ਕੈਪਟਨ ਦਾ ਕਿਸਾਨਾਂ ਨੂੰ ਮੁਫ਼ਤ ਬਿਜਲੀ ਬਾਰੇ ਕੀਤਾ ਖੰਡਨ ਘਬਰਾਏ ਹੋਏ ਮੁਖ ਮੰਤਰੀ ਦਾ ਬੁਖਲਾਹਟ ਵਿਚ ਬੋਲਿਆ ਝੂਠ -ਸੁਖਬੀਰ ਸਿੰਘ ਬਾਦਲ

Advertisement

“ਟਿਊਬਵੈਲਾਂ ਤੇ ਬਿੱਲਾਂ ਦਾ ਫੈਸਲਾ ਕੈਬਨਿਟ ਨੇ ਲਿਆ , ਉਸ ਬਾਰੇ ਮੁਖ ਮੰਤਰੀ
ਖਾਮੋਸ਼ ਕਿਓਂ ? ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨਾਂ ਅੱਗੇ ਗੋਡੇ ਟੋਕੇ ਪਰ ਅਜੇ ਭੀ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਧੂੰਏਂ ਦੀ ਕੰਧ ਦਾ ਸਹਾਰਾ ਲੈ ਰਿਹਾ ਕੈਪਟਨ ਅਮਰਿੰਦਰ ਸਿੰਘ :ਸੁਖਬੀਰ ਸਿੰਘ ਬਾਦਲ

ਚੰਡ੍ਹੀਗੜ੍ਹ  29 ਮਈ( ਵਿਸ਼ਵ ਵਾਰਤਾ)ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਆਪਣੀ ਹੀ ਕੈਬਨਿਟ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੇ ਫੈਸਲੇ ਤੋਂ ਮੁਕਰਨ ਨੂੰ ” ਦਬਾਅ ਤੇ ਘਬਰਾਹਟ ਆਏ ਹੋਏ ਮੁਖ ਮੰਤਰੀ ਵੱਲੋਂ ਸਹਿਮ ਵਿਚ ਵਿਚ ਆ ਕੇ ਜਾਰੀ ਕੀਤਾ ਖੰਡਨ ਕਰਾਰ ਦਿੱਤਾ ਹੈ ”

ਇਕ ਬਿਆਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁਖ ਮੰਤਰੀ ਨੂੰ ਪੁੱਛਿਆ ਕਿ ਜੇ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੀ ਕੋਈ ਯੋਜਨਾ ਨਹੀਂ ਹੈ ਤੇ ਦੋ ਦਿਨ ਪਹਿਲਾਂ ਕੈਬਨਿਟ ਨੇ ਇਸ ਸਬੰਧੀ ਇਹ ਫੈਸਲਾ ਕਿਓਂ ਲਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰ ਮੁਫ਼ਤ ਬਿਜਲੀ ਦੀ ਥਾਂ ਤੇ ਕਿਸਾਨਾਂ ਨੂੰ ਸਿਧੇ ਪੈਸੇ ਦਏਗੀ .. ਤੁਸੀ ਇਸ ਉਸ ਫੈਸਲੇ ਬਾਰੇ ਅਜੇ ਭੀ ਚੁੱਪੀ ਕਿਓਂ ਧਾਰੀ ਹੈ ?

ਸਰਦਾਰ ਬਾਦਲ ਨੇ ਕਿਹਾ ਕਿ ਅਸਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਹਿੱਤਾਂ ਉੱਤੇ ਸੰਘਰਸ਼ ਦੇ ਐਲਾਨ ਤੋਂ ਕੈਪਟਨ ਬੌਖਲਾ ਗਏ ਹਨ ਤੇ ਉਹਨਾਂ ਵੱਲੋਂ ਅੱਜ ਦਿੱਤਾ ਗਿਆ ਬਿਆਨ ਇੱਕ ਸਹਿਮੇ ਹੋਏ ਆਗੂ ਦਾ ਖੰਡਨ ਹੈ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਉੱਤੇ ਪੂਰੀ ਤਰਾਂ ਸੁਚੇਤ ਹੈ ਤੇ ਅਸੀਂ ਇਸ ਸਰਕਾਰ ਦੇ ਆਖਰੀ ਦਿਨ ਤੱਕ ਇਸ ਵੱਲੋਂ ਲਏ ਜਾਣ ਵਾਲੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਰੋਕਣ ਲਈ ਕਮਰ ਕੱਸੇ ਕੀਤੇ ਹੋਏ ਹਨ