• Latest
  • Trending
ਮੈਡੀਕਲ ਕਾਲਜਾਂ ਦੀ ਲੁੱਟ ਰੋਕਣ ਲਈ ਗਠਿਤ ਹੋਵੇ ਜੁਡੀਸ਼ੀਅਲ ਕਮੇਟੀ-‘ਆਪ’

ਮੈਡੀਕਲ ਕਾਲਜਾਂ ਦੀ ਲੁੱਟ ਰੋਕਣ ਲਈ ਗਠਿਤ ਹੋਵੇ ਜੁਡੀਸ਼ੀਅਲ ਕਮੇਟੀ-‘ਆਪ’

6 years ago
ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ

ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ

13 minutes ago
Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

14 minutes ago
ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

34 minutes ago
ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

55 minutes ago
ਮਜੀਠਾ ਥਾਣਾ ਮਾਮਲਾ ; ਜਾਂਚ ਲਈ 12 ਟੀਮਾਂ ਦਾ ਗਠਨ

ਮਜੀਠਾ ਥਾਣਾ ਮਾਮਲਾ ; ਜਾਂਚ ਲਈ 12 ਟੀਮਾਂ ਦਾ ਗਠਨ

58 minutes ago
ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ ਮਰਨ ਵਾਲਿਆਂ ਦੀ ਗਿਣਤੀ 580 ਤੋਂ ਪਾਰ ; ਦੋ ਹੋਰ ਬੱਚਿਆਂ ਦੀ ਮੌਤ 

2 hours ago
ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

ਮਿਆਂਮਾਰ ਦੇ ਪਿੰਡ ਵਿੱਚ ਭਿਆਨਕ ਧਮਾਕੇ ਦੌਰਾਨ 55 ਲੋਕਾਂ ਦੀ ਮੌਤ ; ਬਚਾਅ ਕਾਰਜ ਜਾਰੀ

2 hours ago
ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

ਵਿਸ਼ਵ ਨੰਬਰ 1 ਸੁਜੀਤ ਕਾਲਕਲ, ਅਮਨ ਸੇਹਰਾਵਤ ਅਤੇ ਦੀਪਕ ਪੂਨੀਆ ਏਸ਼ੀਆਈ ਖੇਡਾਂ 2026 ਲਈ ਭਾਰਤ ਦੇ ਪੁਰਸ਼ ਕੁਸ਼ਤੀ ਦਲ ਦੀ ਕਰਨਗੇ ਅਗਵਾਈ

2 hours ago
ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

ਗੁਜਰਾਤ ਦੀ ਕਾਜਲ ਵਾਜਾ ਨੇ ਏਸ਼ੀਅਨ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤਿਆ ਸਿਲਵਰ ਮੈਡਲ

2 hours ago
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਟ੍ਰੇਲੀਆਈ ਹਮਰੁਤਬਾ ਮਾਰਲਸ ਨਾਲ ਰੱਖਿਆ ਮੰਤਰੀਆਂ ਦੀ ਗੱਲਬਾਤ ਦੀ ਕਰਨਗੇ ਸਹਿ-ਪ੍ਰਧਾਨਗੀ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਟ੍ਰੇਲੀਆਈ ਹਮਰੁਤਬਾ ਮਾਰਲਸ ਨਾਲ ਰੱਖਿਆ ਮੰਤਰੀਆਂ ਦੀ ਗੱਲਬਾਤ ਦੀ ਕਰਨਗੇ ਸਹਿ-ਪ੍ਰਧਾਨਗੀ

2 hours ago
ਦੱਖਣੀ ਕੋਰੀਆ ਦੇ ਏਅਰੋਸਪੇਸ ਪਲਾਂਟ ਵਿੱਚ ਧਮਾਕੇ ਕਾਰਨ 4 ਲੋਕਾਂ ਦੀ ਮੌਤ

ਦੱਖਣੀ ਕੋਰੀਆ ਦੇ ਏਅਰੋਸਪੇਸ ਪਲਾਂਟ ਵਿੱਚ ਧਮਾਕੇ ਕਾਰਨ 4 ਲੋਕਾਂ ਦੀ ਮੌਤ

2 hours ago
ਪੰਜਾਬ ’ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਪੰਜਾਬ ’ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

3 hours ago
Hindi News
English News
Monday, June 1, 2026
No Result
View All Result
31 °c
Chandigarh
35 ° Tue
35 ° Wed
33 ° Thu
36 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੈਡੀਕਲ ਕਾਲਜਾਂ ਦੀ ਲੁੱਟ ਰੋਕਣ ਲਈ ਗਠਿਤ ਹੋਵੇ ਜੁਡੀਸ਼ੀਅਲ ਕਮੇਟੀ-‘ਆਪ’

May 28, 2020
in ਸਾਹਿਤਕ, ਸਿਆਸੀ, ਖਬਰਾਂ, ਪੰਜਾਬ
ਮੈਡੀਕਲ ਕਾਲਜਾਂ ਦੀ ਲੁੱਟ ਰੋਕਣ ਲਈ ਗਠਿਤ ਹੋਵੇ ਜੁਡੀਸ਼ੀਅਲ ਕਮੇਟੀ-‘ਆਪ’

‘ਆਪ’ ਵੱਲੋਂ ਮੈਡੀਕਲ ਕਾਲਜਾਂ ਦੀਆਂ ਫ਼ੀਸਾਂ ‘ਚ ਵਾਧੇ ਦਾ ਵਿਰੋਧ
ਬਾਦਲਾਂ ਵਾਂਗ ਕੈਪਟਨ ਸਰਕਾਰ ਨੇ ਵੀ ਮੈਡੀਕਲ ਮਾਫ਼ੀਆ ਅੱਗੇ ਗੋਡੇ ਟੇਕੇ- ਪ੍ਰਿੰਸੀਪਲ ਬੁੱਧ ਰਾਮ

ਪੂਰੇ ਦੇਸ਼ ਨਾਲੋਂ ਮਹਿੰਗੀ ਹੈ ਪੰਜਾਬ ‘ਚ ਡਾਕਟਰੀ ਦੀ ਪੜਾਈ-ਬਲਜਿੰਦਰ ਕੋਰ-ਮੀਤ ਹੇਅਰ

ਚੰਡੀਗੜ੍ਹ, 28 ਮਈ (ਵਿਸ਼ਵ ਵਾਰਤਾ )-
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਸਰਕਾਰ ਵੱਲੋਂ ਮੈਡੀਕਲ ਸਿੱਖਿਆ 77 ਫ਼ੀਸਦੀ ਤੱਕ ਮਹਿੰਗੀ ਕਰਨ ਦਾ ਤਿੱਖਾ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਸੂਬੇ ‘ਚ ਸਰਗਰਮ ਮੈਡੀਕਲ ਐਜੂਕੇਸ਼ਨ ਮਾਫ਼ੀਆ ਦੇ ਹੱਥਾਂ ‘ਚ ਖੇਡ ਰਹੀ ਹੈ। ਇਸ ਦੇ ਨਾਲ ਹੀ ‘ਆਪ’ ਨੇ ਮੰਗ ਕੀਤੀ ਹੈ ਕਿ ਪੰਜਾਬ ਅਤੇ ਪੰਜਾਬ ਦੇ ਡਾਕਟਰੀ ਸਿੱਖਿਆ ਦੇ ਵਿਦਿਆਰਥੀਆਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਨੱਥ ਪਾਉਣ ਲਈ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜ ‘ਤੇ ਆਧਾਰਿਤ ਜੁਡੀਸ਼ੀਅਲ ਕਮਿਸ਼ਨ ਗਠਿਤ ਕੀਤਾ ਜਾਵੇ ਜੋ ਸਮਾਂਬੱਧ ਜਾਂਚ ਕਰਕੇ 2013 ਤੋਂ ਹੁਣ ਤੱਕ ਦੀਆਂ ਪ੍ਰਤੀ ਵਿਦਿਆਰਥੀ ਐਮ.ਬੀ.ਬੀ.ਐਸ, ਬੀ.ਡੀ.ਐਸ, ਐਮ.ਡੀ/ਐਮ.ਐਸ ਅਤੇ ਨਰਸਿੰਗ ਕਾਲਜਾਂ ਲਈ ਨਿਰਧਾਰਿਤ ਅਤੇ ਵਸੂਲੀਆਂ ਫ਼ੀਸਾਂ ‘ਤੇ ਵਾਈਟ ਪੇਪਰ ਜਨਤਕ ਕਰੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ (ਸਾਰੇ ਵਿਧਾਇਕ) ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੈਬਨਿਟ ਨੇ ਡਾਕਟਰੀ ਸਿੱਖਿਆ ਲਈ ਫ਼ੀਸਾਂ ‘ਚ 77 ਫ਼ੀਸਦੀ ਤੱਕ ਵਾਧਾ ਕਰਕੇ ਪੰਜਾਬ ‘ਚ ਪਹਿਲਾਂ ਹੀ ਸਾਰੇ ਦੇਸ਼ ਨਾਲੋਂ ਮਹਿੰਗੀ ਡਾਕਟਰੀ ਪੜਾਈ ਨੂੰ ਹੋਰ ਮਹਿੰਗਾ ਕਰ ਦਿੱਤਾ ਹੈ। ‘ਆਪ’ ਆਗੂਆਂ ਨੇ ਅਫ਼ਸੋਸ ਜਤਾਇਆ ਕਿ ਪੰਜਾਬ ਸਰਕਾਰ ਨੇ ਕੋਰੋਨਾ ਵਰਗੀ ਮਹਾਂਮਾਰੀ ਨਾਲ ਨਿਪਟਣ ਲਈ ਡਾਕਟਰਾਂ ਦੀ ਅਹਿਮੀਅਤ ਅਣਦੇਖੀ ਕਰ ਦਿੱਤੀ ਹੈ। ਆਮ ਆਦਮੀ ਦੀ ਪਹੁੰਚ ਵਾਲੀਆਂ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਾਜ਼ਮੀ ਹੈ ਕਿ ਡਾਕਟਰੀ ਪੜਾਈ ਸਸਤੀ ਕਰਕੇ ਅਸਲੀ ਯੋਗਤਾ ਵਾਲੇ ਵੱਧ ਤੋਂ ਵੱਧ ਡਾਕਟਰ ਤਿਆਰ ਕੀਤੇ ਜਾਣ, ਜੋ ਬਾਅਦ ‘ਚ ਇੱਥੇ ਹੀ ਸੇਵਾਵਾਂ ਨੂੰ ਪਹਿਲ ਦੇਣ।
ਪ੍ਰਿੰਸੀਪਲ ਬੁੱਧ ਰਾਮ ਨੇ ਪੁੱਛਿਆ ਕਿ ਜੋ ਪਰਿਵਾਰ ਜਾਂ ਵਿਦਿਆਰਥੀ 9 ਸਾਲਾਂ ਦੀ ਉੱਚ-ਡਾਕਟਰੀ ਪੜਾਈ ਤੱਕ 2 ਕਰੋੜ ਰੁਪਏ ਤੋਂ ਵੱਧ ਫ਼ੀਸਾਂ ‘ਤੇ ਨਿਵੇਸ਼ ਕਰੇਗਾ, ਉਹ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਨਿਗੂਣੀਆਂ ਤਨਖ਼ਾਹਾਂ ‘ਤੇ ਸੇਵਾਵਾਂ ਕਿਉਂ ਦੇਵੇਗਾ? ਦੂਜੇ ਪਾਸੇ ਸੈਂਕੜਿਆਂ ਦੀ ਗਿਣਤੀ ‘ਚ ਸਾਧਾਰਨ ਪਰਿਵਾਰਾਂ ਦੇ ਯੋਗ ਵਿਦਿਆਰਥੀ ਹੱਦੋਂ ਮਹਿੰਗੀਆਂ ਫ਼ੀਸਾਂ ਕਾਰਨ ਚਾਹ ਕੇ ਡਾਕਟਰੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਆਪਣੇ ਫ਼ੈਸਲੇ ‘ਤੇ ਮੁੜ ਗ਼ੌਰ ਕਰਕੇ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਡੈਂਟਲ ਅਤੇ ਨਰਸਿੰਗ ਕਾਲਜਾਂ ਦੀਆਂ ਫ਼ੀਸਾਂ ਆਮ ਘਰਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਪਹੁੰਚ ‘ਚ ਕਰਨੀਆਂ ਚਾਹੀਦੀਆਂ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਮੀਤ ਹੇਅਰ ਨੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਇਹ ਵਾਧਾ 6 ਸਾਲਾਂ ਬਾਅਦ ਕੀਤੇ ਜਾਣ ਦੀ ਦਲੀਲ ਨੂੰ ਰੱਦ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਮੈਡੀਕਲ ਸਿੱਖਿਆ ਮਾਫ਼ੀਆ ਨਾਲ ਰਲ਼ੀ ਹੋਈ ਹੈ।
‘ਆਪ’ ਵਿਧਾਇਕਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਤਿੰਨ ਸਾਲਾਂ ਬਾਅਦ 15 ਪ੍ਰਤੀਸ਼ਤ ਤੱਕ ਫ਼ੀਸਾਂ ਵਧਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਬਾਵਜੂਦ ਬਾਦਲ ਸਰਕਾਰ ਨੇ ਪਹਿਲਾਂ 30 ਜੁਲਾਈ 2013 ‘ਚ ਐਮਬੀਬੀਐਸ ਦੀ ਫ਼ੀਸ ਪ੍ਰਤੀ ਵਿਦਿਆਰਥੀ 20 ਲੱਖ ਤੋਂ 30 ਲੱਖ ਕਰ ਦਿੱਤੀ ਫਿਰ 7 ਮਾਰਚ 2014 ਨੂੰ ਇਹ 30 ਲੱਖ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ। 2017 ‘ਚ ਸੱਤਾ ‘ਚ ਆਈ ਕਾਂਗਰਸ ਨੇ ਬਾਦਲ ਸਰਕਾਰ ਦੀ ਮਾਫ਼ੀਆ ਨਾਲ ਮਿਲੀਭੁਗਤ ਅਣਦੇਖੀ ਕਰ ਦਿੱਤੀ ਅਤੇ ਹੁਣ 6 ਸਾਲਾਂ ਦਾ ਬਹਾਨਾ ਬਣਾ ਕੇ 77 ਫ਼ੀਸਦੀ ਤੱਕ ਵਾਧਾ ਕਰ ਦਿੱਤਾ। ਜਿਸ ਤਹਿਤ ਹੁਣ 2 ਸਰਕਾਰੀ ਕਾਲਜਾਂ ‘ਚ ਐਮਬੀਬੀਐਸ ਦੀ ਫ਼ੀਸ ਪੰਜ ਸਾਲਾਂ ਲਈ ਪ੍ਰਤੀ ਵਿਦਿਆਰਥੀ 4.40 ਲੱਖ ਤੋਂ 7.80 ਲੱਖ ਰੁਪਏ, ਪ੍ਰਾਈਵੇਟ ਮੈਡੀਕਲ ਕਾਲਜਾਂ ‘ਚ ਸਰਕਾਰੀ ਕੋਟੇ ਲਈ 13.50 ਲੱਖ ਤੋਂ ਵਧਾ ਕੇ 18 ਲੱਖ ਰੁਪਏ ਅਤੇ ਮੈਨੇਜਮੈਂਟ ਕੋਟੇ ‘ਚ 40.30 ਲੱਖ ਤੋਂ ਵਧਾ ਕੇ 47 ਲੱਖ ਕਰ ਦਿੱਤੀ ਹੈ।
‘ਆਪ’ ਵਿਧਾਇਕਾਂ ਅਨੁਸਾਰ ਜੇਕਰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 2013 ‘ਚ ਵਧੀ ਫ਼ੀਸ ‘ਤੇ ਹਰ ਤਿੰਨ ਸਾਲ ਬਾਅਦ 15 ਪ੍ਰਤੀਸ਼ਤ ਤੱਕ ਵਾਧਾ ਹੁੰਦਾ ਤਾਂ ਵੀ ਸਾਲ 2022 ਤੱਕ ਇਹ ਫ਼ੀਸ 27 ਲੱਖ (ਮੈਨੇਜਮੈਂਟ ਕੋਟਾ) ਤੱਕ ਹੀ ਵੱਧ ਸਕਦੀ ਜੋ ਹੁਣ 47 ਲੱਖ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ

ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ

by Navjot
June 1, 2026
0

ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ     ਚੰਡੀਗੜ੍ਹ, 1 ਜੂਨ (ਵਿਸ਼ਵ ਵਾਰਤਾ) ...

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
June 1, 2026
0

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ   ਚੰਡੀਗੜ੍ਹ, 1 ਜੂਨ (ਵਿਸ਼ਵ ਵਾਰਤਾ) ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG...

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

ਲੁਧਿਆਣਾ ਫੈਕਟਰੀ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ

by Navjot
June 1, 2026
0

ਲੁਧਿਆਣਾ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਸਮੇਤ 3 ਦੀ ਮੌਤ ; ਕਈਆਂ ਦੀ ਹਾਲਤ ਵਿਗੜੀ   ਚੰਡੀਗੜ੍ਹ, 1...

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ

by Navjot
June 1, 2026
0

ਅੰਮ੍ਰਿਤਸਰ ਵਿੱਚ ਬਿਕਰਮ ਮਜੀਠੀਆ ਦੇ ਘਰ ਪਹੁੰਚੀ ਪੁਲਿਸ   ਚੰਡੀਗੜ੍ਹ, 1 ਜੂਨ (ਵਿਸ਼ਵ ਵਾਰਤਾ)  ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ 'ਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ

ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ

by Navjot
June 1, 2026
0

ਅਸ਼ਵਨੀ ਕੁਮਾਰ ਮਿਸ਼ਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਨਿਯੁਕਤ     ਚੰਡੀਗੜ੍ਹ, 1 ਜੂਨ (ਵਿਸ਼ਵ ਵਾਰਤਾ) ...

Most Popular

Punjab: ਉੱਤਰਕਾਸ਼ੀ ਵਿੱਚ ਖੱਡ ਵਿੱਚ ਡਿੱਗੀ ਪੰਜਾਬ ਨੰਬਰ ਗੱਡੀ, ਦੋ ਮੌਤਾਂ

Punjab: ਉੱਤਰਕਾਸ਼ੀ ਵਿੱਚ ਖੱਡ ਵਿੱਚ ਡਿੱਗੀ ਪੰਜਾਬ ਨੰਬਰ ਗੱਡੀ, ਦੋ ਮੌਤਾਂ

by Ranjit Singh
2 days ago
0

Punjab: ਉੱਤਰਕਾਸ਼ੀ ਵਿੱਚ ਖੱਡ ਵਿੱਚ ਡਿੱਗੀ ਪੰਜਾਬ ਨੰਬਰ ਗੱਡੀ, ਦੋ ਮੌਤਾਂ - SDRF ਟਾਰਚਾਂ ਨਾਲ 250 ਮੀਟਰ ਡੂੰਘੀ ਖੱਡ 'ਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 