ਹੁਸ਼ਿਆਰਪੁਰ, 09 ਜੁਲਾਈ, (ਵਿਸ਼ਵ ਵਾਰਤਾ)-
ਦੁਨੀਆਂ ਭਰ ਵਿੱਚ ਕੋਵਿਡ-19 ਦੇ ਤੇਜੀ ਨਾਲ ਹੋ ਰਹੇ ਪਸਾਰ ਦੇ ਕਾਰਨ ਪੂਰਾ ਸੰਸਾਰ ਹੀ ਬੜੇ ਸੰਕਟ ਵਿੱਚ ਘਿਰ ਚੁੱਕਾ ਹੈ। ਅੱਜ ਭਾਰਤ ਦੁਨੀਆਂ ਵਿੱਚ ਕੋਵਿਡ-19 ਨਾਲ ਪ੍ਰਭਾਵਿਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਆ ਚੁੱਕਾ ਹੈ। ਇਸ ਸੰਕਟ ਦੀ ਸਥਿਤੀ ਵਿੱਚ ਡੀਨ, ਕਾਲਜ ਡਿਵੈਲਪਮੈਂਟ ਕੌਸਿਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਯੂਨੀਵਰਸਿਟੀਆਂ ਨਾਲ ਸਬੰਧਿਤ ਅਤੇ ਚੁਣੇ ਹੋਏ ਕਾਲਜਾਂ ਦੇ ਅਧਿਆਪਕਾਂ ਦੇ ਲਈ “ਮੈਨੇਜਿੰਗ ਵਰਚੂਅਲ ਕਲਾਸ-ਰੂਮ ਅਤੇ ਆਨਲਾਈਨ ਟੀਚਿੰਗ” ਵਿਸ਼ੇ ੳੁੱਤੇ ਦੋ ਦਿਵਸੀ ਆਨਲਾਈਨ ਸਿੱਖਿਆ ਪ੍ਰੋਗਰਾਮ ਕਰਵਾਇਆ ਗਿਆ। ਡੀ.ਏ.ਵੀ.ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਦੇ ਪਿ੍ਰੰਸੀਪਲ ਸ਼ਿਆਮ ਸੁੰਦਰ ਸ਼ਰਮਾਂ ਅਤੇ ਅਧਿਆਪਕਾਂ ਨੇ ਇਸ ਸਿੱਖਿਆ ਪ੍ਰੋਗਰਾਮ ਵਿੱਚ ਸਕਾਰਆਤਮਿਕ ਰੂਪ ਵਿੱਚ ਹਿਸਾ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਗੂਗਲ ਕਲਾਸ ਵਿੱਚ ਆਨਲਾਈਨ ਸਿਖਿਆ ਦੇਣ ਦੇ ਲਈ ਸਿਖਿਅਤ ਕਰਨਾ ਸੀ। ਇਹ ਇੱਕ ਅਜਿਹਾ ਮਿਸ਼ਰਤ ਅਧਿਆਪਨ ਮੰਚ ਸੀ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਾਫੀ ਲਾਭਦਾਇਕ ਸਿੱਧ ਹੋਵੇਗਾ। ਇਸ ਦੇ ਨਾਲ ਨਾਲ ਕਹੂਟ, ਕੁਇਜ਼, ਗੂਗਲ ਫਾਰਮ, ਸੈਂਟੀਮੀਟਰ, ਲੂਮ, ਵੇਕਲੇਟ ਐਡਪਜ਼ਲ ਵਰਗੀਆਂ ਕਈ ਹੋਰ ਆਨਲਾਈਨ ਟੀਚਿੰਗ ਅਤੇ ਮੁਲਾਂਕਣ ਸਾਦਨਾਂ ਦੀ ਵੀ ਸਿੱਖਿਆ ਦਿੱਤੀ ਗਈ। ਡੀ.ਏ.ਵੀ.ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਅਤੇ ਸਕੱਤਰ ਰਿਟਾ: ਪਿ੍ਰੰਸੀਪਲ ਸ੍ਰੀ ਡੀ.ਐਲ. ਆਨੰਦ ਨੇ ਪਿ੍ਰੰਸੀਪਲ ਡਾ: ਸ਼ਿਆਮ ਸੁੰਦਰ ਸ਼ਰਮਾਂ ਨੂੰ ਇੰਨ੍ਹਾਂ ਆਨਲਾਈਨ ਕੋਸ਼ਿਸ਼ਾਂ ਲਈ ਪ੍ਰਸੰਸਾ ਦਾ ਪਾਤਰ ਦਸਿਆ ਅਤੇ ਕਾਲਜ ਦੇ ਸਮੂਹ ਅਧਿਆਪਕਾਂ ਨੂੰ ਇਸ ਮਹਾਂਮਾਰੀ ਦੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਲਾਭ ਪ੍ਰਦਾਨ ਕਰਾਉਣ ਲਈ ਆਨਲਾਈਨ ਸਿੱਖਿਆ ਸਾਧਨਾਂ ਦੇ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ।