ਸੰਤ ਅਵਤਾਰ ਸਿੰਘ ਜੀ ਦੀ ਬਰਸੀ ਆਨ ਲਾਈਨ ਮਨਾਈ
ਸੁਲਤਾਨਪੁਰ ਲੋਧੀ, 27 ਮਈ ( ਵਿਸ਼ਵ ਵਾਰਤਾ )-ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ ਸਲਾਨਾ 32ਵੀ ਸਲਾਨਾ ਬਰਸੀ ਆਨਲਾਈਨ ਮਨਾਈ ਗਈ। ਕੋਰੋਨਾ ਮਹਾਂਮਾਰੀ ਦੇ ਚੱਲਦਿਆ ਨਿਰਮਲ ਕੁਟੀਆ ਸੀਚੇਵਾਲ ਵਿੱਚ ਪਹਿਲਾਂ ਵਾਂਗ ਕੋਈ ਵਿਸ਼ੇਸ਼ ਸਮਾਗਮ ਨਹੀਂ ਸੀ ਰੱਖਿਆ ਗਿਆ। ਪਹਿਲਾਂ ਇਸ ਬਰਸੀ ਸਮਾਗਮਾਂ ਵਿੱਚ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰਦੀਆਂ ਸਨ ਉਥੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸਖਸ਼ੀਅਤਾਂ ਵੀ ਉਚੇਚੇ ਤੌਰ ‘ਤੇ ਨਤਮਸਤਕ ਹੁੰਦੀਆਂ ਸਨ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਬਰਸੀ ਸਮਾਗਮ ਵਿੱਚ ਕਿਸੇ ਨੂੰ ਵੀ ਕੋਈ ਸੱਦਾ ਨਹੀਂ ਸੀ ਦਿੱਤਾ ਗਿਆ। ਇਸ ਵਾਰ ਬਰਸੀ ਸਮਾਗਮ ਨੂੰ ਫੇਸਬੁੱਕ ਤੇ ਯੂ-ਟਿਊਬ ਵਰਗੇ ਸੋਸ਼ਲ ਮੀਡੀਆ ਰਾਹੀ ਹੀ ਸੰਗਤਾਂ ਤੱਕ ਪਹੁੰਚਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਕੀਰਤਨ ਹੋਇਆ। ਸਮਾਗਮ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਸੀ। ਆਉਣ ਵਾਲੀਆਂ ਸੰਗਤਾਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਸੀ ਤੇ ਮੱਥਾ ਟੇਕਣ ਸਮੇਂ ਸਾਰਿਆਂ ਦੇ ਹੱਥ ਸੈਨੀਟਾਈਜ਼ਰ ਨਾਲ ਸਾਫ਼ ਕਰਵਾਏ ਜਾ ਰਹੇ ਸਨ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਕਾਰਨ ਹਲਾਤ ਬੜੇ ਔਖੇ ਹਨ ਪਰ ਡਰਨ ਦੀ ਲੋੜ ਨਹੀਂ ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਦੇ ਵਿਰੁੱਧ ਲੜਾਈ ਲੜ ਰਹੇ ਡਾਕਟਰ ਪੈਰਾਮੈਡੀਕਲ ਸਟਾਫ਼ ਸੁਰੱਖਿਆ ਕਰਮਚਾਰੀ ਅਤੇ ਸਫਾਈ ਸੇਵਕਾਂ ਦੀ ਭੂਮਿਕਾ ਬੜੀ ਅਹਿਮ ਹੈ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਗੁਰਮੇਜ਼ ਸਿੰਘ ਦਮਦਮਾ ਸਾਹਿਬ, ਸ਼ਾਹਕੋਟ ਦੇ ਐਸ.ਡੀ.ਐਮ ਸੰਜੀਵ ਕੁਮਾਰ ਤੇ ਤਹਿਸੀਲਦਾਰ ਪਰਦੀਪ ਕੁਮਾਰ, ਜੇ.ਪੀ ਸਿੰਘ, ਬਚਿੱਤਰ ਸਿੰਘ ਕੋਹਾੜ, ਹਰਦੀਪ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਤੇਜਿੰਦਰ ਸਿੰਘ ਰਾਗੀ, ਅਮਰੀਕ ਸਿੰਘ ਸੰਧੂ ਸਮਾਗਮ ਵਿਚ ਹਾਜ਼ਰ ਸੀ।
ਬਾਕਸ ਆਈਟਮ
ਸੰਤ ਸੀਚੇਵਾਲ ਵੱਲੋਂ ਇਸ ਮੌਕੇ ਪਦਮਸ੍ਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਯਾਦ ਵਿੱਚ‘ਜੋ ਨ ਭਜੰਤੇ ਨਾਰਾਇਣਾ’ ਵੀਡੀਓ ਰਿਲੀਜ਼ ਕੀਤੀ ਗਈ। ਇਸ ਮੌਕੇ ਭਾਈ ਨਿਰਮਲ ਸਿੰਘ ਖਾਲਸਾ ਦੀ ਧਰਮਪਤਨੀ ਸਰਬਜੀਤ ਕੌਰ ਤੇ ਧੀ ਅਸਪ੍ਰੀਤ ਕੌਰ ਉਚੇਚੇ ਤੌਰ ‘ਤੇ ਹਾਜ਼ਰ ਸਨ। ਗਾਇਕ ਦੀਪ ਸੰਧੂ ਨੇ ਦੱਸਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਗੁਰਬਾਣੀ ਨੂੰ ਜਿਸ ਤਰ੍ਹਾਂ ਕਲਾਸੀਕਲ ਰਾਗਾਂ ਵਿੱਚ ਗਾਇਆ ਹੈ, ਉਸ ਨੇ ਸਿੱਖ ਪੰਥ ਦੀ ਸ਼ਾਨ ਬਹੁਤ ਵਧਾਈ ਹੈ ਪਰ ਉਨ੍ਹਾਂ ਦੀ ਮੌਤa ‘ਤੇ ਜੋ ਕੁਝ ਵਾਪਰਿਆ ਸੀ ਉਹ ਬਹੁਤ ਨਿਰਾਸ਼ਾਜਨਕ ਸੀ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...