ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ) – ਚੰਡੀਗੜ੍ਹ ਵਿਚ ਅੱਜ ਡਾਈਬਿਟੀਜ਼ ਡੇਅ ਮਨਾਇਆ ਗਿਆ| ਇਸ ਮੌਕੇ ਸੈਕਟਰ-17 ਵਿਚ ਚੰਡੀਗੜ੍ਹ ਲਾਇਨ ਕਲੱਬ ਤੇ ਅਪੋਲੋ ਕਲੀਨਿਕ ਵੱਲੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ| ਇਸ ਵਿਚ ਲੋਕਾਂ ਡਾਈਬਿਟੀਜ਼ (ਸ਼ੂਗਰ) ਦੀ ਬਿਮਾਰੀ ਬਾਰੇ ਜਾਣੂੰ ਕਰਵਾਇਆ ਗਿਆ|
ਇਸ ਮੌਕੇ ਅਪੋਲੋ ਕਲੀਨਿਕ ਦੀ ਡਾਕਟਰ ਆਸ਼ਾ ਨੇ ਦੱਸਿਆ ਕਿ ਸਾਨੂੰ ਡਾਈਬਿਟੀਜ਼ ਤੋਂ ਘਬਰਾਉਣਾ ਨਹੀਂ ਚਾਹੀਦਾ, ਬਲਕਿ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ| ਉਨ੍ਹਾਂ ਨੇ ਇਸ ਤੋਂ ਬਚਣ ਲਈ ਕਈ ਉਪਾਅ ਵੀ ਦੱਸੇ| ਉਨ੍ਹਾਂ ਕਿਹਾ ਕਿ ਸਾਨੂੰ ਸਵੇਰੇ-ਸ਼ਾਮ ਵੱਧ ਤੋਂ ਸੈਰ ਕਰਨੀ ਚਾਹੀਦੀ ਹੈ ਅਤੇ ਹੋ ਸਕੇ ਤਾਂ ਸਾਈਕਲ ਵੀ ਚਲਾਉਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਸਾਨੂੰ ਖਾਣੇ ਵਿਚ ਜ਼ਿਆਦਾ ਮਿੱਠੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ|
ਉਨ੍ਹਾਂ ਕਿਹਾ ਕਿ ਭਾਰਤ ਵਿਚ ਸ਼ੂਗਰ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਬਿਮਾਰੀ ਹੁਣ ਬੱਚਿਆਂ ਨੂੰ ਵੀ ਆਪਣੀ ਪਕੜ ਵਿਚ ਲੈ ਰਹੀ ਹੈ| ਉਨ੍ਹਾਂ ਕਿਹਾ ਕਿ ਵਧੀਆ ਜੀਵਨ ਸ਼ੈਲੀ ਨੂੰ ਅਪਣਾ ਕੇ ਇਸ ਬਿਮਾਰੀ ਤੋਂ ਬਚੇ ਰਹਿ ਸਕਦੇ ਹਾਂ|
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...