ਰੀਜਨਲ ਮੈਨੇਜਰ ਨੇ ਬੈਂਕ ਵਲੋਂ ਪੈਨਸ਼ਨਰ ਆਗੂਆਂ ਦਾ ਕੀਤਾ ਸਨਮਾਨ
ਹੁਸ਼ਿਆਰਪੁਰ, 22 ਜੂਨ (ਵਿਸ਼ਵ ਵਾਰਤਾ)-
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ:) ਦੇ ਸੂਬਾਈ ਚੇਅਰਮੈਨ ਮਹਿੰਦਰ ਸਿੰਘ ਪਰਵਾਨਾਂ ਅਤੇ ਸ਼ਾਦੀ ਲਾਲ ਤੇ ਅਧਾਰਿਤ ਪੈਨਸ਼ਨਰਾਂ ਦਾ ਇੱਕ ਵਫਦ ਸਟੇਟ ਬੈਂਕ ਆਫ ਇੰਡੀਆ ਹੁਸ਼ਿਆਰਪੁਰ ਵਿਖੇ ਰੀਜਨਲ ਮੈਨੇਜਰ ਸ੍ਰੀ ਜੈ ਪ੍ਰਕਾਸ਼ ਗੁਪਤਾ ਨੂੰ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਮਿਲਿਆ। ਜਿਕਰਯੋਗ ਹੈ ਕਿ ਸ੍ਰੀ ਗੁਪਤਾ ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੀਆਂ ਬੈਂਕਾਂ ਦੇ ਰੀਜਨਲ ਮੈਨੇਜਰ ਹਨ।ਪਰਵਾਨਾਂ ਜੀ ਨੇ ਦਸਿਆ ਕਿ ਮੀਟਿੰਗ ਬੜੇ ਖੁਸ਼ ਗਵਾਰ ਮਾਹੌਲ ਵਿੱਚ ਹੋਈ। ਮੀਟੰਗ ਦੀ ਕਾਰਵਾਈ ਸਬੰਧੀ ਸੂਬਾਈ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਮੀਟਿੰਗ ਦੌਰਾਨ ਪਰਵਾਨਾਂ ਜੀ ਨੇ ਬਹੁਤ ਸਾਰੀਆਂ ਬੈਂਕਾਂ ਵਿੱਚ ਬਜੁਰਗ ਪੈਨਸ਼ਨਰਾਂ ਦੇ ਬੈਠਣ, ਪੀਣਯੋਗ ਸਾਫ ਪਾਣੀ ਦਾ ਸਹੀ ਪ੍ਰਬੰਧ ਨਾ ਹੋਣ ਅਤੇ ਹੋਰ ਸਮੱਸਿਆਵਾਂ ਸਬੰਧੀ ਮੁੱਦੇ ਰੀਜਨਲ ਮੈਨਜਰ ਸਾਹਿਬ ਦੇ ਧਿਆਨ ਵਿੱਚ ਲਿਆਂਦੇ। ਉਨ੍ਹਾਂ ਦਸਿਆ ਕਿ ਸੀਨੀਅਰ ਸਿਟੀਜਨ / ਪੈਨਸ਼ਨਰਾਂ ਦਾ ਬਜੁਰਗ ਅਵਸਥਾ ਵਿੱਚ ਲਾਈਨ ਵਿੱਚ ਲਗਣਾ ਵੀ ਅਤਿ ਮੁਸ਼ਕਿਲ ਹੈ। ਸੀਨੀਅਰ ਸਿਟੀਜਨ / ਬਜੁਰਗਾਂ ਦੇ ਬੈਂਕਾਂ ਵਿੱਚ ਪਹਿਲ ਦੇ ਅਧਾਰ ਤੇ ਕੰਮ ਕੀਤੇ ਜਾਣ ਅਤੇ ਹੋਰ ਸਹੂਲਤਾ ਵੀ ਯਕੀਨੀ ਬਣਾਈਆਂ ਜਾਣ। ਸ੍ਰੀ ਗੁਪਤਾ ਜੀ ਨੇ ਪਰਵਾਨਾਂ ਜੀ ਨੂੰ ਯਕੀਨ ਦਿਵਾਇਆ ਕਿ ਉਹ ਦੋਵਾਂ ਜਿਲਿਆਂ ਦੀਆਂ ਸਮੂਹ ਬੈਂਕਾਂ ਵਿੱਚ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਬੈਂਕਾਂ ਨੂੰ ਹਦਾਇਤਾਂ ਜਾਰੀ ਕਰ ਦੇਣਗੇ। ਕਿਸੇ ਵੀ ਬੈਂਕ ਵਿੱਚ ਪੈਨਸ਼ਨਰਾਂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਹ ਵੀ ਫੈਸਲਾ ਲਿਆ ਗਿਆ ਕਿ ਜਿਹੜੇ ਬਜੁਰਗ ਪੈਨਸ਼ਨਰ ਬੈਂਕ ਵਿੱਚ ਜਾ ਕੇ ਆਪਣਾ ਜੀਵਨ ਪ੍ਰਮਾਨ ਪੱਤਰ ਦੇਣ ਦੇ ਸਮਰੱਥ ਨਹੀਂ ਹਨ, ਉਨ੍ਹਾਂ ਦੇ ਜੀਵਨ ਪ੍ਰਮਾਨ ਪੱਤਰ ਬੈਂਕਾਂ ਦੇ ਕਰਮਚਾਰੀ ਪੈਨਸ਼ਨਰਾਂ ਦੇ ਘਰਾਂ ਤੋਂ ਆਪ ਪ੍ਰਾਪਤ ਕਰਨਗੇ। ਇਹ ਵੀ ਫੈਸਲਾ ਲਿਆ ਗਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਸਮੇਂ ਜਿਹੜੇ ਪੈਨਸ਼ਨਰ