ਹੁਸ਼ਿਆਰਪੁਰ , 3 ਜੁਲਾਈ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਵਰਕਰ ਉਂਕਾਰ ਸਿੰਘ ਚਾਹਿਲਪੁਰੀ ਨੂੰ ਤਹਿਸੀਲ ਦੇ ਨੀਮ ਪਹਾੜੀ ਇਲਾਕੇ ਬੀਤ ਦਾ ਇਚਾਰਜ ਲਗਾਇਆ ਗਿਆ ਹੈ। ਇਸ ਸਬੰਧੀ ਅੱਜ ਭਾਜਪਾ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਇੰਚਾਰਜ ਸੁਨੀਲ ਕੁਮਾਰ ਲਵਲੀ ਖੰਨਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਉਂਕਾਰ ਚਾਹਿਲਪੁਰੀ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਲਵਲੀ ਖੰਨਾ ਨੇ ਕਿਹਾ ਕਿ ਉਂਕਾਰ ਚਾਹਿਲਪੁਰੀ ਦੀ ਨਿਯੁਕਤੀ ਨਾਲ ਦੀਆਂ ਨੀਤੀਆਂ ਨੂੰ ਬੀਤ ਇਲਾਕੇ ਵਿੱਚ ਘਰ ਘਰ ਪ੍ਰਚਾਰਿਆ ਜਾਵੇਗਾ। ਇਸ ਮੌਕੇ ਉਂਕਾਰ ਚਾਹਿਲਪੁਰੀ ਨੇ ਕਿਹਾ ਕਿ ਪਾਰਟੀ ਦੇ ਪ੍ਰਚਾਰ ਅਤੇ ਲੋਕਾਂ ਦੀ ਸੇਵਾ ਲਈ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨਗੇ। ਇਸ ਮੌਕੇ ਪਾਰਟੀ ਆਗੂਆਂ ਵਿੱਚ ਪਵਨ ਕੁਮਾਰ ਮਹਿਤਾ, ਗੌਰਵ ਸ਼ਰਮਾ, ਸੰਦੀਪ ਸ਼ਰਮਾ ਅਤੇ ਅਮਿਤ ਕੁਮਾਰ ਹਾਜ਼ਰ ਸਨ।
ਕਾਂਗਰਸ ਨੂੰ ਝਟਕਾ – ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ
ਕਾਂਗਰਸ ਨੂੰ ਝਟਕਾ - ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਅਤੇ ਤੇਜਿੰਦਰ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ...