^ਖੇਤੀ, ਫੈਕਟਰੀ, ਉਸਾਰੀ ਕਾਰਜਾਂ ਵਿਚ ਰੋਜਗਾਰ ਭਾਲਣ ਵਾਲੇ ਜਾਂ ਜਿੰਨ੍ਹਾਂ ਨੂੰ ਕਾਮਿਆਂ ਦੀ ਲੋੜ ਹੈ ਕਰਵਾ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ
^ਸਵੈ ਰੋਜਗਾਰ ਲਈ ਕਰਜਾ ਲੈਣ ਲਈ ਵੀ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੁਲਤ ਦਿੱਤੀ।
ਬਠਿੰਡਾ, 26 ਮਈ: (ਕੁਲਬੀਰ ਬੀਰਾ)ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਕੀਤੀ ਤਾਲਾਬੰਦੀ `ਚ ਰਾਹਤ ਦਿੰਦੇ ਹੋਏ ਜ਼ਿਲ੍ਹੇ ਅੰਦਰ ਫੈਕਟਰੀਆਂ, ਏਜੰਸੀਆਂ ਅਤੇ ਹੋਰ ਕੰਮਕਾਜ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਦੀ ਇਜ਼ਾਜਤ ਦਿੱਤੀ ਗਈ ਹੈ। ਸ਼੍ਰੀ ਰਾਹੁਲ ਤਿਵਾੜੀ, ਸਕੱਤਰ, ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ, ਪੰਜਾਬ ਜੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਸ਼ਨ ਘਰ ਘਰ ਰੋਜ਼ਗਾਰ ਤਹਿਤ ਮਾਡਲ ਕਰੀਅਰ ਸੈਂਟਰ – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਅਤੇ ਕਿਰਤੀਆਂ ਨੂੰ ਰੋਜ਼ਗਾਰ ਦਿਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਬੰਧੀ ਮਾਡਲ ਕਰੀਅਰ ਸੈਂਟਰ – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸੀ.ਈ.ਓ. ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਠਿੰਡਾ ਸ਼੍ਰੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੈਕਟਰੀਆਂ, ਖੇਤੀਬਾੜੀ ਤੇ ਉਸਾਰੀ ਦੇ ਕੰਮਾਂ ਦੀ ਭਾਲ `ਚ ਲੱਗੇ ਕਿਰਤੀਆਂ/ਕਾਮਿਆਂ ਲਈ ਬਿਊਰੋ ਵੱਲੋਂ https://docs.google.com/forms/d/e/1FAIpQLSdQhO7DOtlFiMTWRVMPe9PDrZoWlXf7bpfoEY0ZymF46MsqvQ/viewform ਆਨਲਾਈਨ ਲਿੰਕ ਤਿਆਰ ਕੀਤਾ ਗਿਆ ਹੈ, ਜਿਸ ਤੇ ਉਹ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਕੰਮ ਮੁਹੱਈਆ ਕਰਵਾਇਆ ਜਾ ਸਕੇ। ਇਸੇ ਤਰ੍ਹਾਂ ਕਿਸਾਨਾਂ / ਨਿਯੋਜਕਾਂ ਲਈ https://docs.google.com/forms/d/e/1FAIpQLSdmIpj3vRDX0ngBTnMoytWUIF506H9i4BNU3P7BjHyxvhDM_A/viewform ਆਨਲਾਈਨ ਲਿੰਕ ਤਿਆਰ ਕੀਤਾ ਗਿਆ ਹੈ ਜਿਸ ਤੇ ਜ਼ਰੂਰਤ ਮੁਤਾਬਕ ਜਾਣਕਾਰੀ ਦਰਜ ਕਰਕੇ ਕਿਰਤੀਆਂ ਦੀ ਮੰਗ ਕਰ ਸਕਦੇ ਹਨ। ਇਸ ਤਰ੍ਹਾਂ ਸਵੈ-ਰੋਜ਼ਗਾਰ ਸ਼ੁਰੂ ਕਰਨ ਹਿੱਤ ਵਿੱਤੀ ਮਦਦ / ਕਰਜ਼ਾ ਲੈਣ ਦੇ ਇੱਛੁਕ ਨੌਜਵਾਨ https://docs.google.com/forms/d/e/1FAIpQLScJqn58ZfSYEO8Aat3c0WvthAZEVHku-hajW0GuyhUxmzhz2w/viewform ਲਿੰਕ ਤੇ ਜਾਣਕਾਰੀ ਦਰਜ ਕਰ ਸਕਦੇ ਹਨ ਅਤੇ ਪੜ੍ਹੇ-ਲਿਖੇ ਬੇਰੋਜ਼ਗਾਰ, ਸਕਿੱਲਡ ਨੌਜਵਾਨ ਵਿਭਾਗ ਦੀ ਵੈਬਸਾਈਟ www.pgrkam.com ਤੇ ਆਨਲਾਈਨ ਫਾਰਮ ਭਰ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਮਾਡਲ ਕਰੀਅਰ ਸੈਂਟਰ – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਿਊਰੋ, ਬਠਿੰਡਾ ਦੇ ਅਧਿਕਾਰੀ ਸ਼੍ਰੀ ਰਮੇਸ਼ ਚੰਦਰ ਖੁੱਲਰ, ਡਿਪਟੀ ਡਾਇਰੈਕਟਰ, ਸ਼੍ਰੀ ਤੀਰਥਪਾਲ ਸਿੰਘ, ਡਿਪਟੀ ਸੀ.ਈ.ਓ ਅਤੇ ਯੰਗ ਪ੍ਰੋਫੈਸ਼ਨਲ ਸ਼੍ਰੀ ਅੰਕੁਰਵੀਰ ਅਰੋੜਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਲਈ 6284451719, 0164^2211171 ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜਿਸ ਤੇ ਕੰਮ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਪ੍ਰਾਰਥੀ ਵਧੇਰੇ ਜਾਣਕਾਰੀ ਲਈ ਬਿਊਰੋ ਦੀ ਈਮੇਲ ਆਈ.ਡੀ. [email protected] ਤੇ ਸੰਪਰਕ ਕਰ ਸਕਦੇ ਹਨ ਅਤੇ ਬਿਊਰੋ ਦੇ ਫੇਸਬੁੱਕ ਪੇਜ਼ https://www.facebook.com/District-Bureau-of-Employment-Enterprises-Bathinda-109150687464724/?modal=admin_todo_tour ਤੇ ਵੀ ਲਾਗਆਨ ਕਰ ਸਕਦੇ ਹਨ।