ਪੰਜਾਬ ਵਿੱਚ ਬੱਸ ਸਫਰ ਹੋਇਆ ਮਹਿੰਗਾ

176
Advertisement


ਮਾਨਸਾ 30 ਜੂਨ ( ਵਿਸ਼ਵ ਵਾਰਤਾ )- ਪੰਜਾਬ  ਸਰਕਾਰ ਵੱਲੋਂ ਰਾਜ ਵਿੱਚ ਬੱਸ ਕਰਾਇਆ ਮਹਿੰਗਾ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਕੇ ਸਿਵਾ ਪ੍ਰਸਾਦ ਵਲੋਂ ਜਾਰੀ ਕੀਤੇ ਗਏ ਪੱਤਰ ਨੰਬਰ 2/46/90-4ਟੀ2/70/ ਅਨੁਸਾਰ ਹੁਣ ਆਮ ਬੱਸ ਦਾ ਕਿਰਾਇਆ 7 ਪੈਸੇ ਵਧਾਇਆ ਗਿਆ ਹੈ, ਹੁਣ ਇਹ ਕਿਰਾਇਆ 122 ਪੈਸੇ ਹੋ ਗਿਆ ਹੈ। ਇਸੇ ਤਰ੍ਹਾਂ ਆਰਡੈਨਰੀ ਐਚ ਵੀ ਏ ਸੀ ਬੱਸ ਦਾ ਕਿਰਾਇਆ 146.20 ਪੈਸੇ,ਇੰਨਟੈਗਲ ਕੋਚ ਦਾ ਕਿਰਾਇਆ 129.60 ਪੈਸੇ, ਸੁਪਰ ਇੰਨਟੈਗਲ ਕੋਚ ਦਾ ਕਿਰਾਇਆ 244.00 ਪੈਸੇ ਹੋ ਗਿਆ ਹੈ।
ਉਧਰ ਇਸ ਨਵੇਂ ਕਿਰਾਏ ਦਾ ਪੰਜਾਬ ਦੇ ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਵਿਰੋਧ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕਿਰਾਏ ਵਧਾਉਣ ਦੀ ਥਾਂ ਯਾਤਰੀ ਟੈਕਸ ਘਟਾਉਣਾ ਚਾਹੀਦਾ ਸੀ। ਉਘੇ ਟਰਾਂਸਪੋਰਟਰ ਅਤੇ ਐਡਵੋਕੇਟ ਸ੍ਰੀ ਹਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਵਧੇ ਕਿਰਾਏ ਨੂੰ ਤੁਰੰਤ ਵਾਪਸ ਲੈਣ ਦੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਅਤੇ ਇਸ ਲਈ ਅੰਦੋਲਨ ਵੀ ਕਰਨਗੇ।