ਬਾਦਲ ਦਲ ਮੁੱਦਾ ਹੀਣ,ਆਧਾਰ ਹੀਣ ਅਤੇ ਦਿਸ਼ਾ ਹੀਣ ਹੋ ਚੁੱਕਿਐ ਬੀਜ ਦਾ ਕੋਈ ਘੁਟਾਲਾ ਤਾਂ ਕੀ ਘੁਟਾਲੀ ਵੀ ਨਹੀਂ ਬਾਦਲ ਦਲ ਬੇਵਜ਼ਾ ਝੱਖ ਮਾਰ ਰਿਹੈ: ਰਾਜਿੰਦਰ ਸਿੰਘ ਬਡਹੇੜੀ

35
Advertisement

ਚੰਡੀਗੜ੍ਹ 30 ਮਈ ( ਵਿਸ਼ਵ ਵਾਰਤਾ)-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਅਤੇ ਜਥੇਬੰਦੀ ਦੇ ਕੌਮੀ ਡੈਲੀਗੇਟ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਬਾਦਲਕਿਆਂ ਤੇ ਦੋਸ਼ ਲਾਇਆ ਕਿ ਬਾਦਲ ਦਲ ਜੋ ਅੱਜ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਹੁਣ ਉਹਨਾਂ ਕੋਲ ਨਾ ਤਾਂ ਕੋਈ ਮੁੱਦਾ ਹੈ ਨਾ ਹੀ ਕੋਈ ਦਿਸ਼ਾ ਨਜ਼ਰ ਆਉਂਦੀ ਹੈ ਅਤੇ ਨਾ ਹੀ ਆਧਾਰ ਬਚਿਆ ਹੈ ਇਹ ਧੜਾ ਬੁਰੀ ਤਰ੍ਹਾਂ ਪਾਟੋਧਾੜ ਹੋ ਗਿਆ ਹੈ ਹੁਣ ਕੇਵਲ ਤੇ ਕੇਵਲ ਬੀਜ ਘੋਟਾਲ਼ੇ ਦਾ ਬੇਵਜ਼ਾ ਰੋਲ਼ਾ ਪਾ ਕੇ ਜਿਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਦੇਖਣ ਨੂੰ ਘੁਟਾਲਾ ਤਾਂ ਕੀ ਘੁਟਾਲੀ ਵੀ ਨਹੀਂ ਲਗਦੀ ਨੂੰ ਆਪਣਾ ਆਧਾਰ ਬਣਾ ਕੇ ਆਪਣੀ ਪੈਰਾਂ ਹੇਠੋਂ ਖਿਸਕਦੀ ਜਾ ਰਹੀ ਜ਼ਮੀਨ ਨੂੰ ਬਚਾਉਣ ਲਈ ਮੀਡੀਆ ਦੀਆਂ ਸੁਰਖੀਆਂ ਅਤੇ ਟੈਲੀਵਿਜ਼ਨ ਚੈਨਲਾਂ ਦੀ ਪੱਟੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਸੁਖਬੀਰ ਬਾਦਲ ਪਰਿਵਾਰ ਸਮੇਤ ਪੰਜਾਬ ਦੀ ਸਿਆਸੀ ਤਸਵੀਰ ਤੋਂ ਰੇਤ ਦੇ ਟਿੱਬਿਆਂ ਵਾਂਗ ਉੱਡ ਜਾਵੇਗਾ ।ਬਡਹੇੜੀ ਨੇ ਆਖਿਆ ਕਿ ਬਾਦਲ ਦਲ ਦਾ ਹਾਲ ਹੁਣ ਵਕਤੋਂ “ਖੁੰਝੀ ਡੂਮਣੀ ਵਾਲ਼ਾ” ਹੋ ਚੁੱਕਿਆ ਹੈ  ਜਿਸ ਦੀ ਤਾਲ ਮੇਲ ਨਹੀਂ ਖਾਂਦੀ ਭਾਵ ਬੇਤਾਲ ਅਤੇ ਬੇਹਾਲ ਹੋ ਚੁੱਕਿਆ ਹੈ ।ਬਡਹੇੜੀ ਨੇ ਆਖਿਆ ਕਿ ਪੰਜਾਬੀ ਖਾਸ ਕਰ ਸਿੱਖਾਂ ਨੂੰ ਅਪੀਲ ਹੈ ਕਿ ਉਹ ਹੁਣ ਬਾਦਲਕਿਆਂ ਨੂੰ ਗੰਭੀਰਤਾਨਾਲ਼ ਨਾ ਲੈਣ ਸਗੋਂ ਨਜ਼ਰ ਅੰਦਾਜ਼ ਕਰਨ ਤਾਂ ਜੋ ਇਹਨਾਂ ਦਾ ਝੂਠ ਵਿਕਣਾ ਬੰਦ ਹੋ ਜਾਵੇ ਅਤੇ ਪੰਜਾਬ ਵਾਸੀ ਖਾਸ ਕਰਕੇ ਸਿੱਖ ਕੌਮ ਦੀ ਪਟੜੀਓਂ ਲੱਥੀ ਗੱਡੀ ਦੁਬਾਰਾ ਪਟੜੀ ਤੇ ਚੜ੍ਹਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕੇ ।