ਹੁਕਮ 25-06-2020 ਤੱਕ ਲਾਗੂ ਰਹਿਣਗੇ।
ਕੋਟਕਪੂਰਾ 12 ਜੂਨ (ਪ੍ਰਾਸ਼ਰ ) ਉੱਪ ਮੰਡਲ ਮੈਜਿਸਟਰੇਟ ਕੋਟਕਪੂਰਾ ਸ਼੍ਰੀ ਅਮਿਤ ਸਰੀਨ ਨੇ ਦੱਸਿਆ ਕਿ ਕੋਵਿਡ -19 (ਕਰੋਨਾ ਵਾਇਰਸ) ਦਾ ਪ੍ਰਕੋਪ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੋਸ਼ਨੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ , ਫਰੀਦਕੋਟ ਜੀ ਦੇ ਆਦੇਸ਼ਾਂ ਮੁਤਾਬਿਕ ਕੋਟਕਪੂਰਾ ਵਿੱਚ ਮਹਿੰਗਾ ਰਾਮ ਸਟਰੀਟ , ਨੇੜੇ ਗੁਰਦੁਆਰਾ ਪਰਵਾਨਾ ਜੀ , ਮੁਕਤਸਰ ਰੋਡ ਤੋਂ 15 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜੀਟਿਵ ਆਉਣ ਕਾਰਨ ਇਸ ਸਾਰੇ ਏਰੀਏ ਨੂੰ ਮਿਤੀ 09.06.2020 ਤੋਂ 22.06.2020 ਤੱਕ ਕੰਟੈਂਨਮੈਂਟ ਜੋਨ ਐਲਾਨਿਆ ਗਿਆ ਸੀ ।
ਉਨ੍ਹਾਂ ਦੱਸਿਆ ਕਿ ਹੁਣ ਮੁਕਤਸਰ ਰੋਡ ਘੁਮਿਆਰਾ ਵਾਲੀ ਗਲੀ ਤੱਕ, ਕਾਲਾ ਰਾਮ ਸਟਰੀਟ, ਬਰਾੜ ਸਟਰੀਟ, ਗੋਪੀ ਰਾਮ ਐਮ ਸੀ ਵਾਲੀ ਗਲੀ,ਭੀੜੀ ਗਲੀ, ਬੰਗਾ ਸਟਰੀਟ,ਭੱਟੀ ਵਾਲੀ ਗਲੀ, ਕਾਲਾ ਰਾਮ ਪ੍ਰਧਾਨ ਵਾਲੀ ਗਲੀ, ਮਹਿਤਾ ਹਸਪਤਾਲ ਵਾਲੀ ਗਲੀ ਆਦਿ ਗਲੀਆਂ ਅਤੇ ਪੁੱਲ ਦੇਨਾਲ ਨਾਲ ਹੁੰਦੇ ਹੋਏ ਦੁਆਰੇਆਣਾ ਰੋਡ ਕੋਟਕਪੂਰਾ ਬਿਜਲੀ ਬੋਰਡ ਦੇ ਨਾਲ ਨਾਲ ਤੱਕ ਸਾਰੇ ਏਰੀਏ ਨੂੰ ਮਿਤੀ 25-06-2020 ਤੱਕ ਕੰਟੈਂਨਮੈਂਟ ਜੋਨ ਐਲਿਆ ਗਿਆ ਹੈ। ਕੰਨਟੈਂਨਮੈਟ ਜੋਨ ਘੋਸ਼ਿਤ ਕੀਤੇ ਗਏ ਏਰੀਏ ਵਿੱਚ ਸ਼੍ਰੀ ਜਗਸੀਰ ਸਿੰਘ , ਐਸ.ਡੀ.ਓ. ਡਰੇਨਜ਼ ਵਿਭਾਗ , ਫਰੀਦਕੋਟ ( 78378 90591 ) ਅਤੇ ਨਵਪ੍ਰੀਤ ਸਿੰਘ , ਖੇਤੀਬਾੜੀ ਵਿਕਾਸ ਅਫਸਰ ਕੋਟਕਪੂਰਾ ( 90411 95480 ) ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਜਾਂਦਾ ਹੈ । ਇਹ ਅਧਿਕਾਰੀ ਇਸ ਏਰੀਏ ਵਿੱਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਏਗਾ । ਜੇਕਰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਰੰਤ ਨਿਮਹਸਤਾਖਰ ਦੇ ਧਿਆਨ ਵਿੱਚ ਲਿਆਉਣਗੇ ।
ਇਹ ਹੁਕਮ ਤੁਰੰਤ ਲਾਗੂ ਹੋਣਗੇ।