
ਮਾਨਸਾ 23 ਅਪਰੈਲ( ਵਿਸ਼ਵ ਵਾਰਤਾ)-ਪੰਜਾਬ ਵਿੱਚ ਹੁਣ ਜਦੋਂ ਕਣਕ ਸਮੇਤ ਹਾੜੀ ਦੀਆਂ ਸਾਰੀਆਂ ਫਸਲਾਂ ਕੱਢਣ-ਵੱਢਣ ਦਾ ਪੂਰਾ ਜ਼ੋਰ ਹੈ ਤਾਂ ਅਚਾਨਕ ਮੌਸਮ ਵਿਗੜ ਜਾਣ ਨਾਲ ਕਿਸਾਨਾਂ ਅਤੇ ਇਸ ਕਾਰਜ ਨਾਲ ਜੁੜੇ ਸਾਰੇ ਲੋਕਾਂ ਦੇ ਸਾਹ ਸੂਤੇ ਗਏ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਤੇਜ਼ ਧੁੱਪਾਂ ਲੱਗਣ ਦਾ ਸਮਾਂ ਹੈ,ਪਰ ਹਲਕੀਆਂ ਫੁਲਕੀਆਂ ਕਣੀਆਂ ਕਾਰਨ ਵੀ ਖੇਤਾਂ ਵਿਚਲੇ ਸਾਰੇ ਕੰਮ ਕਾਰ ਖੜ੍ਹ ਜਾਂਦੇ ਹਨ, ਜਦੋਂ ਕਿ ਅਨਾਜ ਮੰਡੀਆਂ ਵਿੱਚ ਵੀ ਤੋਲਾਈ, ਝਰਾਈ, ਦਾਣਿਆਂ ਦੀ ਸਫਾਈ ਦਾ ਧੰਦਾ ਰੁੱਕ ਜਾਂਦਾ ਹੈ, ਕੰਬਾਈਨ ਵੀ ਚੱਲਣ ਤੋਂ ਅਸਮਰਥ ਹੋ ਜਾਂਦੀ ਹੈ।
ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਜਿਣਸ ਢੱਕਣ ਲਈ ਪਹਿਲਾਂ ਹੀ ਤਰਪਾਲਾਂ ਦੇ ਬੰਦੋਬਸਤ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਲਈ ਮੁੜ ਤੋਂ ਰੀਵੀਊ ਕਰਨ ਦੇ ਅੱਜ ਫਿਰ ਆਦੇਸ਼ ਜਾਰੀ ਕੀਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਨਲਾਈਨ ਜਨਗਣਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਨਲਾਈਨ ਜਨਗਣਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ * ਲੋਕ 16 ਤੋਂ 30 ਨਵੰਬਰ ਤੱਕ...





















