ਸਹਿਕਾਰਤਾ ਮੰਤਰੀ ਵੱਲੋਂ ਤਰਸਿੱਕਾ ਸਹਿਕਾਰੀ ਬੈਂਕ ਅਤੇ ਇਸ ਅਧੀਨ 5 ਸਹਿਕਾਰੀ ਸੁਸਾਇਟੀਆਂ ਵਿੱਚ ਹੋਏ ਘਪਲੇ ਦੀ ਜਾਂਚ ਦੇ ਆਦੇਸ਼
ਉਚ ਪੱਧਰੀ ਜਾਂਚ ਟੀਮਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ: ਰੰਧਾਵਾ
ਸਹਿਕਾਰੀ ਬੈਂਕ ਦੇ ਐਮ ਡੀ ਵੱਲੋਂ ਕੀਤੀ ਮੁੱਢਲੇ ਨਿਰੀਖਣ ਵਿੱਚ ਆਇਆ ਮਾਮਲਾ ਸਾਹਮਣਾ
ਚੰਡੀਗੜ੍ਹ, 2 ਜੂਨ( ਵਿਸ਼ਵ ਵਾਰਤਾ)-ਤਰਸਿੱਕਾ ਸਹਿਕਾਰੀ ਬੈਂਕ ਅਤੇ ਇਸ ਅਧੀਨ 5 ਸਹਿਕਾਰੀ ਸੁਸਾਇਟੀਆਂ ਵਿੱਚ ਹੋਏ ਘਪਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਹਿਕਾਰਤਾ ਵਿਭਾਗ ਦੀਆਂ ਉਚ ਪੱਧਰੀ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੀਆਂ ਜਿਸ ਵਿੱਚ ਬਾਹਰਲੀਆਂ ਸੁਸਾਇਟੀਆਂ ਦੇ ਸੀਨੀਅਰ ਆਡੀਟਰ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ।
ਇਹ ਫੈਸਲਾ ਸਹਿਕਾਰਤਾ ਮੰਤਰੀ ਵੱਲੋਂ ਅੱਜ ਇੱਥੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ ਡੀ ਸ੍ਰੀ ਵਰੁਣ ਰੂਜ਼ਮ ਨਾਲ ਕੀਤੀ ਮੀਟਿੰਗ ਵਿੱਚ ਲਿਆ ਗਿਆ। ਸ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਤਰਸਿੱਕਾ ਸਹਿਕਾਰੀ ਬੈਂਕ ਅਧੀਨ ਆਉਂਦੀਆ 5 ਸਹਿਕਾਰੀ ਸੁਸਾਇਟੀਆਂ ਤਰਸਿੱਕਾ, ਸੈਦੋਕੇ ਲਹਿਲ, ਭੱਟੀਕੇ, ਚੁਗਾਵਾਂ ਸਾਧਪੁਰ ਤੇ ਕੋਹਾਲਾ।