ਬੋਹਾ 24, ਮਈ ( ਵਿਸ਼ਵ ਵਾਰਤਾ ): ਡਿਊਟੀ ਤੋਂ ਵਾਪਿਸ ਜਾਣ ਲਈ ਛੁੱਟੀ ਕੱਟ ਰਹੇ ਫੋਜੀ ਜਵਾਨ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਪਿੰਡ ਵਾਪਿਸ ਆਉਣ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ. ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਸਾਮ ਰੈਜੀਮੈਂਟ ਦਾ ਜਵਾਨ ਨਿਰਮਲ ਸਿੰਘ(30) ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਦਲੇਲਵਾਲਾ ਡਿਊਟੀ ਤੇ ਵਾਪਿਸ ਜਾਣ ਲਈ ਟਿਕਟ ਬੁੱਕ ਕਰਵਾ ਕੇ ਸ਼ਹਿਰ ਤੋਂ ਪਿੰਡ ਨੂੰ ਆ ਰਿਹਾ ਸੀ ਕਿ ਉਸਦਾ ਰਾਸਤੇ ਵਿੱਚ ਮੋਟਰ ਸਾਇਕਲ ਸਲਿੱਪ ਹੋ ਗਿਆ ਜਿਸ ਕਾਰਨ ਸਿਰ ਤੇ ਸੱਟ ਵੱਜਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ. ਜਿੱਥੇ ਉਸਦੀ ਹਾਲਤ ਦੇਖ ਕੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ. ਉੱਥੇ ਜਿੰਦਗੀ ਮੌਤ ਦੀ ਲੜਾਈ ਲੜਦਿਆਂ ਦਮ ਤੋੜ ਗਿਆ. ਪੁਲਿਸ ਨੇ ਮਿ੍ਰਤਕ ਦੇ ਵਾਰਸਾ ਦੇ ਬਿਆਨ ਤੇ ਧਾਰਾ 174 ਦੌਰਾਨ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾ ਨੂੰ ਸੋਪ ਦਿੱਤੀ ਹੈ.