ਕੇਂਦਰ ਵੱਲੋਂ ਦਿੱਲੀ ਕੱਟੜਾ ਅੰਮ੍ਰਿਤਸਰ ਐਕਸਪ੍ਰੈੱਸ ਹਾਈਵੇਅ ਪ੍ਰਾਜੈਕਟ ਪ੍ਰਧਾਨ ਨੂੰ ਮੁੜ ਵਿਚਾਰਨ ਦਾ ਸਵਾਗਤ : ਭੋਮਾ ਜੰਮੂ

51
Advertisement

 

ਚੰਡੀਗੜ੍ਹ 25 ਮਈ ( ਵਿਸ਼ਵ ਵਾਰਤਾ)- ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ ਅਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ ਨੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈੱਸ ਹਾਈਵੇ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਮੁੜ ਜੋੜਨ ਲਈ ਪ੍ਰੋਜੈਕਟ ਨੂੰ ਜੋ ਮੁੜ ਵਿਚਾਰ ਕਰਨ ਦਾ ਨਿਰਣਾ ਲਿਆ ਹੈ ਉਸ ਦਾ ਸਵਾਗਤ ਕਰਦਿਆਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੁਝ ਸ਼ਰਾਰਤੀ ਸਿਆਸੀ ਆਗੂਆਂ ਵੱਲੋਂ ਇਸ ਪ੍ਰਾਜੈਕਟ ਵਿੱਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਘਟਾਇਆ ਸੀ ਜਿਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਗਈ ਸੀ ਉਸ ਦੀ 50 ਪ੍ਰਤੀਸ਼ਤ ਜਿੱਤ ਹੋਈ ਹੈ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਧਿਰਾਂ ਦਾ ਸਵਾਗਤ ਕਰਦੇ ਹਨ ਜਿਨ੍ਹਾਂ ਇਸ ਪ੍ਰਾਜੈਕਟ ਦੇ ਅਸਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਅਤੇ ਲਗਾ ਰਹੇ ਹਨ ਸਟੇਸ਼ਨ ਅਕਾਲੀ ਨੇਤਾਵਾਂ ਨੇ ਕਿਹਾ ਕਿ ਸ਼ਰਾਰਤੀ ਸਿਆਸੀ ਲੋਕਾਂ ਦੇ ਹਾਲੇ ਕੋਈ ਇਤਬਾਰ ਨਹੀਂ ਹੈ ਉਹ ਕਿਸੇ ਵੇਲੇ ਵੀ ਧੋਖਾ ਕਰ ਸਕਦੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਸਬੰਧੀ ਸੁਚੇਤ ਰਹਿਣ ਦੀ ਲੋੜ ਹੈ ਜਿਨ੍ਹਾਂ ਚਿਰ ਇਸ ਪ੍ਰਾਜੈਕਟ ਵਿੱਚ ਅੰਮ੍ਰਿਤਸਰ ਸਾਹਿਬ ਨੂੰ ਸ਼ਾਮਲ ਪੱਕੇ ਤੌਰ ਤੇ ਨਹੀਂ ਕੀਤਾ ਜਾਂਦਾ।