ਚੰਡੀਗੜ੍ਹ 25 ਮਈ: ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਸਰਕਾਰੀ ਸਕੂਲਾਂ ਦੇ ਲਗਭਗ 25 ਲੱਖ ਵਿਦਿਆਰਥੀਆਂ ਲਈ “ਘਰ ਬੈਠੇ ਸਿੱਖਿਆ “ਦੀ ਦੇਸ਼ ਭਰ ਚੋਂ ਪਹਿਲ ਕਦਮੀਂ ਕਰਨ ਵਾਲੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਦੂਰਦਰਸ਼ਨ ਜ਼ਰੀਏ ਆਨਲਾਈਨ ਸਿੱਖਿਆ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਹੈ,ਘਰ ਘਰ ਸਕੂਲ ਚਲਾਉਣ ਦੀਆਂ ਨਵੀਆਂ ਪਿਰਤਾਂ ਪਾਉਣ ਵਾਲੇ ਵਿਭਾਗ ਨੇ ਹੁਣ ਦੂਰਦਰਸ਼ਨ ਜ਼ਰੀਏ ਮਾਹਿਰ ਸਿੱਖਿਆ ਅਧਿਆਪਕਾਂ ਨੂੰ ਵੀ ਬੱਚਿਆਂ ਅਤੇ ਮਾਪਿਆਂ ਦੇ ਰੂ ਬ ਰੂ ਕਰਕੇ ਅਪਣੀ ਕਾਬਲੀਅਤ ਦਿਖਾਉਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਪੰਜਾਬ ਭਰ ਦੇ ਬੁੱਧੀਜੀਵੀ ਅਤੇ ਸਿੱਖਿਆ ਮਾਹਿਰਾਂ ਨੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਹੈ।
ਦੁਨੀਆਂ ਭਰ ਚ ਆਈ ਨਵੀਂ ਤਰ੍ਹਾਂ ਦੀ ਆਫਤ ਮੌਕੇ ਸਿੱਖਿਆ ਵਿਭਾਗ ਵੱਲ੍ਹੋਂ ਲਏ ਗਏ ਸਖਤ ਫੈਸਲੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਵਰਦਾਨ ਸਾਬਤ ਹੋਏ ਹਨ,ਬੇਸ਼ੱਕ ਇਸ ਬਿਪਤਾ ਮੌਕੇ ਮਾਪਿਆਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੌਰਾਨ ਦੋ ਡੰਗ ਦੀ ਰੋਟੀ ਮਿਲ ਜਾਵੇ ਜਾਂ ਇਸ ਆਫਤ ਤੋਂ ਜਾਨ ਬਚ ਜਾਵੇ,ਦੀ ਦੁਹਾਈ ਦਿੱਤੀ ਜਾ ਰਹੀ ਸੀ,ਪਰ ਅਜਿਹੀਆਂ ਔਖੀਆਂ ਪ੍ਰਸਥਿਤੀਆਂ ਮੌਕੇ ਸਿੱਖਿਆ ਵਿਭਾਗ ਨੇ ਡਗਮਗਾਉਣ ਦੀ ਥਾਂ ਇਕ ਖਾਸ ਯੋਜਨਾਬੰਦ ਤਰੀਕੇ ਨਾਲ ਅਧਿਆਪਕ ਵਰਗ ਨੂੰ ਉਤਸ਼ਾਹਤ ਕਰਦਿਆਂ ਅਪਣੇ ਮਿਸ਼ਨ ਦੀ ਪ੍ਰਾਪਤੀ ਨੂੰ ਫਤਹਿ ਕੀਤਾ।
ਅੱਜ ਡੀ ਡੀ ਪੰਜਾਬੀ ਤੇ ਸਟੇਟ ਅਵਾਰਡੀ ਲੈਕਚਰਾਰ ਅਤੇ ਸਹਿਤਕਾਰ ਡਾ ਜਗਦੀਪ ਸੰਧੂ ਸਰਕਾਰੀ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਵਿਆਖਿਆ ਨਾਲ ਸਬੰਧਤ ਲੈਕਚਰ ਪ੍ਰਸਾਰਿਤ ਕੀਤਾ ਗਿਆ ,ਉਨ੍ਹਾਂ ਦਾ ਕਹਿਣਾ ਹੈ ਕਿ ਘਰ ਬੈਠੇ ਵਿਦਿਆਰਥੀਆਂ ਲਈ ਸਕੂਲ ਬੰਦ ਦੇ ਸਮੇਂ ਦੌਰਾਨ ਇਹ ਪ੍ਰੋਗਰਾਮ ਚੰਗੇ ਲਾਭਦਾਇਕ ਸਿੱਧ ਹੋ ਰਹੇ ਹਨ। ਪ੍ਰਸਿੱਧ ਪੰਜਾਬੀ ਸ਼ਾਇਰ ਗੁਰਪ੍ਰੀਤ ਜੋ ਖੁਦ ਦੂਰਦਰਸ਼ਨ ਜ਼ਰੀਏ ਲੱਖਾਂ ਬੱਚਿਆਂ ਦੇ ਘਰ ਹੋ ਆਏ ਹਨ,ਦਾ ਕਹਿਣਾ ਹੈ ਕਿ ਅਧਿਆਪਕ ਇਸ ਨਵੇਂ ਮਾਧਿਅਮ ਰਾਹੀਂ ਪੜ੍ਹਾਉਂਦਿਆ ਨਿਵੇਕਲੇ ਅਨੁਭਵ ਚੋਂ ਗੁਜ਼ਰਦੇ ਹਨ,ਉਹ ਇਥੇਂ ਜਮਾਤ ਨਾਲੋਂ ਵੱਧ ਦਿਲਚਸਪੀ ਇਸ ਲਈ ਵੀਂ ਲੈਂਦੇ ਹਨ ਕਿਉਂਕਿ ਜਿਹੜੇ ਡੱਬੇ ਚੋਂ ਉਹ ਮਨੋਰੰਜਨ ਕਰਦੇ ਨੇ,ਉਸ ਚੋਂ ਅੱਜਕਲ੍ਹ ਪੜ੍ਹ ਵੀ ਰਹੇ ਨੇ। ਉਘੇ ਗ਼ਜ਼ਲਗੋ ਅਤੇ ਪੰਜਾਬੀ ਲੈਕਚਰਾਰ ਮਨਜੀਤ ਪੁਰੀ ਦਾ ਕਹਿਣਾ ਹੈ ਕਿ ਘਰ ਬੈਠੇ ਵਿਦਿਆਰਥੀਆਂ ਲਈ ਦੂਰਦਰਸ਼ਨ ਬਾਕੀ ਦੇ ਹਾਈਟੈੱਕ ਸਾਧਨਾਂ ਦੇ ਮੁਕਾਬਲੇ ਜ਼ਿਆਦਾ ਕਾਰਗਰ ਸਾਬਤ ਹੋ ਰਿਹਾ ਹੈ,ਕਿਉਂਕਿ ਪੇਂਡੂ ਖੇਤਰ ਦੇ ਘਰ ਘਰ ਇਸ ਚੈੱਨਲ ਦੀ ਪਹੁੰਚ ਹੈ। ਸਾਹਿਤਕਾਰਾਂ ਅਧਿਆਪਕ ਪ੍ਰਵੀਨ ਸ਼ਰਮਾਂ ਬਠਿੰਡਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਪਣੇ ਅਧਿਆਪਕਾਂ ਤੋਂ ਇਲਾਵਾ ਹੋਰ ਵਿਸ਼ਾ ਮਾਹਿਰ ਅਧਿਆਪਕਾਂ ਤੋਂ ਵੀ ਪੜ੍ਹਨ ਸੁਣਨ ਦਾ ਮੋਕਾ ਮਿਲ ਰਿਹਾ ਹੈ,ਇਸ ਨਾਲ ਉਸ ਦੀ ਸੋਚ ਵਿਚਾਰ ਦਾ ਘੇਰਾ ਹੋਰ ਵਧ ਰਿਹਾ ਹੈ।
ਸਾਹਿਤਕਾਰ ਅਧਿਆਪਕ ਅਤੇ ਸਟੇਟ ਰਿਸੋਰਸ ਪਰਸਨ ਪੰਜਾਬੀ ਬਲਵਿੰਦਰ ਸਿੰਘ ਬੁਢਲਾਡਾ ਦਾ ਕਹਿਣਾ ਹੈ ਕਿ ਟੀ ਵੀ ਰਾਹੀਂ ਵਿਦਿਆਰਥੀਆਂ ਦਾ ਪੜ੍ਹਣਾ ਵੱਖਰੀ ਤਰ੍ਹਾਂ ਦਾ ਚਾਅ ਉਨ੍ਹਾਂ ਦੇ ਮਨਾਂ ਹੈ,ਵਿਦਿਆਰਥੀ ਬੜੀ ਬੇਸਬਰੀ ਨਾਲ ਅਪਣੀ ਕਲਾਸ ਦੇ ਪ੍ਰੋਗਰਾਮਾਂ ਦੀ ਉਡੀਕ ਕਰਦੇ ਹਨ। ਸਹਿਤਕਾਰਾਂ ਅਧਿਆਪਕ ਕੰਵਲਜੀਤ ਕੌਰ ,ਰਾਜਵਿੰਦਰ ਕੌਰ ਜਟਾਣਾ ਪਟਿਆਲਾ, ਕਹਾਣੀਕਾਰ ਦਰਸ਼ਨ ਬਰੇਟਾ, ਨੇ ਵੀ ਦੂਰਦਰਸ਼ਨ ਜ਼ਰੀਏ ਸਿਲੇਬਸ ਅਧਾਰਿਤ ਪ੍ਰਸਾਰਣ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਅਤੇ ਜ
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਕਿਹਾ ਕਿ ਦੂਰਦਰਸ਼ਨ ਜ਼ਰੀਏ ਮਾਹਿਰ ਸਿੱਖਿਆ ਅਧਿਆਪਕਾਂ ਦੇ ਹੋ ਰਹੇ ਸਿੱਖਿਆ ਪ੍ਰਸਾਰਣ ਪ੍ਰੋਗਰਾਮਾਂ ਨੂੰ ਲੈਕੇ ਵਿਦਿਆਰਥੀਆਂ ਚ ਉਤਸ਼ਾਹ ਹੈ,ਉਨ੍ਹਾਂ ਕਿਹਾ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।
ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਚੋਰੀ ਦੀਆਂ ਦੋ ਵੱਖ ਵੱਖ ਵਾਰਦਾਤਾਂ ਟ੍ਰੇਸ ਕਰਦੇ ਹੋਏ 05 ਦੋਸ਼ੀ ਕਾਬੂ ਕਰਕੇ ਚੋਰੀਸ਼ੁਦਾ ਸਮਾਨ ਕੀਤਾ ਬ੍ਰਾਮਦ
ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਚੋਰੀ ਦੀਆਂ ਦੋ ਵੱਖ ਵੱਖ ਵਾਰਦਾਤਾਂ...