ਬਸਪਾ ਸੂਬਾ ਪ੍ਰਧਾਨ ਵਲੋਂ ਪੱਤਰਕਾਰਾਂ ਖਿਲਾਫ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਪੱਤਰਕਾਰ ਭਾਈਚਾਰੇ ਵਲੋਂ ਪੰਜਾਬ ਪੱਧਰ ਤੇ ਅੰਦੋਲਨ ਛੇੜਨ ਦਾ ਫੈਸਲਾ

Advertisement

ਹੁਸ਼ਿਆਰਪੁਰ 7 ਜੁਲਾਈ (ਵਿਸ਼ਵ ਵਾਰਤਾ)-                              ਦੀ ਵਰਕਿੰਗ ਰਿਪੋਰਟਰਜ ਐਸ਼ੋਸ਼ੀਏਸ਼ਨ (ਰਜਿ.) ਪੰਜਾਬ (ਇੰਡੀਆ)  ਦੀ ਹੰਗਾਮੀ ਮੀਟਿੰਗ ਹੁਸ਼ਿਆਰਪੁਰ ਵਿਖੇ ਸ੍ਰੀ ਵਿਨੋਦ ਕੌਸ਼ਿਲ ਜਨਰਲ ਸਕੱਤਰ ਦੀ ਸ੍ਰਪ੍ਰਸਤੀ ਹੇਠ ਹੋਈ, ਜਿਸ ਵਿੱਚ ਤਰਸੇਮ ਦੀਵਾਨਾ ਆਰਗੇਨਾਇਜੇਸ਼ਨ ਸਕੱਤਰ,ਗੁਰਵਿੰਦਰ ਪਲਾਹਾ,ਪੰਡਿਤ ਸ਼ੁਰੇਸ਼ ਸ਼ਰਮਾ,ਸ਼ਰਮਿੰਦਰ ਕਿਰਨ ਉੱਪ ਪ੍ਰਧਾਨ,ਬਲਵੀਰ ਸਿੰਘ ਸੈਣੀ,,ਐਸ ਐਮ.ਸਿੱਧੂ,ਇੰਦਰਜੀਤ ਵਰਮਾ,ਸੰਜੀਵ ਕੁਮਾਰ,ਡੀ.ਕੇ.ਸਿੰਘ,ਰਿੰਕੂ ਥਾਪਰ,ਪ੍ਰੀਤਮ ਸਿੰਘ ਪੰਮੀ,ਕਮਲਦੀਪ,ਕੁਲਦੀਪ ਸੈਣੀ,,ਸਚਿਨ ਜੈਨ,ਨਟਵਰ ਲਾਲ,ਹਰਿਸ਼ ਕੌਸ਼ਿਲ,,ਮੁਨੀਰ ਅਤੇ ਓੁ ਪੀ.ਰਾਣਾ ਹਾਜਰ ਆਦਿ ਸਨ।                   ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਸ੍ਰੀ ਵਿਨੋਦ ਕੌਸ਼ਿਲ ਨੇ ਦੱਸਿਆ ਕਿ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਵਲੋਂ ਮੀਡੀਆ,ਪੱਤਰਕਾਰਾਂ ਬਾਰੇ ਜੋ ਸੋਸ਼ਲ ਮੀਡੀਆ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ ਉਸਦੀ ਇੱਕ ਮਤੇ ਰਾਂਹੀ ਸ਼ਖਤ ਅਲੋਚਨਾ ਕੀਤੀ ਗਈ ਹੈ।ਉਨਾਂ ਦੱਸਿਆ ਕਿ ਬਸਪਾ ਸੂਬਾ ਪ੍ਰਧਾਨ ਮਾਨਸਿਕ ਤੌਰ ਤੇ ਆਪਣਾ ਦਿਮਾਗੀ ਸੰਤੁਲਨ ਖੋਹ ਚੁੱਕਾ ਹੈ ਜਿਸ ਕਰਕੇ ਉਹ ਲੋਕਤੰਤਰ ਦੇ ਚੌਥੇ ਥੰਮ ਮੰਨੇ ਜਾ ਰਹੇ ਮੀਡੀਆ ਪ੍ਰਤੀ ਸ਼ੋਸ਼ਲ ਮੀਡੀਏ ਤੇ ਭੱਦੀ ਸ਼ਬਦਾਵਲੀ ਵਰਤਕੇ ਜਹਿਰ ਉੱਗਲ ਰਿਹਾ ਹੈ।ਉਨਾਂ ਕਿਹਾ ਕਿ ਬਸਪਾ ਸੂਬਾ ਪ੍ਰਧਾਨ ਦੀਆਂ ਇਨਾਂ ਬੇਨਿਯਮੀਆਂ ਦਾ ਪੂਰੇ ਪੰਜਾਬ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਅਤੇ ਮੀਡੀਏ,ਅਖਬਾਰਾਂ ਵਿੱਚ ਬਾਈਕਾਟ ਵੀ ਕੀਤਾ ਜਾਵੇਗਾ।ਉਨਾਂ ਕਿਹਾ ਉਹ ਜਲਦ ਹੀ ਹੋਰ ਪ੍ਰੈਸ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾਉਣ ਦਾ ਪ੍ਰੋਗਰਾਮ ਵੀ ਉਲੀਕਣਗੇ।ਸ੍ਰੀ ਕੌਸ਼ਿਲ ਨੇ ਕਿਹਾ ਕਿ ਬਸਪਾ ਸੂਬਾ ਪ੍ਰਧਾਨ ਦੀਆਂ ਇਨਾਂ ਊਲ ਜਲੂਲ,ਬੇਹੂਦਾ ਅਤੇ ਮਨਘੜਤ ਟਿੱਪਣੀਆਂ ਨਾਲ ਮੀਡੀਆ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਰੋਸ ਫੈਲ ਗਿਆ ਹੈ।ਉਨਾਂ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਨੂੰ ਬਸਪਾ ਪੰਜਾਬ ਪ੍ਰਧਾਨ ਦੀਆਂ ਇਹਨਾਂ ਗੈਰ-ਜਿੰਮੇਵਰਾਨਾ,ਵਿਵਾਦਤ ਬਿਆਨਾਂ ਦਾ ਪੁਲੰਦਾ ਭੇਜਕੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਜਾਵੇਗੀ ।