ਚੰਡੀਗੜ੍ਹ 13 ਮਈ ( ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ -2020-2021 ਲਈ ਐਕਸਾਈਜ਼ ਪਾਲਿਸੀ ਨੂੰ ਹਰੀ ਝੰਡੀ ਦੇ ਦਿੱਤੀ ਹੈ । ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਐਕਸਾਈਜ਼ ਪਾਲਿਸੀ ਚ 10 % ਸ਼ਰਾਬ ਦੇ ਠੇਕੇਦਾਰਾਂ ਨੂੰ ਰਿਲੀਫ ਦਿੱਤੀ ਗਈ ਹੈ ।ਕੱਲ੍ਹ ਤੋਂ ਸ਼ਰਾਬ ਦੇ ਠੇਕੇ ਖੁੱਲ੍ਹਣ ਦੀ ਸੰਭਾਵਨਾ ਹੈ। ਹੁਣ ਸ਼ਰਾਬ ਪਾਲਿਸੀ ਦੇ ਨੋਟੀਫਿਕੇਸ਼ਨ ਦੀ ਕਾਪੀ ਬਾਹਰ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਰਾਬ ਦੇ ਠੇਕੇਦਾਰ ਉਸ ਪਾਲਿਸੀ ਨੂੰ ਮੰਨਦੇ ਹਨ ਜਾਂ ਫਿਰ ਵਿਰੋਧ ਕਰਦੇ ਹਨ । ਦੱਸਣਯੋਗ ਹੈ ਕਿ ਇੱਕ ਦੋ ਜ਼ਿਲ੍ਹਾ ਨੂੰ ਛੱਡ ਕੇ ਬਾਕੀ ਸਾਰੇ ਥਾਈਂ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨਵੀਂ ਪਾਲਿਸੀ ਨਾ ਆਉਣ ਕਾਰਨ ਠੇਕੇ ਬੰਦ ਰੱਖੇ ਹੋਏ ਹਨ ।
Punjab: ਚਰਨਜੀਤ ਚੰਨੀ ਧੜੇ ਦੀ ਭੂਪੇਸ਼ ਬਘੇਲ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ !
Punjab: ਚਰਨਜੀਤ ਚੰਨੀ ਧੜੇ ਦੀ ਭੂਪੇਸ਼ ਬਘੇਲ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ! ਚੰਡੀਗੜ੍ਹ, 10 ਜੁਲਾਈ (ਵਿਸ਼ਵ ਵਾਰਤਾ) – ਸਾਬਕਾ...





















