ਪੈਟ੍ਰੋਲ ਤੇ ਡੀਜਲ ਦੇ ਰੇਟ ਵਧਾ ਕੇ ਕੇਂਦਰ ਸਰਕਾਰ ਨੇ ਜਨਤਾ ਤੇ ਪਾਇਆ ਦੋਹਰਾ ਬੋਝ

5
Advertisement

ਹੁਸ਼ਿਆਰਪੁਰ 29 ਜੂਨ (ਵਿਸ਼ਵ ਵਾਰਤਾ)-                        ਕੇਂਦਰ ਸਰਕਾਰ ਨੇ ਪੈਟ੍ਰੋਲ ਤੇ ਡੀਜਲ ਦੇ ਰੇਟਾਂ ਨੂੰ ਵਧਾਉਣ ਦਾ ਫੈਸਲਾ ਲੈ ਕੇ ਸਮਾਜ ਦੇ ਹਰੇਕ ਵਰਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਸਾਨਾਂ ਨੂੰ ਪੈਟ੍ਰੋਲ ਤੇ ਡੀਜਲ ਦੇ ਰੇਟ ਵਧਣ ਨਾਲ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੋਦੀ ਸਰਕਾਰ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਲੋਕਾਂ ਦੇ ਹਿੱਤਾਂ ਲਈ ਦੋਬਾਰਾ ਵਿਚਾਰ ਕਰਨਾ ਚਾਹੀਦਾ ਹੈ। ਇਹ ਗੱਲ ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਕਿਸਾਨਾਂ ਅਤੇ ਕਾਂਗਰਸੀ ਵਰਕਰਾਂ ਵਲੋਂ ਜਤਾਏ ਜਾ ਰਹੇ ਰੋਸ਼ ਪ੍ਰਦਰਸ਼ਨ ਨੂੰ ਸੰਬੋਧਿਨ ਕਰਦੇ ਹੋਏ ਕਿਹਾ। ਇਸ ਰੋਸ਼ ਪ੍ਰਦਰਸ਼ਨ ਵਿੱਚ ਡਾ. ਰਾਜ ਨੇ ਕਿਸਾਨਾਂ ਦੇ ਨਾਲ ਗੱਢਾ ਚਲਾ ਕੇ ਸੰਦੇਸ਼ ਦਿੱਤਾ ਕਿ ਹੁਣ ਕਿਸਾਨਾਂ ਦੇ ਲਈ ਟ੍ਰੇਕਟਰ ਚਲਾਉਣੇ ਬਹੁਤ ਮੁਸ਼ਕਿਲ ਹੋ ਗਏ ਹਨ। ਉੱਥੇ ਹੀ, ਡਾ. ਰਾਜ ਨੇ ਕਿਹਾ ਕਿ ਫੋਰ ਸੇਲ ਤੇ ਲੱਗੀ ਮੋਟਰਸਾਈਕਲ ਨੂੰ ਘੋੜਾ ਗੱਡੀ ਤੇ ਰੱਖ ਕੇ ਕੀਤੇ ਗਏ ਪ੍ਰਦਰਸ਼ਨ ਵਲੋਂ ਉਹ ਦੱਸਣਾ ਚਾਹੁੰਦੇ ਹਨ ਕਿ ਇਸ ਤਰਾਂ ਤੇਲ ਦੀ ਕੀਮਤ ਤੇ ਆਮ ਜਨਤਾ ਦੇ ਲਈ ਕੋਈ ਵੀ ਵਾਹਨ ਦਾ ਪ੍ਰਯੋਗ ਉਸ ਦੀ ਜੇਬ ਤੇ ਭਾਰੀ ਮਾਰ ਹੈ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਦੌਰਾਨ ਵੀ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੁਝ ਰਾਹਤ ਦੇ ਕੰਮ ਕਰਨੇ ਚਾਹੀਦੇ ਸਨ, ਪਰ 2 ਮਹੀਨੇ ਤੋਂ ਵੀ ਵੱਧ ਦੇ ਲਾਕਡਾਉਨ ਤੋਂ ਬਾਦ ਕੰਮ ਕਾਜ ਬੰਦ ਹੋਣ ਦੇ ਕਾਰਨ ਅਰਥਵਿਵਸਥਾ ਹਜੇ ਦੋਬਾਰਾ ਪਟੜੀ ਤੇ ਵਾਪਿਸ ਨਹੀਂ ਆਈ ਸੀ ਕਿ ਪੈਟ੍ਰੋਲ ਤੇ ਹੋਰ ਜਰੂਰਤ ਦੇ ਸਮਾਨ ਦੇ ਰੇਟ ਵਧਾ ਦੇਣਾ ਗਰੀਬ ਤੇ ਮੱਧ ਵਰਗ ਤੇ ਅਤਿਆਚਾਰ ਦੇ ਬਰਾਬਰ ਹਨ। ਡਾ. ਰਾਜ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਇਕ ਪਾਸੇ ਜਿੱਥੇ ਸਾਰੇ ਦੇਸ਼ ਨਿਵਾਸੀ ਕੋਰੋਨਾ ਦੇ ਗੰਭੀਰ ਸੰਕਟ ਨਾਲ ਜੂਝਦੇ ਹੋਏ ਆਰਥਿਕ ਮੁਸੀਬਤ ਵਿੱਚ ਹੈ ਉੱਥੇ ਹੀ ਕੇਂਦਰ ਸਰਕਾਰ ਦੀ ਨਲਾਇਕੀ ਦੇ ਕਾਰਨ ਪਿਛਲੇ ਦਿਨਾਂ ਤੋਂ ਪੈਟ੍ਰੋਲ ਤੇ ਡੀਜਲ ਦੀ ਕੀਮਤਾਂ ਵਿੱਚ ਹੋਏ ਵਾਧੇ ਨੇ ਗਰੀਬਾਂ ਤੇ ਮੱਧ ਵਰਗ ਦੇ ਲੋਕਾਂ ਦੇ ਲਈ ਭਾਰੀ ਪਰੇਸ਼ਾਨੀ ਖੜੀ ਕਰ ਦਿੱਤੀ ਹੈ। ਜਿਸ ਕਾਰਨ ਦੇਸ਼ ਦੀ ਜਨਤਾ ਵਿੱਚ ਕੇਂਦਰ ਦੀ ਜੁਮਲੇ -ਬਾਜੀ ਮੋਦੀ ਸਰਕਾਰ ਦੇ ਖਿਲਾਫ ਭਾਰੀ ਰੋਸ਼ ਪੈਦਾ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਜੰਨਤਾ ਨੂੰ ਵਧੀਆ ਦਿਨਾਂ ਦੇ ਝੂਠੇ ਸਪਨੇ ਦਿਖਾ ਕੇ ਸੱਤਾ ਤੇ ਕਾਬਿਜ਼ ਹੋਣ ਦੇ ਬਾਦ ਕੇਂਦਰ ਸਰਕਾਰ ਨੇ ਦੇਸ਼ ਦੀ ਜਨਤਾ ਦੇ ਲਈ ਕੁਝ ਨਹੀਂ ਕੀਤਾ ਹੈ ਅਤੇ ਤੇਲ ਦੀ ਕੀਮਤਾਂ ਤੇ ਮਹਿੰਗਾਈ ਦੇਸ਼ ਵਿੱਚ ਸ਼ਿਖਰ ਤੇ ਪਹੁੰਚ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਤੇਲ ਦੀ ਕੀਮਤਾਂ ਵਾਪਿਸ ਲੈਣ ਦੇ ਲਈ ਜਲਦ ਕੋਈ ਕਦਮ ਨਹੀਂ ਚੁੱਕਿਆ ਤੇ ਜਨਤਾ ਨੂੰ ਜਲਦ ਰਾਹਤ ਨਹੀਂ ਦਿੱਤੀ ਤਾਂ ਪੂਰਾ ਦੇਸ਼ ਸੜਕਾਂ ਤੇ ਉਤਰੇਗਾ। ਇਸ ਮੌਕੇ ਤੇ ਜਿਲਾ ਪਰਿਸ਼ਦ ਮੈਂਬਰ, ਸੰਮਤੀ ਮੈਂਬਰ, ਬਲਾਕ ਪ੍ਰਧਾਨ, ਸਰਪੰਚ, ਸਾਬਕਾ ਸਰਪੰਚ ਅਤੇ ਪਾਰਟੀ ਵਰਕਰਾਂ ਨੇ ਇਸ ਰੋਸ਼ ਪ੍ਰਦਰਸ਼ਨ ਵਿੱਚ ਭਾਗ ਲਿਆ।