ਹੁਸ਼ਿਆਰਪੁਰ 22 ਜੂਨ (ਵਿਸ਼ਵ ਵਾਰਤਾ)ਵਿਵਾਦਤ ਫਿਲਮ ਦੇ ਸੀਨ ਵਾਂਗ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਕਹਾਣੀ ਵੀ ਅੱਜ ਕਲ ਪੂਰੇ ਚਰਚਾ ਵਿੱਚ ਹੈ,ਰੌਲਾ ਫਿਲਮ ਦਾ ਵਿਦਾਵਤ ਸੀਨ ਕੱਟਣ ਜਾਂ ਡਾਇਲਾਗ ਕੱਟਣ ਦਾ ਨਹੀਂ ਹੈ ਬਲਕਿ ਫਿਲਮ ਦੇ ਹੀਰੋ ਅਤੇ ਵਿਲਨ ਨੂੰ ਕੱਢਣ ਦਾ ਪੈ ਰਿਹਾ ਹੈ। “ਟੁੱਟੀਆਂ ਗੰਢਣ ਵਿੱਚ ਲੱਗੇ ਬਹੁਜਨ ਸਮਾਜ ਪਾਰਟੀ ਦੇ ਆਗੂ” ਸਿਰਲੇਖ ਹੇਠ ਛਪੀ ਇਕ ਖਬਰ ਰਾਂਹੀ ਮਿਸ਼ਨ 2022 ਫਤਿਹ ਕਰਨ ਲਈ ਵਰਕਰਾਂ,ਪੁਰਾਣੇ ਮਿਸ਼ਨਰੀ ਆਗੂਆਂ ਨੂੰ ਬਸਪਾ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਨਵੀਂ ਚੇਤਨਾ ਪੈਦਾ ਕਰਨਾ ਅਤੇ ਪੰਜਾਬ ਵਿੱਚ ਬਸਪਾ ਨੂੰ ਮਜਬੂਤ ਕਰਕੇ ਇੱਕ ਦਲਿਤ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਸ਼ਬਜਬਾਗ ਦਿਖਾਇਆ ਜਾ ਰਿਹਾ ਹੈ। ਬਸਪਾ ਪੰਜਾਬ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਬਸਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸ ਅਰਾਈਆਂ ਦਾ ਸੰਕੇਤ ਦੇ ਕੇ ਨਰਾਜ ਚੱਲ ਰਹੇ ਆਗੂਆਂ ਵਲੋਂ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।ਭਾਂਵੇ ਕਿ ਇਨਾਂ ਕਿਆਸ ਅਰਾਈਆਂ ਦਾ ਦੂਜੇ ਦਿਨ ਹੀ ਉਦੋਂ ਭੋਗ ਪੈ ਗਿਆ ਅਤੇ “ਟੁੱਟੀਆਂ ਗੰਢਣ ਤੋਂ ਪਹਿਲਾਂ ਹੀ ਬਸਪਾ ਦੀ ਤਾਣੀ ਹੋਰ ਉਲਝ” ਗਈ ਜਦੋਂ ਸ਼ਿਗਾਰਾ ਰਾਮ ਸਹੂੰਗੜਾ ਵਲੋਂ ਬਿਆਨ ਰਾਹੀਂ ਸ਼ਪੱਸ਼ਟ ਕਰ ਦਿੱਤਾ ਗਿਆ ਕਿ ਉਹ ਅਜਾਦ ਪਾਰਟੀ ਪੰਜਾਬ ਦੇ ਇੰਚਾਰਜ ਲਗਾਏ ਗਏ ਹਨ ਅਤੇ ਉਹ ਬਸਪਾ ਵਿੱਚ ਸ਼ਾਮਲ ਨਹੀਂ ਹੋ ਰਹੇ।ਪੁਰਾਣੇ ਮਿਸ਼ਨਰੀ ਸਾਥੀਆਂ ਦੀ ਘਰ ਵਾਪਸੀ ਨੂੰ ਵੀ ਵਿਸ਼ਰਾਮ ਲੱਗ ਗਿਆ ਜਾਪਦਾ ਹੈ ਕਿਉਂਕਿ ਕਿਸੇ ਵੀ ਬਸਪਾ ਤੋਂ ਬਾਹਰ ਬੈਠੇ ਆਗੂ ਨੇ ਵਾਪਸੀ ਦੇ ਪੱਤੇ ਨਹੀਂ ਖੋਲੇ,ਜਦੋਂ ਕੁੱਝ ਆਗੂਆਂ ਤੋਂ ਉਨਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਇਹ ਕਹਿ ਕੇ ਪਾਸਾ ਵੱਟ ਲਿਆ ਕੇ ਸਾਡਾ ਮਾਮਲਾ ਪੰਜਾਬ ਲੀਡਰਸ਼ਿਪ ਦੇ ਲੇਬਲ ਦਾ ਨਹੀਂ ਹੈ।ਬਸਪਾ ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਮਾਨ ਸਨਮਾਨ ਨੂੰ ਲੈ ਕੇ ਕਾਫੀ ਕੁੱਝ ਕਿਹਾ ਜਾ ਰਿਹਾ ਹੈ ਅਤੇ ਫੇਸਬੁੱਕ ਸ਼ੋਸ਼ਲ ਮੀਡੀਏ ਤੇ ਕਾਫੀ ਕੁੱਝ ਲਿਖਿਆ ਜਾ ਰਿਹਾ ਹੈ।ਜੇਕਰ ਇਥੇ ਪੰਜਾਬ ਲੀਡਰਸ਼ਿਪ ਦੀ ਗੱਲ ਕਰੀਏ ਕਿਉਂਕਿ ਸ਼ੋਸ਼ਲ ਮੀਡੀਏ ਉੱਤੇ ਪੰਜਾਬ ਲੀਡਰਸ਼ਿਪ ਨੇ ਖੁਦ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਬਹੁਤ ਸਾਰੀਆਂ ਵਿਦਾਵਿਤ ਵਿਚਾਰਾਂ ਵਾਲੀਆਂ ਪੋਸਟਾਂ ਜਿਨਾਂ ਵਿੱਚ ਆਪਣੇ ਆਪਨੂੰ ਸਮੁੰਦਰ ਅਤੇ ਨਰਾਜ ਆਗੂਆਂ ਨੂੰ ਤਲਾਵ ਦੱਸਿਆ ਗਿਆ ਹੈ,ਅੱਜ ਵੀ ਪੁਰਾਣੇ,ਨਰਾਜ ਆਗੂਆਂ ਦਾ ਮੂੰਹ ਚਿੜਾ ਰਹੀਆਂ ਹਨ।ਆਪਣੀ ਨਜਰ 2022 ਮਿਸ਼ਨ ਤੇ ਰੱਖੋ,ਹਾਥੀ ਕਦੀ ਵੀ ਗਲੀ ਦੇ ਅਵਾਰਾ ਜਾਨਵਰਾਂ ਨਾਲ ਬਹਿਸ ਨਹੀਂ ਕਰਦਾ,ਕਿਉਂਕਿ ਜੇਕਰ ਦਿੱਲੀ ਨੂੰ ਤੁਰਿਆ ਜਾਂਦਾ ਹਾਥੀ ਗਲੀ ਦੇ ਅਵਾਰਾ ਜਾਨਵਰਾਂ ਨਾਲ ਬਹਿਸ ਦੀ ਚਨੌਤੀ ਸਵਿਕਾਰ ਕਰ ਲਏ ਤਾਂ ਹਾਥੀ ਇੱਕ ਪਿੰਡ ਵੀ ਪਾਰ ਨਹੀਂ ਕਰ ਸਕਦਾ ਇਨਾਂ ਸਾਰੀਆਂ ਪੋਸਟਾਂ ਨੂੰ ਖੰਘਾਲਣ ਤੋਂ ਬਾਅਦ ਬਲਰਾਮ ਸਿੱਧੂ ਯੂ.ਕੇ.ਜੋ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ,ਬਸਪਾ ਸੰਸਥਾਪਕ ਬਾਬੂ ਕਾਂਸ਼ੀ ਰਾਮ ਜੀ ਦੀ ਸਮਾਜਿਕ ਪ੍ਰੀਵਰਤਨ ਅਤੇ ਆਰਥਿਕ ਮੁਕਤੀ ਦੀ ਲਹਿਰ ਨਾਲ ਜੁੜੇ ਅਤੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਵਲੋਂ ਦਲਿਤ ਸਮਾਜ ਲਈ ਲੜੀ ਜਾ ਰਹੀ ਮਾਨ ਸਨਮਾਨ ਦੀ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਅੱਜ ਜਦੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਉਨਾਂ ਨਾਲ ਫੋਨ ਤੇ ਗੱਲ ਕੀਤੀ ਤਾਂ ਉਨਾਂ ਸ਼ਪੱਸ਼ਟ ਕਿਹਾ ਕਿ ਇੱਕ ਵਿਅਕਤੀ ਜਿਹੜਾ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਪਿੰਜਰੇ ਵਿੱਚ ਮੋਟਰ ਸਾਇਕਲ ਚਲਾਉਂਦਾ ਹੈ,ਉਹ ਸਿਰਫ ਪਿੰਜਰੇ ਵਿੱਚ ਮੋਟਰ ਸਾਇਕਲ ਹੀ ਚਲਾ ਸਕਦਾ ਹੈ,ਪਰ ਜੇਕਰ ਉਸਨੂੰ ਬੱਸ ਚਲਾਉਣ ਲਈ ਤੋਰ ਦਿੱਤਾ ਜਾਵੇ ਤਾਂ ਉਹ ਖੱਡ ਵਿੱਚ ਹੀ ਸੁੱਟੇਗਾ।ਕੇਡਰ ਲਾਉਣ ਵਾਲਾ ਵਿਅਕਤੀ ਰਾਜਨੀਤੀ ਤੋਂ ਬਿਲਕੁੱਲ ਅਣਜਾਣ ਹੈ ਇਸ ਲਈ ਉਸਨੇ ਪੰਜਾਬ ਵਿੱਚ ਬਸਪਾ ਦਾ ਜਮੀਨੀ ਪੱਧਰ ਤੇ ਸੱਤਿਆਨਾਸ਼ ਕਰਕੇ ਰੱਖ ਦਿੱਤਾ ਹੈ।ਇਸ ਸਬੰਧੀ ਉਨਾਂ ਸ਼ਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਬਸਪਾ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਪ੍ਰਧਾਨ ਜਸਵੀਰ ਸਿੰਘ ਗੜੀ ਝੂਠ,ਫਰੇਵ ਦਾ ਸਹਾਰਾ ਲੈ ਕੇ ਸਾਡੇ ਪਰਿਵਾਰ ਨੂੰ ਹੀ ਨਹੀਂ ਬਲਕਿ ਬਸਪਾ ਦੇ ਸਾਰੇ ਨਰਾਜ ਆਗੂਆਂ ਨੂੰ ਬਦਨਾਮ ਕਰ ਰਹੇ ਹਨ।ਉਨਾਂ ਕਿਹਾ ਪਿਛਲੇ ਦਿਨੀਂ ਉਨਾਂ ਦੇ ਨਿਵਾਸ ਅਸਥਾਨ ਸ਼ਿਵਾਲਿਕ ਇੰਨਕਲੇਬ ਭਰਵਾਈਂ ਰੋਡ ਹੁਸ਼ਿਆਰਪੁਰ ਵਿਖੇ ਰਣਧੀਰ ਸਿੰਘ ਬੈਨੀਵਾਲ,ਵਿਪੁਲ ਕੁਮਾਰ ਅਤੇ ਜਸਵੀਰ ਗੜੀ ਵਲੋਂ ਠੇਕੇਦਾਰ ਭਗਵਾਨ ਦਾਸ ਸਿੱਧੂ ਨਾਲ ਮੁਲਕਾਤ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਠੇਕੇਦਾਰ ਭਗਵਾਨ ਨੂੰ ਮਨਾ ਲਿਆ ਗਿਆ ਹੈ,ਜਦਕਿ ਠੇਕੇਦਾਰ ਭਗਵਾਨ ਵਲੋਂ ਕੀਤੇ ਗਏ ਸਵਾਲਾਂ ਅਤੇ ਹੁਸ਼ਿਆਰਪੁਰ, ਸੰਗਰੂਰ, ਲੁਧਿਆਣਾ, ਫਗਵਾੜਾ,ਬੰਗਿਆਂ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਵਿਗਾੜੇ ਗਏ ਮਹੌਲ ਅਤੇ ਨਰਾਜ ਆਗੂਆਂ ਸਬੰਧੀ ਕੀਤੇ ਸਵਾਲਾਂ ਬਾਰੇ ਕੋਈ ਜਿਕਰ ਨਹੀਂ ਕੀਤਾ। ਬਲਰਾਮ ਸਿੱਧੂ ਨੇ ਕਿਹਾ ਕਿ ਬਸਪਾ ਪੰਜਾਬ ਦੇ ਜਿੰਨੇ ਵੀ ਹੁਣ ਤੱਕ ਬਾਹਰੀ ਇੰਚਾਰਜ ਲਗਾਏ ਗਏ ਉਨਾਂ ਨੇ ਪੰਜਾਬ ਬਾਰੇ ਕੁਮਾਰੀ ਮਾਇਆਵਤੀ ਨੂੰ ਸਹੀ ਰਿਪੋਰਟ ਨਹੀਂ ਦਿੱਤੀ ਜਿਸ ਕਾਰਨ ਸਾਨੂੰ ਬਾਰ ਬਾਰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਸਾਡਾ ਵੋਟ ਬੈਂਕ 19 ਫੀਸਦੀ ਤੋਂ ਡੇਢ ਫੀਸਈ ਤੱਕ ਆ ਡਿੱਗਿਆ।ਉਨਾਂ ਕਿਹਾ ਜਦੋਂ ਮਇਆਵਤੀ ਨੂੰ ਅਸਲੀਅਤ ਪਤਾ ਲਗਦੀ ਹੈ ਤਾਂ ਉਹ ਇੰਚਾਰਜ ਨਰਿੰਦਰ ਕਸ਼ਯਪ,ਡਾ.ਮੇਘ ਰਾਜ,ਐਲ.ਐਮ.ਤੌਮਰ,ਪ੍ਰਕਾਸ਼ ਭਾਰਤੀ ਵਰਗੇ ਬਸਪਾ ਨੂੰ ਪਿੱਠ ਦਿਖਾ ਜਾਂਦੇ ਹਨ।ਉਨਾਂ ਕਿਹਾ ਕਿ ਬੈਨੀਵਾਲ ਅਤੇ ਜਸਵੀਰ ਗੜੀ ਸਾਡੇ ਖਿਲਾਫ ਸ਼ਜਿਸ਼ਾਂ ਰਚ ਰਹੇ ਹਨ ਪਰ ਅਸੀ ਹਮੇਸ਼ਾਂ ਬਾਬਾ ਸਾਹਿਬ ਅੰਬੇਡਕਰ,ਬਾਬੂ ਕਾਂਸ਼ੀ ਰਾਮ ਅਤੇ ਕੁਮਾਰੀ ਮਾਇਆਵਤੀ ਦੇ ਮਿਸ਼ਨ ਨੂੰ ਸਮ੍ਰਪਿਤ ਸੀ ਅਤੇ ਰਹਾਂਗੇ।ਉਨਾਂ ਕਿਹਾ ਕਿ ਲੋਕ ਸਾਨੂੰ ਹਾਥੀ ਵਾਲਾ ਕਹਿੰਦੇ ਹਨ ਅਤੇ ਸਾਡੇ ਘਰ ਤੇ ਹਮੇਸ਼ਾਂ ਹਾਥੀ ਵਾਲਾ ਨਿਸ਼ਾਨ ਲੱਗਾ ਰਹੇਗਾ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...