ਬਿਹਾਰ ਸਰਕਾਰ ਵੱਲੋਂ ਦੂਸਰੇ ਰਾਜਾਂ ’ਚ ਫ਼ਸੇ ਬਿਹਾਰ ਰਾਜ ਨਾਲ ਸਬੰਧਤ ਮਜ਼ਦੂਰਾਂ ਲਈ ਮਾਲੀ ਸਹਾਇਤਾ ਲਈ ਹੈਲਪਲਾਈਨ ਅਤੇ ਐਪ ਜਾਰੀ

78
Advertisement


ਨਵਾਂਸ਼ਹਿਰ, 24 ਅਪਰੈਲ( ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਬਿਹਾਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਲਾਕਡਾਊਨ ਦੌਰਾਨ ਦੂਜੇ ਰਾਜਾਂ ਵਿੱਚ ਫਸੇ ਬਿਹਾਰ ਰਾਜ ਨਾਲ ਸਬੰਧਤ ਮਜਦੂਰ ਪਰਿਵਾਰਾਂ ਅਤੇ ਹੋਰ ਜ਼ਰੂਰਤਮੰਦ ਵਿਅਕਤੀਆਂ ਦੇ ਖਾਤਿਆਂ ਵਿੱਚ 1000/- ਰੁਪਏ ਦੀ ਰਾਸ਼ੀ ਪਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਿਹਾਰ ਸਰਕਾਰ ਵੱਲੋਂ ਵੈੱਬਸਾਈਟ www.aapda.bih.nic.in <http://www.aapda.bih.nic.in> ਜਾਰੀ ਕੀਤੀ ਹੈ ਜਿਸ ਤੇ ਲਾਭਪਾਤਰੀ ਖੁਦ ਨੂੰ ਰਜਿਸਟਰਡ ਕਰ ਕੇ ਇਸ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਸਿਰਫ ਬਿਹਾਰ ਦੇ ਉਨ੍ਹਾਂ ਵਸਨੀਕਾਂ ਲਈ ਹੈ ਜੋ ਕੋਰੋਨਾ ਵਾਇਰਸ ਕਾਰਨ ਦੂਜੇ ਰਾਜਾਂ ਵਿੱਚ ਫਸੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਰੂਰੀ ਦਸਤਾਵੇਜ਼ ਜਿਵੇਂ ਲਾਭਪਾਤਰੀ ਦਾ ਅਧਾਰ ਕਾਰਡ, ਬੈਂਕ ਦਾ ਖਾਤਾ ਨੰਬਰ ਜਿਸ ਦੀ ਬਰਾਂਚ ਬਿਹਾਰ ਰਾਜ ਵਿੱਚ ਹੋਵੇ। ਇਸ ਤੋਂ ਇਲਾਵਾ ਇਕ ਸਾਫ਼ ਤਸਵੀਰ (ਸੈਲਫ਼ੀ) ਜੋ ਅਧਾਰ ਕਾਰਡ ਨਾਲ ਮੇਲ ਖਾਂਦੀ ਹੋਵੇ। ਇੱਕ ਅਧਾਰ ਨੰਬਰ ’ਤੇ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ। ਮੋਬਾਇਲ ਨੰਬਰ ਤ’ੇ ਪ੍ਰਾਪਤ ਓਟੀਪੀ ਦੀ ਮੋਬਾਇਲ ਐਪ ’ਤੇ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਹੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਿਹਾਰ ਭਵਨ ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ 011-23792009, 23014326 ਅਤੇ 23013884 ਵੀ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪਟਨਾ ਕੰਟਰੋਲ ਰੂਮ ਨੰਬਰ 0612-2294204, 2294205 ਵੀ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬਿਹਾਰ ਸਰਕਾਰ ਵੱਲੋਂ ਇਹ ਐਪ 1 ਅਪ੍ਰੈਲ 2020 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 20.81 ਲੱਖ ਲੋਕਾਂ ਵੱਲੋਂ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ ਅਤੇ 12.78 ਲੱਖ ਲੋਕਾਂ ਦੇ ਖਾਤਿਆਂ ਵਿੱਚ ਰਾਸ਼ੀ ਪਾਈ ਜਾ ਚੁੱਕੀ ਹੈ।