ਮਾਨਸਾ, 12 ਨਵੰਬਰ
ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਦਾ ਲੱਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੱ ਦੇਹਾਂਤ ਹੋ ਗਿਆ ਹੈ| ਸ੍ਰੀ ਜੋਗਾ (64 ਸਾਲ) ਗੁਰਦਿਆਂ ਅਤੇ ਅਧਰੰਗ ਦੀ ਬਿਮਾਰੀ ਤੋਂ ਪੀੜ੍ਹਤ ਸਨ| ਉਨ੍ਹਾਂ ਆਖਰੀ ਸਾਹ ਆਪਣੇ ਘਰ ਪਿੰਡ ਜੋਗਾ ਵਿਖੇ ਲਿਆ| ਉਨ੍ਹਾਂ ਦੀ ਪੁਤਰੀ ਨੇ ਅਰਥੀ ਨੂੰ ਮੋਢਾ ਦਿੱਤਾ ਅਤੇ ਚਿਤਾ ਨੂੰ ਅਗਨੀ ਦਿਖਾਈ|
ਸੁਰਜਨ ਸਿੰਘ ਜੋਗਾ 1992 ਵਿੱਚ ਹਲਕਾ ਜੋਗਾ ਤੋਂ ਇੰਡੀਅਨ ਪੀਪਲਜ. ਫਰੰਟ ਵੱਲੋਂ ਚੋਣ ਲੜਕੇ ਵਿਧਾਇਕ ਬਣੇ ਸਨ ਅਤੇ ਬਾਅਦ ਵਿੱਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ| ਸ੍ਰੀ ਜੋਗਾ ਬਾਅਦ ਵਿੱਚ ਕਾਂਗਰਸ ਨੂੰ ਅਲਵਿਦਾ ਆਖ ਗਏ ਸਨ|
ਇਸ ਮੌਕੇ ਡਿਪਟੀ ਕਮ੍ਹਿਨਰ ਮਾਨਸਾ ਧਰਮਪਾਲ ਗੁਪਤਾ, ਨਾਇਬ ਤਹਿਸੀਲਦਾਰ ਜੋਗਾ ਜੀਵਨ ਲਾਲ, ਐਸ.ਪੀ.ਡੀ. ਨਰਿੰਦਰਪਾਲ ਸਿੰਘ ਵੜਿੰਗ, ਜੀ.ਏ. ਟੂ ਡੀ.ਸੀ. ਓਮ ਪ®ਕਾ੍ਹ, ਥਾਣਾ ਮੁਖੀ ਜੋਗਾ ਅਜੈ ਕੁਮਾਰ, ਜਥੇਦਾਰ ਮਲਕੀਤ ਸਿੰਘ ਜੋਗਾ,ਹਰਨੈਲ ਸਿੰਘ,ਬਲਵੰਤ ਸਿੰਘ ਭੀਖੀ,ਜਥੇਦਾਰ ਬਲਦੇਵ ਸਿੰਘ ਮਾਖਾ,ਭਰਪੂਰ ਸਿੰਘ ਅਤਲਾ ਸਮੇਤ ਵੱਡੀ ਗਿਣਤੀ ਵੱਖ ਵੱਖ ਪਾਰਟੀ ਦੇ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਰਧਾਂਜਲੀ ਭੇਟ ਕੀਤੀ| ਪੁਲੀਸ ਟੁਕੜੀ ਵ੪ਲੋਂ ਸਾਬਕਾ ਵਿਧਾਇਕ ਜੋਗਾ ƒ ਹਥਿਆਰ ਉਲਟੇ ਕਰਕੇ ਸ਼ਰਧਾਂਜਲੀ ਦਿੱਤੀ |
ਸੀਨੀਅਰ ਅਕਾਲੀ ਆਗੂ ਹਰਬੰਤ ਸਿੰਘ ਦਾਤੇਵਾਸ ਨਹੀਂ ਰਹੇ
ਅੰਤਿਮ ਸੰਸਕਾਰ ਅੱਜ ਮਾਨਸਾ 25 ਨਵੰਬਰ( ਵਿਸ਼ਵ ਵਾਰਤਾ)ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਢਲਾਡਾ ਤੋਂ ਸਾਬਕਾ ਵਿਧਾਇਕ ਹਰਬੰਤ ਸਿੰਘ...