ਮਾਨਸਾ 25 ਮਈ ( ਵਿਸ਼ਵ ਵਾਰਤਾ)-ਮਾਨਸਾ ਵਿਖੇ ਈਦ-ਉਲ-ਫ਼ਿਤਰ ਦਾ ਤਿਉਹਾਰ ਕਰੋਨਾਵਾਇਰਸ ਦੇ ਮੱਦੇਨਜ਼ਰ ਆਪਸੀ ਸਮਾਜਿਕ ਦੂਰੀ ਰੱਖਕੇ ਮਨਾਇਆ ਗਿਆ। ਸ਼ਹਿਰ ਦੀ ਮਸਜਿਦ ‘ਚ ਹਰ ਸਾਲ ਵਾਂਗ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਈ ਅਤੇ ਕੁੱਝ ਹੀ ਲੋਕਾਂ ਨੇ ਹੀ ਨਵਾਜ ਅਦਾ ਕੀਤੀ।
ਇਸ ਮੌਕੇ ‘ਤੇ ਮੁਸਲਿਮ ਭਾਈਚਾਰੇ ਨਾਲ ਈਦ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ।ਉਨ੍ਹਾਂ ਅੱਜ ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਰਾਹੀਂ ਮਾਨਸਾ ਦੀ ਮਸਜਿਦ ਵਿੱਚ ਮੌਜੂਦ ਮੁਸਲਿਮ ਭਾਈਚਾਰੇ ਲਈ ਫ਼ਲਾਂ ਦੀਆਂ ਟੋਕਰੀਆਂ ਭੇਜੀਆਂ ਗਈਆਂ।
ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਨੇ ਦੱਸਿਆ ਕਿ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਡਾ.ਮਨੋਜ ਬਾਲਾ,ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫ਼ਰ ਵੱਲੋਂ ਮੁਸਲਿਮ ਭਾਈਚਾਰੇ ਨਾਲ ਈਦ ਦੀਆਂ ਸਾਂਝਾ ਪੈਦਾ ਕੀਤੀਆਂ ਤੇ ਸਾਂਝੀਵਾਲਤਾ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨੂੰ ਜਵਾਬ, ਕਿਹਾ- ਸਿਰਫ ‘ਆਪ’ ਹੀ ਮੁੱਦਿਆਂ ਅਤੇ ਆਪਣੇ ਕੰਮ ਦੇ ਆਧਾਰ ‘ਤੇ ਚੋਣ ਲੜ ਰਹੀ ਹੈ
ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨੂੰ ਜਵਾਬ, ਕਿਹਾ- ਸਿਰਫ 'ਆਪ' ਹੀ ਮੁੱਦਿਆਂ ਅਤੇ ਆਪਣੇ ਕੰਮ ਦੇ ਆਧਾਰ 'ਤੇ ਚੋਣ...