ਹੁਸ਼ਿਆਰਪੁਰ 3 ਜੁਲਾਈ (ਵਿਸ਼ਵ ਵਾਰਤਾ)- ਜਸਵੀਰ ਸਿੰਘ ਗੜੀ ਕਾਨੂੰਗੋ ਜਦੋਂ ਤੋਂ ਬਸਪਾ ਪੰਜਾਬ ਦੇ ਗੱਦੀ ਨਸ਼ੀਨ ਹੋਏ ਹਨ ਉਸ ਸਮੇਂ ਤੋਂ ਹੀ ਕਈ ਤਰਾਂ ਦੇ ਵਿਵਾਦਾਂ ਵਿੱਚ ਫਸੇ ਹੋਏ ਹਨ ਬਲਕਿ ਵਿਵਾਦਾਂ ਨੂੰ ਪ੍ਰਛਾਵੇਂ ਵਾਂਗ ਆਪਣੇ ਨਾਲ ਲੈ ਕੇ ਚੱਲ ਰਹੇ ਹਨ ਅਤੇ ਰੋਜਾਨਾ ਨਵੇਂ ਵਿਵਾਦ ਪੈਦਾ ਵੀ ਕਰ ਰਹੇ ਹਨ।ਬਸਪਾ ਦੇ ਅੰਦਰ ਪ੍ਰਧਾਨਗੀ ਦਾ ਰੋਹਬ ਪਾ ਕੇ ਤਾਨਾਸ਼ਾਹੀ ਤਰੀਕੇ ਨਾਲ ਬਸਪਾ ਦੇ ਮਿਹਨਤੀ,ਜੂਝਾਰੂ,ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਆਗੂਆਂ ਨੂੰ ਘਰ ਬਿਠਾ ਦੇਣ ਦਾ ਅਰੋਪ ਇਕੱਲੇ ਹੁਸ਼ਿਆਰਪੁਰ ਵਿੱਚ ਹੀ ਨਹੀਂ ਬਲਕਿ ਸੰਗਰੂਰ,ਲੁਧਿਆਣਾ,ਬੰਗਾ ਸਮੇਤ ਪੂਰੇ ਪੰਜਾਬ ਵਿੱਚ ਹੀ ਦੇਖਣ ਨੂੰ ਮਿਲ ਰਹੇ ਹਨ।ਜਿਸਦਾ ਪ੍ਰਤੱਖ ਰੂਪ ਅੱਜ ਹੁਸ਼ਿਆਰਪੁਰ ਵਿਖੇ ਐਸ.ਐਸ.ਪੀ.ਹੁਸ਼ਿਆਰਪੁਰ ਖਿਲਾਫ ਦਿੱਤੇ ਧਰਨੇ ਵਿੱਚ ਦੇਖਣ ਨੂੰ ਮਿਲਿਆ ਜਿਸ ਵਿੱਚ ਲੋਕ ਸਭਾ ਚੋਣਾਂ ਵਿੱਚ ਕਰੀਬ 1 ਲੱਖ 32 ਹਜਾਰ ਵੋਟ ਲੈਣ ਵਾਲੇ ਰਿਟਾ.ਆਈ.ਏ.ਐਸ.ਚੌਧਰੀ ਖੁਸ਼ੀ ਰਾਮ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ,ਠੇਕੇਦਾਰ ਭਗਵਾਨ ਦਾਸ ਸਿੱਧੂ ਸੀਨੀ.ਬਸਪਾ ਆਗੂ ਪੰਜਾਬ,ਪ੍ਰਸ਼ੋਤਮ ਅਹੀਰ,ਸੱਤਪਾਲ ਭਾਰਦਵਾਜ ਪ੍ਰਧਾਨ ਵਿਧਾਨ ਸਭਾ,ਇੰਜੀ.ਇੰਦਰਜੀਤ ਬੱਧਣ,ਡਾ.ਰਤਨ ਚੰਦ,ਨਿਸ਼ਾਨ ਚੌਧਰੀ ਪ੍ਰਧਾਨ ਹਲਕਾ ਸ਼ਾਮ ਚੌਰਾਸੀ ਸਮੇਤ ਦਰਜਨਾਂ ਜਮੀਨੀ ਪੱਧਰ ਦੇ ਆਗੂ ਗੈਰ ਹਾਜਰ ਰਹੇ।ਖੈਰ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ।ਬਸਪਾ ਸੂਬਾ ਪ੍ਰਧਾਨ ਵਲੋਂ ਜਮੀਨੀ ਪੱਧਰ ਤੇ ਕੰੰਮ ਕਰ ਰਹੇ ਇਲੈਕਟ੍ਰੋਨਿਕਸ,ਪ੍ਰਿੰਟ ਮੀਡੀਏ ਬਾਰੇ ਕੀਤੀਆਂ ਟਿੱਪਣੀਆਂ ਬੇਹੱਦ ਅਫਸੋਸਨਾਕ ਹਨ ਅਤੇ ਨਿੰਦਣਯੋਗ ਵੀ ਹਨ ।ਬਸਪਾ ਆਗੂਆਂ ਵਲੋਂ ਸ਼ੋਸ਼ਲ ਮੀਡੀਏ ਤੇ ਸ਼ੇਅਰ ਕੀਤਾ ਜਾ ਰਿਹਾ ਸੂਬਾ ਪ੍ਰਧਾਨ ਦਾ ਲਿਖਿਆ ਕਿਤਾਬਚਾ ਜਿਸ ਵਿੱਚ ਉਨਾਂ ਮੀਡੀਏ ਨੂੰ ਕੋਸਿਆ ਹੀ ਨਹੀਂ ਬਲਕਿ ਭੱਦੀ ਸਬਦਾਂਵਲੀ ਵਰਤਕੇ ਪੱਤਰਕਾਰਾਂ ਨੂੰ ਮਾਲਕਾਂ ਦੇ ਨੌਕਰ,ਮਨੂੰਵਾਦੀ ਸੋਚ ਵਾਲੇ,ਕੱਚ – ਘਰੜ ਮੀਡੀਆ,ਰਾਜਨੀਤਕ ਪਾਰਟੀਆਂ ਦੇ ਗੁਲਾਮ ਵਰਗੇ ਭੱਦੇ ਸ਼ਬਦ ਵਰਤਕੇ ਜਲੀਲ ਵੀ ਕੀਤਾ ਗਿਆ ਹੈ।ਮੀਡੀਏ ਪ੍ਰਤੀ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਬਸਪਾ ਸੂਬਾ ਪ੍ਰਧਾਨ ਨੇ ਸ਼ੋਸ਼ਲ ਮੀਡੀਏ ਦੇ ਯੁੱਗ ਵਿੱਚ ਟੀ.ਵੀ.ਅਤੇ ਅਖਵਾਰੀ ਮੀਡੀਏ ਨੂੰ ਰਵਾਇਤੀ ਮੀਡੀਆ ਕਹਿ ਕੇ ਸੰਬੋਧਨ ਕੀਤਾ ਹੈ।ਬਸਪਾ ਸੂਬਾ ਪ੍ਰਧਾਨ ਦੀਆਂ ਇਨਾਂ ਊਲ ਜਲੂਲ,ਬੇਹੂਦਾ ਅਤੇ ਮਨਘੜਤ ਟਿੱਪਣੀਆਂ ਨਾਲ ਮੀਡੀਆ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਰੋਸ ਫੈਲ ਗਿਆ ਹੈ।ਯਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਜਦਕਿ ਰਾਜਨੀਤਕ ਆਗੂ ਆਪਣੇ ਘਰਾਂ ਵਿੱਚ ਆਰਾਮ ਫੁਰਮਾ ਰਹੇ ਸਨ ਅਤੇ ਪੱਤਰਕਾਰ ਆਪਣਾ ਅਤੇ ਆਪਣੇ ,ਪਰਿਵਾਰਾਂ ਦੀ ਪ੍ਰਵਾਹ ਕੀਤੇ ਬਗੈਰ ਮੀਡੀਆ ਕਰਮੀਆਂ ਨੇ ਆਪਣੀ ਜਿੰਮੇਵਾਰੀ ਬੜੀ ਸਿੱਦਤ ਅਤੇ ਇਮਾਨਦਾਰੀ ਨਾਲ ਨਿਭਾਈ ਹੈ ਜਿਸ ਕਰਕੇ ਵੱਖ ਵੱਖ ਰਾਜਨਤਿਕ ਪਾਰਟੀਆਂ ਦੇ ਨਾਲ ਨਾਲ ਧਾਰਮਿਕ,ਸਮਾਜਿਕ ਅਤੇ ਆਮ ਲੋਕਾਂ ਨੇ ਵੀ ਉਨਾਂ ਦੇ ਕੰਮ ਨੂੰ ਸਰਾਹਿਆ ਹੈ।ਬਸਪਾ ਸੂਬਾ ਪ੍ਰਧਾਨ ਵਲੋਂ ਲਿਖੀ ਗਈ ਪੂਰੀ ਪੋਸਟ ਸਮੂਹ ਜਨਤਾ ਦੇ ਸਾਹਮਣੇ ਰੱਖ ਰਹੇ ਹਾਂ ਤਾਂ ਕਿ ਇਸਨੂੰ ਪੜਕੇ ਸਹੀ ਗਲਤ ਦਾ ਨਿਰਣਾ ਹੋ ਸਕੇ। ਜਦ ਜਸਵੀਰ ਸਿੰਘ ਗੜੀ ਕੋਲੋ ਕੀ ਮੀਡੀਆ ਵਾਰੇ ਉਲ -ਜਲੂਲ ਵਾਲੀ ਪੋਸਟ ਤੁਸੀ ਪਾਈ ਆ ਵਾਰੇ ਫੋਨ ਕੀਤਾ ਤਾ ਜਸਵੀਰ ਸਿੰਘ ਗੜੀ ਵਾਰ – ਵਾਰ ਫੋਨ ਕੱਟਦਾ ਰਿਹਾ
ਉੱਘੇ ਸਮਾਜ ਸੇਵਕ ਮੋਨੀਸ਼ ਬਹਿਲ ਬਣੇ ਸਟੇਟ ਚੋਕਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ
ਉੱਘੇ ਸਮਾਜ ਸੇਵਕ ਮੋਨੀਸ਼ ਬਹਿਲ ਬਣੇ ਸਟੇਟ ਚੋਕਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ -ਇੰਡੀਅਨ ਚੋਕਬਾਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੇ ਏ.ਡੀ.ਜੀ.ਪੀ.,...