ਹੁਸ਼ਿਆਰਪੁਰ 3 ਜੁਲਾਈ (ਵਿਸ਼ਵ ਵਾਰਤਾ)-
ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 324 ਨਵੇ ਸੈਪਲ ਲੈਣ ਤੋ 281 ਸੈਪਲਾਂ ਦੀ ਲੈਬ ਤੋ ਪ੍ਰਾਪਤ ਰਿਪੋਟ ਪ੍ਰਾਪਤ ਹੋਈ ਹੈ ਤੇ ਪਾਜੇਟਿਵ ਕੇਸਾ ਦੀ ਗਿਣਤੀ 188 ਹੋ ਗਈ ਹੈ । ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 14030 ਹੋ ਗਈ ਹੈ , ਤੇ 13178 ਨੈਗਟਿਵ ਅਤੇ 649 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 28 ਸੈਪਲ ਇੰਵੈਲਡ ਹਨ ,ਤੇ ਮੌਤ ਦੀ ਕੁੱਲ ਗਿਣਤੀ 6 ਹੈ । ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ ।ਹੋਰ ਜਾਣਕਾਰੀ ਦਿੰਦੇ ਦੱਸਿਆ ਕੇ ਮਿਸ਼ਨ ਫਹਿਤ ਤਹਿਤ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ।