ਬਰਨਾਲਾ, 24 ਮਈ, (ਸੁਰਿੰਦਰ ਗੋਇਲ)
ਥਾਣਾ ਸ਼ਹਿਣਾ ਪੁਲਿਸ ਨੇ ਦਰਖਾਸਤ ਨੰਬਰੀ 492\ਪੀ ਦੇ ਅਧਾਰ ‘ਤੇ ਐਸਈਪੀਓ ਵਾਧੂ ਚਾਰਜ ਬੀਡੀਪੀਓ ਜਸਪ੍ਰੀਤ ਸਿੰਘ, ਵੀਡੀਓ (ਮੇਲ) ਕਮ ਗ੍ਰਾਮ ਸੇਵਕ ਹਰਪ੍ਰੀਤ ਸਿੰਘ ਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਡੋਗਰ ਸਿੰਘ ਉੱਗੋਕੇ ਖਿਲਾਫ ਸਰਕਾਰੀ ਰਾਸ਼ੀ ਪੌਣੇ ਪੰਜ ਲੱਖ ਤੋਂ ਵੱਧ ਦਾ ਗਬਨ ਕਰਨ ਦਾ ਪਰਚਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਇਹ ਗਬਨ ਅਕਾਲੀ ਦਲ ਦੀ ਸਰਕਾਰ ਦੌਰਾਨ ਸਾਲ 2008 ਤੋਂ 2013 ਦੌਰਾਨ ਦੀ ਪੰਚਾਇਤੀ ਕਾਰਜਕਾਲ ਸਮੇਂ ਕੀਤਾ ਗਿਆ ਹੈ। ਦਰਜ ਪਰਚੇ ਅਨੁਸਾਰ ਬੀਡੀਪੀਓ ਸ਼ਹਿਣਾ ਨੇ ਪੱਤਰ ਨੰਬਰ 446\ਪੀਓ\2020 ਲੰਘੀ 27 ਅਪ੍ਰੈਲ ਨੂੰ ਭੇਜ ਕੇ ਕਿਹਾ ਸੀ ਕਿ ਡੀਡੀਪੀਓ ਦੇ ਪੱਤਰ ਨੰਬਰ 1083\ਸਟੈਨੋ ਇਕ ਅਪ੍ਰੈਲ 2020 ਰਾਹੀ ਇਸ ਦਫਤਰ ਨੂੰ ਹਦਾਇਤ ਹੋਈ ਸੀ ਉਸ ਸਮੇਂ ਦੇ ਜਸਪ੍ਰੀਤ ਸਿੰਘ ਐਸਈਪੀਓ ਵਾਧੂ ਚਾਰਜ ਬੀਡੀਪੀਓ ਸ਼ਹਿਣਾ, ਹਰਪ੍ਰੀਤ ਸਿੰਘ ਵੀਡੀਓ (ਮੇਲ) ਬਲਾਕ ਸ਼ਹਿਣਾ ਹੁਣ ਗ੍ਰਾਮ ਸੇਵਕ ਵੀਡੀਓ (ਮੇਲ) ਬਲਾਕ ਪੱਖੋਵਾਲ ਜ਼ਿਲਾ ਲੁਧਿਆਣਾ ਤੇ ਡੋਗਰ ਸਿੰਘ ਸਾਬਕਾ ਸਰਪੰਚ ਗ੍ਰਾਮ ਪੰਚਾਇਤ ਉੱਗੋਕੇ ਨੇ ਆਪਸੀ ਮਿਲੀਭੁਗਤ ਰਾਹੀ ਗ੍ਰਾਮ ਪੰਚਾਇਤ ਉੱਗੋਕੇ ਦੇ ਖਾਤੇ ‘ਚੋਂ 4 ਲੱਖ 86 ਹਜ਼ਾਰ 930 ਰੁਪਏ ਦੀ ਰਾਸ਼ੀ ਸੈਲਫ ਚੈਕ\ਵਿਡਰਾਲ ਫਾਰਮ ਰਾਹੀ ਬੈਂਕ ‘ਚੋਂ ਕਢਵਾਈ ਹੈ। ਜਿਸ ਨਾਲ ਪਿੰਡ ਦਾ ਕੋਈ ਵੀ ਵਿਕਾਸ ਕੰਮ ਨਹੀਂ ਕਰਵਾਇਆ ਗਿਆ ਹੈ। ਇਹ ਰਾਸ਼ੀ ਤਿੰਨਾਂ ਵੱਲੋਂ ਆਪਸੀ ਮਿਲੀਭੁਗਤ ਰਾਹੀ ਖੁਰਦ ਬੁਰਦ ਕੀਤੀ ਗਈ ਹੈ। ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁਕਸਾਨ ਹੋਇਆ ਹੈ। ਇਸ ਸਬੰਧੀ ਬੀਡੀਪੀਓ ਦਫਤਰ ਵੱਲੋਂ ਉਕਤ ਤਿੰਨਾਂ ਨੂੰ 4 ਲੱਖ 86 ਹਜ਼ਾਰ 930 ਰੁਪਏ ਦੀ ਰਾਸ਼ੀ ਤੇ 15 ਫੀਸਦੀ ਵਿਆਜ ਦਰ ਨਾਲ ਜਮ•ਾਂ ਕਰਵਾਉਣ ਲਈ ਪੱਤਰ ਜਾਰੀ ਕੀਤੇ ਸਨ, ਪਰ ਹੁਣ ਤੱਕ ਇੰਨ•ਾਂ ਵੱਲੋਂ ਕੋਈ ਵੀ ਰਾਸ਼ੀ ਪੰਚਾਇਤ ਦੇ ਖਾਤੇ ‘ਚ ਜਮ•ਾਂ ਨਹੀਂ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਬਰਨਾਲਾ ਨੋਟਿੰਗ ਉੱਪਰ 31 ਮਾਰਚ 2020 ਨੂੰ ਉਕਤ ਤਿੰਨਾਂ ਖਿਲਾਫ ਐਫਆਈਆਰ ਦਰਜ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਦੇ ਅਧਾਰ ‘ਤੇ ਜ਼ਿਲਾ ਪੁਲਿਸ ਮੁੱਖੀ ਬਰਨਾਲਾ ਨੇ ਐੱਸਐੱਚਓ ਸ਼ਹਿਣਾ ਨੂੰ ਉਕਤ ਤਿੰਨਾਂ ਖਿਲਾਫ ਪਰਚਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਤੇ ਸ਼ਹਿਣਾ ਪੁਲਿਸ ਨੇ ਉਕਤ ਤਿੰਨ•ਾਂ ਖਿਲਾਫ 420, 409, 120ਬੀ ਆਈਪੀਸੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸਹਾਇਕ ਥਾਣੇਦਾਰ ਪਵਨ ਕੁਮਾਰ ਨੂੰ ਸੌਂਪੀ ਗਈ ਹੈ। ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਤੇ ਉਕਤ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
—————————————————————