200 ਦੇ ਜਾਅਲੀ ਨੋਟਾ ਸਮੇਤ ਇੱਕ ਵਿਅਕਤੀ ਗ੍ਰਿਫਤਾਰ

Advertisement

ਹੁਸ਼ਿਆਰਪੁਰ 4 ਜੁਲਾਈ (ਵਿਸ਼ਵ ਵਾਰਤਾ)-                              ਜਗਦੀਸ਼ ਰਾਜ ਅੱਤਰੀ ਡੀ.ਐਸ.ਪੀ ਸਿਟੀ ਹੁਸ਼ਿਆਰਪੁਰ ਵਲੋਂ ਦਿੱਤੇ ਨਿਰਦੇਸ਼ਾ ਤੇ ਇੰਸ: ਬਲਵਿੰਦਰ ਸਿੰਘ ਜੋੜਾ ਮੁੱਖ ਅਫਸਰ ਥਾਣਾ ਮਾਡਲ ਟਾਊਨ
ਹੁਸਿਆਰਪੁਰ ਜੀ ਦੀ ਹਦਾਇਤ ਤੇ ਐਸ.ਆਈ ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਮੋਜੂਦ ਸੀ ਤਾਂ ਜੋਸ਼ੀਲ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਗਲੀ ਨੰ: 1,ਮਕਾਨ 331, ਮੁਹੱਲਾ ਦਸਮੇਸ਼ ਨਗਰ ਹੁਸਿਆਰਪੁਰ ਵਲੋ 03 ਲੱਖ ਰੁਪਏ ਜਮਾ ਕਰਾਉਦੇ ਸਮੇਂ ਜਿਸ ਵਿੱਚ 200 ਰੁਪਏ ਦੇ 22 ਨੋਟ ਜਾਅਲੀ ਭਾਰਤੀ ਕਰੰਸੀ ਨੋਟ ਸੀ
ਕਮਾਲਪੁਰ ਚੌਕ ਹੁਸਿਆਰਪੁਰ ਵਿਖੇ ਬੈਂਕ ਮੈਨੇਜਰ ਵਲੋ ਲਿਖਤੀ ਦਰਖਾਸਤ ਦੇਣ ਤੇ ਜੋਸ਼ੀਲ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਗਲੀ ਨੂੰ 11, ਮਕਾਨ ਨੂੰ 331, ਮੁਹੱਲਾ ਦਸਮੇਸ਼ ਨਗਰ ਹੁਸਿਆਰਪੁਰ ਸਮੇਤ 200 ਰੁਪਏ ਦੇ 22 ਨੋਟ ਜਾਅਲੀ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਣ
ਤੇ ਮੁਕੱਦਮਾ ਨੰਬਰ 160 ਮਿਤੀ 4-7-20 ਅ: ਧ 489-ਬੀ ਭ: ਦ ਥਾਣਾ ਮਾਡਲ ਟਾਊਨ ਹੁਸਿਆਰਪੁਰ ਦਰਜ ਰਜਿਸਟਰ ਕਰਕੇ ਜੋਸ਼ੀਲ ਕੁਮਾਰ ਉਕਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਪਾਸੋ ਮੁਕੱਦਮੇ ਸਬੰਧੀ ਡੂੰਘਾਈ ਨਾਲ ਪੁੱਛ ਪੜਤਾਲ ਕਰਕੇ ਮੁਕੱਮਦਾ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।