ਹੁਸ਼ਿਆਰਪਰ 10 ਜੁਲਾਈ (ਵਿਸ਼ਵ ਵਾਰਤਾ)- ਫਲੂ ਵਰਗੇ ਸ਼ੱਕੀ ਲੱਛਣਾ ਦੇ 551 ਨਵੇ ਸੈਪਲ ਲੈਣ ਨਾਲ ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 16705 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 15409 ਸੈਪਲ ਨੈਗਟਿਵ ਅਤੇ 1091 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ , ਪਾਜੇਟਿਵ ਕੇਸਾ ਦੀ ਗਿਣਤੀ 197 ਹੋ ਗਈ , ਤੇ 30 ਸੈਪਲ ਇੰਨਵੈਲਡ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸੈਲਾਂ ਖੁਰਦ ਨਾਲ ਸੰਬਧਿਤ ਬਿਹਾਰ ਵਾਸੀ ਰਣਜੀਤ ਕੁਮਾਰ 19 ਸਾਲ , ਵਾਸਦੇਵ ਸ਼ਾਹ 22 , ਅਤੇ ਉਮੇਸ਼ ਸ਼ਾਹ 22 ਸਾਲ ਪਰਵਾਸੀ ਮਜਦੂਰ ਹਨ ਇਹ ਤਿੰਨੋ ਵਿਆਕਤੀ ਪਾਜੇਟਿਵ ਆਏ ਹਨ । ਉਹਨਾਂ ਇਹ ਵੀ ਦੱਸਿਆ ਕਿ ਜਿਲੇ ਵਿਚ ਐਕਟਿਵ ਕੇਸਾਂ ਦੀਗਿਣਤੀ 14 ਅਤੇ ਕੋਰੋਨਾ ਮੁੱਕਤ ਹੋਣ ਵਾਲਿਆ ਦੀ ਗਿਣਤੀ 176 ਹੈ । ਸਿਹਤ ਸਲਾਹ ਸੰਬਧੀ ਉਹਨਾਂ ਲੋਕਾਂ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਸਮਾਜਿਕ ਦੂਰੀ ਰੱਖਣ , ਗਰਭਵਤੀ ਔਰਤਾਂ ਤੇ 10 ਸਾਲ ਤੱਕ ਦੇ ਬੱਚਿਆ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ । ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਐਟੀਲਾਰਵਾ ਸਕੀਮ ਦੇ ਕਰਮਚਾਰੀਆਂ ਵੱਲੋ ਸਿਵਲ ਸਰਜਨ ਦਫਤਰ ਵੀ ਸੈਨੇਟਾਈਜੇਸ਼ਨ ਕੀਤਾ ਗਿਆ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ ਚੰਡੀਗੜ੍ਹ,29ਮਾਰਚ(ਵਿਸ਼ਵ ਵਾਰਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅੰਮ੍ਰਿਤਸਰ ਨੇ ਆਮ...