ਮਾਨਸਾ, 26 ਮਈ( ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 9 ਜਣਿਆਂ ਪਾਸੋਂ 700 ਲੀਟਰ ਲਾਹਣ,115 ਬੋਤਲਾਂ ਸ਼ਰਾਬ, 1 ਚਾਲੂ ਭੱਠੀ, 40 ਨਸ਼ੀਲੀਆਂ ਗੋਲੀਆਂ ਸਮੇਤ ਸਕੂਟਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਹਰਬੰਸ ਸਿੰਘ ਵਾਸੀ ਮਾਨਸਾ ਨੂੰ ਸਕੂਟਰੀ ਨੰ:ਪੀ.ਬੀ31-ਕਿਊ-4436 ਸਮੇਤ ਕਾਬੂ ਕਰਕੇ 40 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਬਰਾਮਦ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ਼ ਵਾਸੀ ਭੈਣੀਬਾਘਾ ਨੂੰ 1 ਚਾਲੂ ਭੱਠੀ, 500 ਲੀਟਰ ਲਾਹਣ ਅਤੇ 20 ਬੋਤਲਾਂ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਬੰਸ ਸਿੰਘ ਵਾਸੀ ਖਿਆਲਾ ਕਲਾਂ ਨੂੰ 50 ਲੀਟਰ ਲਾਹਣ,ਰਾਜੂ ਸਿੰਘ ਵਾਸੀ ਮੁਸਾਹਿਬਵਾਲਾ (ਹਰਿਆਣਾ) ਹਾਲ ਖੈਰਾ ਕਲਾਂ ਨੂੰ 40 ਬੋਤਲਾਂ ਸ਼ਰਾਬ, ਕ੍ਰਿਸ਼ਨ ਸਿੰਘ ਵਾਸੀ ਮਾਨਸਾ ਨੂੰ 12 ਬੋਤਲਾਂ ਸ਼ਰਾਬ, ਦਰਸ਼ਨ ਸਿੰਘ ਉਰਫ਼ ਬਲਵਿੰਦਰ ਵਾਸੀ ਬਰੇਟਾ ਨੂੰ 9 ਬੋਤਲਾਂ, ਬੋਘਾ ਸਿੰਘ ਵਾਸੀ ਅਚਾਨਕ ਨੂੰ 9 ਬੋਤਲਾਂ ਸਣੇ ਕਾਬੂ ਕੀਤਾ ਹੈ।
ਡਾ.ਭਾਰਗਵ ਨੇ ਦੱਸਿਆ ਕਿ ਬਿੱਕਰ ਸਿੰਘ ਵਾਸੀ ਘੁਰਕਣੀ ਨੂੰ 9 ਬੋਤਲਾਂ ਸ਼ਰਾਬ,ਬੋਬੀ ਸਿੰਘ ਵਾਸੀ ਬੁਰਜ ਢਿੱਲਵਾਂ, ਕੁਲਦੀਪ ਸਿੰਘ ਵਾਸੀ ਮਾਖੇਵਾਲਾ ਨੂੰ 7 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਉਰਫ਼ ਬੱਪਾ ਵਾਸੀ ਬਰਨ ਪਾਸੋਂ 100 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ, ਜਦੋਂ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲਿਆਂ ਸਬੰਧੀ ਅਧੀਨ ਧਾਰਾ ਐਨਡੀਪੀਐਸ ਐਕਟ ਤਹਿਤ ਪਰਚੇ ਦਰਜ ਕਰ ਲਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ‘ਤੇ ਟੇਕਿਆ ਮੱਥਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ .....ਮੁੱਖ ਮੰਤਰੀ ਮਾਨ ਨੇ ਪਰਿਵਾਰ ਸਮੇਤ...