ਫਿਰੋਜ਼ਪੁਰ ਤੋਂ ਰੇਲ ਰਾਹੀਂ ਪੰਹੁਚਣਗੇ ਆਪਣੇ-ਆਪਣੇ ਘਰ
ਮਾਨਸਾ, 26 ਮਈ( ਵਿਸ਼ਵ ਵਾਰਤਾ)-ਕੋਵਿਡ-19 ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਰਾਜ ਨਾਲ ਸਬੰਧਤ ਰਾਜਾਂ ਵਿਖੇ ਭੇਜੇ ਜਾਣ ਦੀ ਲੜੀ ਤਹਿਤ ਅੱਜ ਬਿਹਾਰ ਦੇ ਬਿਤੇਹ ਅਤੇ ਪੁਰਣੀਆਂ ਡਵੀਜ਼ਨ ਨਾਲ ਸਬੰਧਤ 8 ਜ਼ਿਲ੍ਹਿਆਂ ਦੇ ਕੁੱਲ 188 ਪ੍ਰਵਾਸੀਆਂ ਨੂੰ ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਬਣੇ ਖੇਡ ਸਟੇਡੀਅਮ ਤੋਂ ਬੱਸਾਂ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ ਹੈ।
ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨ੍ਹਾਂ 188 ਪ੍ਰਵਾਸੀਆਂ ਵਿਚੋਂ 32 ਪ੍ਰਵਾਸੀ ਬਿਤੇਹ ਡਵੀਜ਼ਨ ਨਾਲ ਸਬੰਧਤ ਹਨ ਅਤੇ 156 ਪ੍ਰਵਾਸੀ ਪੁਰਣੀਆਂ ਡਵੀਜ਼ਨ ਨਾਲ ਸਬੰਧਤ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਮਾਨਸਾ ਤੋਂ ਫਿਰੋਜ਼ਪੁਰ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਭੇਜਿਆ ਗਿਆ ਹੈ,ਜਿੱਥੋਂ ਉਹ ਰੇਲ ਰਾਹੀਂ ਆਪਣੇ ਜ਼ਿਲ੍ਹਿਆਂ ਵਿੱਚ ਪੁੱਜਣਗੇ।
ਉਨ੍ਹਾਂ ਦੱਸਿਆ ਕਿ ਇਹ ਪ੍ਰਵਾਸੀ ਬਿਤੇਹ, ਪੱਛਮੀ ਚੰਮਪਾਰਣ, ਪੂਰਬੀ ਚੰਮਪਾਰਣ, ਸ਼ਿਵਹਰ, ਗੋਪਾਲਗੰਜ, ਪੁਰਣੀਆਂ, ਅਰਰੀਆ ਅਤੇ ਕਿਸ਼ਨਗੰਜ ਨਾਲ ਸਬੰਧਤ ਸਨ, ਜਿਨ੍ਹਾਂ ਨੂੰ ਅੱਜ ਉਨ੍ਹਾਂ ਦੇ ਜ਼ਿਲ੍ਹਿਆਂ ਲਈ ਮਾਨਸਾ ਤੋਂ ਰਵਾਨਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਮਾਨਸਾ ਵਿਖੇ ਤਿੰਨ ਡਵੀਜ਼ਨ ਦੇ ਐਸ.ਡੀ.ਐਮਜ਼ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕਰੀਨਿੰਗ ਕਰਵਾਈ ਗਈ।
ਸ੍ਰੀ ਚਹਿਲ ਨੇ ਦੱਸਿਆ ਕਿ ਆਪਣੇ ਰਾਜਾਂ ਵਿੱਚ ਵਾਪਸ ਜਾਣ ਦੇ ਚਾਹਵਾਨ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਭੇਜਣ ਦੀ ਚੱਲ ਰਹੀ ਪ੍ਰਕ੍ਰਿਆ ਅਨੁਸਾਰ ਅੱਜ ਬਿਹਾਰ ਦੀਆਂ 2 ਡਵੀਜ਼ਨਾਂ ਬਿਤੇਹ ਅਤੇ ਪੁਰਣੀਆਂ ਦੇ 188 ਪ੍ਰਵਾਸੀਆਂ ਨੂੰ ਮਾਨਸਾ ਤੋਂ 2 ਸ਼ਿਫਟਾਂ ਸਵੇਰੇ 8.30 ਅਤੇ ਸਵੇਰੇ 10.30 ਵਜੇ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 6:30 ਵਜੇ ਇਨ੍ਹਾਂ ਵਿਅਕਤੀਆਂ ਨੂੰ ਭੇਜਣ ਦੀ ਸ਼ੁਰੂ ਕੀਤੀ ਪ੍ਰਕ੍ਰਿਆ ਤਹਿਤ ਪਹਿਲੀ ਸਿਫ਼ਅ ਵਿੱਚ 32 ਪ੍ਰਵਾਸੀਆਂ ਨੂੰ ਬਿਤੇਹ ਡਵੀਜ਼ਨ ਅਤੇ ਦੂਜੀ ਸ਼ਿਫ਼ਟ ਵਿੱਚ 156 ਪ੍ਰਵਾਸੀਆਂ ਨੂੰ ਪੁਰਣੀਆਂ ਡਵੀਜ਼ਨ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਸਕਰੀਨਿੰਗ ਕਰਵਾ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਫਰ ਲਈ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ,ਐਸਡੀਐਮਜ਼ ਸਰਬਜੀਤ ਕੌਰ,ਆਦਿਤਯ ਡੇਚਲਵਾਲ ਅਤੇ ਰਾਜਪਾਲ ਸਿੰਘ ਵੀ ਹਾਜ਼ਰ ਸਨ।
66 ਕੇ.ਵੀ ਗਰਿੱਡ ਦੀ ਜਰੂਰੀ ਮੇਟੀਨੇਸ ਅਤੇ ਰਿਪੇਅਰ ਕਾਰਨ 28 ਅਪ੍ਰੈਲ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 04 ਵਜੇ ਤੱਕ ਬੰਦ ਰਹੇਗੀ ਬਿਜਲੀ ਦੀ ਸਪਲਾਈ- ਇੰਜ. ਹਰਵਿੰਦਰ ਸਿੰਘ
ਮਾਲੇਰਕੋਟਲਾ 27 ਅਪ੍ਰੈਲ (ਵਿਸ਼ਵ ਵਾਰਤਾ)- ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਮਾਲੇਰਕੋਟਲਾ ਇੰਜ. ਹਰਵਿੰਦਰ ਸਿੰਘ ਨੇ ਦੱਸਿਆ ਕਿ 66 ਕੇ.ਵੀ ਗਰਿੱਡ...