ਚੰਡੀਗੜ, 14 ਨਵੰਬਰ (ਵਿਸ਼ਵ ਵਾਰਤਾ) : ਬਾਲ ਦਿਵਸ ਦੇ ਮੌਕੇ ਤੇ ਅੱਜ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਸੇਵ ਦੀ ਚਿਲਡਰਨ ਸੰੰਸ਼ਥਾ ਦੇ ਸਹਿਯੋਗ ਨਾਲ ”ਸਤਰਕ ਮੈਨ ਸੁਰੱਖਿਅਤ ਮੈ” ਪ੍ਰੋਗਰਾਮ ਸੁਰੂ ਕੀਤਾ ਗਿਆ। ਈ ਲਰਨਿੰਗ ਅਧਾਰਤ ਇਸ ਪ੍ਰੋਗਰਾਮ ਰਾਹੀ ਬਾਲ ਯੋਨ ਸ਼ੋਸ਼ਣ ਅਤੇ ਬਾਲ ਯੋਨ ਅਪਰਾਧ (ਪੋਕਸੋ ) ਐਕਟ 2012 ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਰਾਜ ਵਿੱਚ ਵਿੱਚ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਨਾਉਣਾ ਹੈ।
ਸੇਵ ਦਾ ਚਿਲਡਰਨ ਪ੍ਰੋਗਰਾਮ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਜਤਿਨ ਮੌਡਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਬੱਚਿਆ ਵਿੱਚ ਬਾਲ ਯੋਨ ਸ਼ੋਸ਼ਣ ਅਤੇ ਬਾਲ ਯੋਨ ਅਪਰਾਧ (ਪੋਕਸੋ ) ਐਕਟ 2012 ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਮੌਕੇ ਬੱਚਿਆ ਨੂੰ ਸੁਰੱਖਿਅਤ ਅਤੇ ਅਣ ਸੁਰੱਖਿਅਤ ਛੋਹ ਬਾਰੇ ਸੰਵੇਦਨਸ਼ੀਲ ਬਨਾਉਣ ਲਈ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਅਤੇ ਨਾਲ ਹੀ ਅਣ ਸੁਰੱਖਿਅਤ ਛੋਹ ਸਬੰਧੀ ਕਿਸ ਨੂੰ ਦਸਣਾ ਹੈ ਬਾਰੇ ਵੀ ਜਾਗਰੂਕ ਕੀਤਾ ਗਿਆ ।
ਇਸ ਮੌਕੇ ਬੋਲਦਿਆ ਡਿਪਟੀ ਡਾਇਰੈਕਟਰ ਐਸ.ਸੀ.ਈ.ਆਰ.ਟੀ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਸ ਤਰ•ਾਂ ਦੇ ਜਾਗਰੂਕ ਕਰਨ ਵੱਲੇ ਵਿਦਿਅਕ ਸਮਗਰੀ ਦੀ ਬਹੁਤ ਲੋੜ ਹੈ ਅਤੇ ਇਨ•ਾਂ ਨੂੰ ਰਾਜ ਦੇ ਸਮੂੰਹ ਸਕੂਲ ਵਿੱਚ ਲਗਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਚੈਅਰਮੈਨ ਸੁਕੇਸ਼ ਕਾਲੀਆ ਨੇ ਕਿਹਾ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਰਾਜ ਦੇ 4 ਜ਼ਿਲਿਆ ਵਿੱਚ ਸਥਿਤ 500 ਪ੍ਰਾਇਮਰੀ ਸਕੂਲਾਂ ਜਾਗਰੂਕਤਾ ਸਮਾਗਮ ਕੀਤੇ ਜਾਣਗੇ।ਉਨ•ਾਂ ਇਸ ਉਦਮ ਲਈ ਸੇਵ ਦਾ ਚਿਲਡਰਨ ਸੰਸਥਾ ਅਤੇ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੱਤੀ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਜੇ ਕੁਮਾਰ ਨੇ ਕਿਹਾ ਕਿ ਤਿਆਰ ਕੀਤੇ ਗਏ ਮਾਡਿਊਲ ਰਾਜ ਦੇ ਹਰੇਕ ਬੱਚੇ ਨੂੰ ਦਿਖਾਇਆ ਜਾਣਾ ਚਾਹੀਂਦਾ ਹੈ।
ਇਸ ਮੋਕੇ ਹੋਰਨਾ ਤੋਂ ਇਲਾਵਾ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜਰ ਸਨ।