ਬੋਹਾ 24 ਮਈ ( ਵਿਸ਼ਵ ਵਾਰਤਾ): ਕਰਫਿਊ ਅਤੇ ਲਾਕਡਾਊਨ ਕਾਰਨ ਆਰਥਿਕ ਤੰਗੀ ਕਾਰਨ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ. ਜਾਣਕਾਰੀ ਅਨੁਸਾਰ ਬਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ਕਰਨ ਵਾਲਾ ਰਣਧੀਰ ਸਿੰਘ ਪਿਛਲੇ ਦੋ ਦਿਨਾ ਤੋਂ ਬਿਨ੍ਹਾਂ ਦੱਸੇ ਘਰੋ ਅਚਾਨਕ ਗਾਇਬ ਹੋ ਗਿਆ ਜਿਸਦੀ ਕੁਝ ਦਿਨਾਂ ਬਾਅਦ ਨਾਲ ਲੱਗਦੇ ਹਰਿਆਣਾਂ ਦੇ ਪਿੰਡ ਔਢਾ ਦੇ ਨੇੜਿਓ ਲੰਗਦੀ ਭਾਖੜਾ ਨਹਿਰ ਵਿੱਚੋਂ ਲਾਸ਼ ਬਰਾਮਦ ਕਰ ਲਈ ਗਈ ਹੈ. ਆਰਥਿਕ ਤੰਗੀ ਕਾਰਨ ਇਸ ਨੌਜਵਾਨ ਨੇ ਮਾਨਸਿਕ ਤਣਾਓ ਅਧੀਨ ਦੁਕਾਨ ਦੇ ਕਿਰਾਏ ਦੀ ਗੁਜਾਇਸ਼ ਨਾ ਹੋਣ ਕਾਰਨ ਕੁਝ ਦਿਨ ਪਹਿਲਾ ਉਸ ਨੇ ਕਿਰਾਏ ਵਾਲੀ ਦੁਕਾਨ ਖਾਲੀ ਕਰਕੇ ਸਮਾਨ ਘਰ ਲੈ ਗਿਆ ਸੀ. ਮਿ੍ਰਤਕ ਦੇ ਵਾਰਸਾਂ ਦੇ ਅਨੁਸਾਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ. ਕਰਫਿਊ ਅਤੇ ਲਾਕਡਾਊਨ ਦੌਰਾਨ ਉਸਦੇ ਪਿਤਾ ਦੀ ਵੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਬਿਮਾਰੀ ਤੇ ਵੀ ਕਾਫੀ ਖਰਚ ਹੋਣ ਕਾਰਨ ਪਰਿਵਾਰ ਤੇ ਕਰਜ਼ਾ ਚੜ੍ਹ ਗਿਆ ਸੀ. ਮਿ੍ਰਤਕ ਆਪਣੇ ਪਿੱਛੇ ਮਾ, ਪਤਨੀ ਅਤੇ ਦੋ ਧੀਆਂ ਛੱਡ ਗਿਆ.
ਫੋਟੋ: ਬੋਹਾ: ਮਿ੍ਰਤਕ ਰਣਧੀਰ ਸਿੰਘ ਦੀ ਫਾਇਲ ਫੋਟੋ.
ਏ.ਆਰ.ਓ ਨਵਰੀਤ ਕੌਰ ਸੇਖੋਂ ਨੇ ਸੈਕਟਰ ਅਫ਼ਸਰਾਂ ਤੇ ਮਾਸਟਰ ਟਰੇਨਰਾਂ ਨਾਲ ਕੀਤੀ ਮੀਟਿੰਗ
ਪਟਿਆਲਾ, 30 ਅਪ੍ਰੈਲ( ਵਿਸ਼ਵ ਵਾਰਤਾ)-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) -ਕਮ- ਸਹਾਇਕ ਰਿਟਰਨਿੰਗ ਅਫ਼ਸਰ ਨਵਰੀਤ ਕੌਰ ਸੇਖੋਂ ਨੇ ਆਪਣੇ ਅਧੀਨ ਆਉਂਦੇ...