ਬੁਢਲਾਡਾ 9 ਜੁਲਾਈ (ਵਿਸ਼ਵ ਵਾਰਤਾ ) ਪੰਜਾਬ ਸਰਕਾਰ ਗੋਬਿੰਦਪੂਰਾ ਥਰਮਲ ਪਲਾਂਟ ਲਈ ਐਕਵਾਇਰ ਕੀਤੀ ਜਮੀਨ ਉੱਤੇ ਥਰਮਲ ਪਲਾਂਟ ਸਥਾਪਿਤ ਕਰਨ ਲਈ ਉਪਰਾਲਾ ਕਰੇ ਤਾਂ ਜੋ ਇਸ ਇਲਾਕੇ ਦੇ ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇ। ਇਹ ਸ਼ਬਦ ਅੱਜ ਇੱਥੇ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਵੇਚੇ ਜਾਣ ਤੇ ਕਾਂਗਰਸ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਟਿੱਪਣੀਆ ਤੇ ਬੋਲਦਿਆਂ ਕਾਂਗਰਸ ਐਸ.ਸੀ ਸੈੱਲ ਦੇ ਪ੍ਰਧਾਨ ਬੀਰਬਲ ਸਿੰਘ ਮਾਣਕ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਥਾਂ ਤੇ ਗੋਬਿੰਦਪੂਰਾ ਥਰਮਲ ਪਲਾਂਟ ਨੂੰ ਸਰਕਾਰ ਤੁਰੰਤ ਸ਼ੁਰੂ ਕਰਨ ਦੀਆਂ ਯੋਜਨਾਂਵਾ ਨੂੰ ਅਮਲ ਵਿੱਚ ਲਿਆ ਕੇ ਵਿਰੋਧੀਆ ਦੇ ਮੂੰਹ ਬੰਦ ਕੀਤੇ ਜਾਣ। ਉਹਨਾਂ ਕਿਹਾ ਕਿ ਮਾਨਸਾ ਜਿਲੇ ਵਿੱਚ ਸਪੀਨਿੰਗ ਮਿਲ (ਧਾਗਾ ਫੈਕਟਰੀ), ਖੰਡ ਮਿਲ ਬੰਦ ਹੋਣ ਤੋਂ ਬਾਅਦ ਕੋਈ ਵੀ ਜਿਲੇ ਅੰਦਰ ਵਪਾਰਕ ਸੰਨਤ ਨਾ ਹੋਣ ਕਾਰਨ ਲੋਕਾਂ ਨੂੰ ਬੇਰੁਜਗਾਰੀ ਦੀ ਮਾਰ ਚੱਲਣੀ ਪੈ ਰਹੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਠਿੰਡਾ ਥਰਮਲ ਪਲਾਂਟ ਨੂੰ ਵੇਚ ਕੇ ਪੈਦਾ ਹੋਏ ਮਾਲੀਆ ਸ਼ਾਧਨਾਂ ਰਾਹੀ ਬਠਿੰਡਾ ਮਾਨਸਾ ਜਿਲੇ ਅੰਦਰ ਰੁਜਗਾਰ ਦੇ ਸ਼ਾਧਨ ਪੈਦਾ ਕੀਤੇ ਜਾਣ।
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ - ਗੁਰਭਜਨ ਸਿੰਘ ਗਿੱਲ ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ)- ਡਾ....