
ਬੁਢਲਾਡਾ 2 ਜੂਨ( ਵਿਸ਼ਵ ਵਾਰਤਾ )ਸਥਾਨਕ ਗੁਰੂ ਨਾਨਕ ਕਾਲਜ ਵਿਖੇ 10+2 ਦੇ ਉਹ ਵਿਦਿਆਰਥੀ ਜਿਨ੍ਹਾਂ ਨੇ ਅੱਗੇ ਪੜਾਈ ਕਰਨੀ ਹੈ ਉਹਨਾ ਲਈ ਸ਼ੈਸ਼ਨ 2020-2021 ਬੀ. ਏ (ਪੰਜਾਬੀ, ਅੰਗਰੇਜੀ, ਹਿਸਟਰੀ, ਮੈਥ, ਪੋਲਸਾਇੰਸ, ਪੰਜਾਬੀ ਸਾਹਿਤ, ਹਿੰਦੀ ਸਾਹਿਤ, ਅੰਗਰੇਜੀ ਸਾਹਿਤ, ਲੋਕ ਪ੍ਰਸ਼ਾਸ਼ਨ, ਫਾਈਨ ਆਰਟਸ, ਧਰਮ ਅਧਿਐਨ, ਸਮਾਜ ਸ਼ਾਸ਼ਤਰ, ਸਰੀਰਕ ਸਿੱਖਿਆ, ਹੋਮ ਸਾਇੰਸ, ਫੈਸ਼ਨ ਟੈਕਨਾਲੋਜੀ, ਕੰਪਿਊਟਰ ਸਾਇੰਸ, ਇਕਨੋਮਿਕਸ, ਸੁਰੱਖਿਆ ਅਤੇ ਯੁੱਧਨੀਤੀ ਅਧਿਐਨ) ਬੀ.ਐਸਸੀ (ਮੈਡੀਕਲ, ਨਾਨ ਮੈਡੀਕਲ, ਐਗਰੀਕਲਚਰ) ਬੀ.ਕਾਮ, ਬੀ.ਬੀ.ਏ, ਬੀ.ਸੀ.ਏ ਅਤੇ ਬੀ.ਵਾਕ ਦੀਆ ਕਲਾਸਾਂ 1 ਜੂਨ 2020 ਤੋਂ ਆਨਲਾਈਨ ਸ਼ੁਰੂ ਕਰ ਦਿੱਤੀਆ ਗਈਆ ਹਨ। ਜਿਸ ਵਿੱਚ ਲਗਭਗ 4000 ਵਿਦਿਆਰਥੀ ਸਪੰਰਕ ਵਿੱਚ ਆਏ ਹਨ ਅਤੇ ਇਹਨਾਂ ਨੂੰ ਆਨਲਾਈਨ ਕਲਾਸਾਂ ਨਾਲ ਜੋੜਿਆ ਜਾ ਰਿਹਾ ਹੈ। ਇਨ੍ਹਾਂ ਕਲਾਸਾਂ ਨੂੰ ਲਗਾਉਣ ਲਈ ਈ ਲਰਨਿੰਗ ਪਲੇਟਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਵਿੱਚ ਵਿਦਿਆਰਥੀਆ ਨੂੰ ਵੀਡੀਓ ਅਤੇ ਲਾਈਵ ਕਲਾਸਾਂ ਰਾਂਹੀ ਪੜਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ 10+2 ਦੇ ਉਹ ਵਿਦਿਆਰਥੀ ਜਿਨ੍ਹਾਂ ਨੇ ਇਮਤਿਹਾਨ ਦੇ ਦਿੱਤੇ ਹਨ ਜਾਂ ਦੇਣੇ ਹਨ ਉਹ ਵਿਦਿਆਰਥੀਆਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਆਪਣੇੇ ਭਵਿੱਖ ਨੂੰ ਦੇਖਦੇ ਵੱਖ ਵੱਖ ਗੈ੍ਰਜੂਏਟ ਕੋਰਸਾਂ ਨਾਲ ਜੁੜ ਕੇ ਆਪਣੇ ਘਰ ਬੈਠੇ ਹੀ ਲਾਹਾ ਲੈ ਸਕਦੇ ਹਨ ਅਤੇ ਕੋਰਸਾਂ ਨਾਲ ਜੁੜਨ ਲਈ ਸੰਸਥਾ ਦੀ ਵੈਬ ਸਾਈਟ www.gncbudhlada.org ਤੇ ਜਾ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਪੋ੍: ਨਰਿੰਦਰ ਸਿੰਘ ਪ੍ਰੋਫੈਸਰ ਰਛਪਾਲ ਸਿੰਘ ਅਤੇ ਪ੍ਰੋਫ਼ੈਸਰ ਅਮਨਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ।





















