਜੁੱਟ ਹੋਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਏ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਥੇਦਾਰ ਦਾਦੂਵਾਲ ਜੀ ਦੀਆਂ ਡੇਰਾ ਸਰਸਾ ਦੇ ਪਖੰਡ ਖਿਲਾਫ਼ ਕੀਤੀਆਂ ਸੇਵਾਵਾਂ ਦਾ ਢੁੱਕਵੇਂ ਸਮੇਂ ਤੇ ਪੰਥ ਵੱਲੋਂ ਵੱਡਾ ਸਨਮਾਨ ਕੀਤਾ ਜਾਵੇਗਾ