ਟਰੰਪ ਨੇ ਵਿਸ਼ਵ ਸਿਹਤ ਨਾਲੋਂ ਅਮਰੀਕਾ ਦੇ ਪੂਰਨ ਤੋੜ-ਵਿਛੋੜੇ ਦਾ ਐਲਾਨ ਕੀਤਾ

Advertisement

ਚੰਡੀਗੜ੍ਹ 31 ਮਈ -ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨਾਲੋਂ ਅਮਰੀਕਾ ਦੇ ਸਾਰੇ ਰਿਸ਼ਤੇ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਲਈ ਵਿਸ਼ਵ ਸਿਹਤ ਸੰਸਥਾ ਅਤੇ ਚੀਨ ਨੂੰ ਜ਼ਿੰਮੇਵਾਰ ਦਸਦਿਆਂ ਇਹ ਐਲਾਨ ਕੀਤਾ।

ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਨੂੰ ਦਿੱਤਾ ਜਾਂਦਾ ਅਮਰੀਕੀ ਫੰਡ ਹੁਣ ਵਿਸ਼ਵ ਦੀਆਂ ਹੋਰ ਸਿਹਤ ਸੰਸਥਾਵਾਂ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਟਰੰਪ ਨੇ ਚੀਨ ਖਿਲਾਫ ਐਲ਼ਾਨ ਕਰਦਿਆਂ ਕੁੱਝ ਚੀਨੀ ਲੋਕਾਂ ਦੇ ਅਮਰੀਕਾ ਦਾਖਲੇ ‘ਤੇ ਪਾਬੰਦੀਆਂ ਲਾਉਣ ਅਤੇ ਅਮਰੀਕਾ ਵਿਚ ਚੀਨੀ ਨਿਵੇਸ਼ ‘ਤੇ ਸਖਤੀਆਂ ਕਰਨ ਦਾ ਵੀ ਐਲਾਨ ਕੀਤਾ।