ਹੁਸ਼ਿਆਰਪੁਰ 7 ਜੁਲਾਈ (ਵਿਸ਼ਵ ਵਾਰਤਾ)- ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਰਜਿੰਦਰ ਗਿੱਲ ਵੱਲੋਂ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਕਰਪੂਥਲਾ ਤੋਂ ਸਤੀਸ਼ ਕੁਮਾਰ ਨਾਹਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦਾ ਨਾਮ ਲੈ ਕੇ ਕਈ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਆਏ ਦਿਨ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾਰਟੀ ਦੇ ਲੀਡਰਾਂ ਖਿਲਾਫ ਵਾਇਰਲ ਕਰ ਰਿਹਾ ਹੈ ਸ੍ਰੀ ਗਿੱਲ ਨੇ ਸਤੀਸ਼ ਕੁਮਾਰ ਨਾਹਰ ਨੂੰ ਤਿੱਖੇ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ ਤੋਂ ਬਾਅਦ ਕਿਸੇ ਕਿਸਮ ਦੀ ਸੋਸ਼ਲ ਮੀਡੀਆ ਤੇ ਪਾਰਟੀ ਖਿਲਾਫ ਵੀਡੀਓ ਵਾਇਰਲ ਕੀਤੀ ਜਾਂ ਪਾਰਟੀ ਦਾ ਨਾਮ ਲੈ ਕੇ ਕਿਸੇ ਕਿਸਮ ਦੀ ਗਤੀਵਿਧੀ ਕੀਤੀ ਤਾਂ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਸਤੀਸ਼ ਕੁਮਾਰ ਨਾਹਰ ਤੇ ਸਖ਼ਤ ਕਾਨੂੰਨੀ ਐਕਸ਼ਨ ਲਵੇਗੀ ਉਨ੍ਹਾਂ ਨੇ ਪਾਰਟੀ ਵਰਕਰਾਂ ਤੇ ਲੀਡਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਤੀਸ਼ ਕੁਮਾਰ ਨਾਹਰ ਦੀ ਕਿਸੇ ਵੀ ਗੱਲ ਤੇ ਗੁੰਮਰਾਹ ਨਾ ਹੋਣ ਕਿਉਂਕਿ ਸਤੀਸ਼ ਕੁਮਾਰ ਨਾਹਰ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ ਹੈ ਅਤੇ ਨਾ ਹੀ ਪਾਰਟੀ ਦੀ ਮੈਂਬਰਸ਼ਿਪ ਹੈ। ਇਸ ਮੌਕੇ ਰਾਜਪਾਲ ਸਿੱਧੂ ਨੈਸ਼ਨਲ ਜਨਰਲ ਸਕੱਤਰ, ਕੇਵਲ ਕ੍ਰਿਸ਼ਨ ਸਭਰਵਾਲ ਨੈਸ਼ਨਲ ਸਕੱਤਰ, ਗੁਰਮੁਖ ਸਿੰਘ ਖੋਸਲਾ ਪੰਜਾਬ ਪ੍ਰਧਾਨ, ਵਿਕਰਮ ਭੱਟੀ ਆਦਿ ਮੌਜੂਦ ਸਨ ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...