
ਜਮਾਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ 27 ਲੋਕਾਂ ਦੇ ਸੈਪਲ ਕੀਤੇ ਰਿਪੀਟ
ਬੁਢਲਾਡਾ 23, ਅਪ੍ਰੈਲ(ਵਿਸ਼ਵ ਵਾਰਤਾ )- ਨਿਜ਼ਾਮੂਦੀਨ ਮਰਕਸ ਨਾਲ ਸੰਬੰਧਤ ਜਮਾਤੀਆਂ ਦੇ 3 ਅਪ੍ਰੈਲ ਨੂੰ ਲਏ ਗਏ ਕਰੋਨਾਂ ਟੈਸਟ ਵਿੱਚੋਂ ਇੱਕ ਵਿਅਕਤੀ ਦਾ ਕਰੋਨਾ ਟੈਸਟ ਹੁਣ ਨੈਗਟਿਵ ਆਉਣ ਕਾਰਨ ਜਿਲ੍ਹੇ ਦੇ ਲੋਕਾਂ ਲਈ ਇੱਕ ਖੁਸ਼ੀ ਦੀ ਲਹਿਰ ਹੈ. ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਿਜਾਮੂਦੀਨ ਮਰਕਸ ਨਾਲ ਸੰਬੰਧਤ 5 ਜਮਾਤੀਆਂ ਤੋਂ ਬਾਅਦ 6 ਸਥਾਨਕ ਲੋਕਾਂ ਸਮੇਤ 11 ਲੋਕਾ ਦੇ ਟੈਸਟ ਪਾਜਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਨਿਗਰਾਨ ਟੀਮ ਹੇਠ ਰੱਖਿਆ ਗਿਆ ਹੈ. ਜਿੱਥੇ 14 ਦਿਨਾਂ ਬਾਅਦ 3 ਕਰੋਨਾਂ ਪਾਜਟਿਵ ਪੀੜਤਾਂ ਦੇ ਟੈਸਟ ਲਏ ਗਏ ਸਨ ਜਿਸ ਵਿੱਚੋਂ ਇੱਕ ਔਰਤ ਦਾ ਟੈਸਟ ਪਹਿਲਾ ਹੀ ਨੈਗਟਿਵ ਪਾਇਆ ਗਿਆ ਅਤੇ ਹੁਣ ਇੱਕ ਵਿਅਕਤੀ ਦਾ ਹੋਰ ਟੈਸਟ ਨੈਗਟਿਵ ਪਾਇਆ ਗਿਆ ਹੈ. ਜਿਸ ਤੋਂ ਬਾਅਦ ਹੁਣ ਕੁੱਲ ਪਾਜਟਿਵ ਕਰੋਨਾ ਮਰੀਜ਼ਾ ਦੀ ਗਿਣਤੀ 9 ਰਹਿ ਗਈ ਹੈ. ਇਸ ਤੋਂ ਇਲਾਵਾ ਅੱਜ ਇਨ੍ਹਾਂ ਜਮਾਤੀਆਂ ਦੇ ਅਸਿਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੇ 27 ਸੈਪਲ ਦੁਬਾਰਾ ਰਿਪਿਟ ਕੀਤੇ ਗਏ ਹਨ. ਅੱਜ਼ ਸ਼ਹਿਰ ਵਿਖੇ ਪਹੁੰਚਣ ਤੇ ਸਿਹਤ ਵਿਭਾਗ ਦੀ ਟੀਮ ਅਤੇ ਪ੍ਰਸ਼ਾਸ਼ਨ ਵੱਲੋਂ ਜਿੱਥੇ ਇਸ ਜਮਾਤੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਉੱਥੇ ਫੁੱਲਾ ਦੀ ਵਰਖਾ ਵੀ ਕੀਤੀ ਗਈ. ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਕੀਤੇ ਰਹੇ ਵੱਖ ਵੱਖ ਵਾਰਡਾਂ ਦੇ ਸਰਵੇਖਣ ਦੇ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜਰ ਆ ਰਹੀ ਹੈ. ਉੱਧਰ ਜਿਲ੍ਹੈ ਅੰਦਰ ਐੱਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਵੀ ਪੁਲਿਸ ਮੁਲਾਜਮਾਂ ਦੀ ਹੋਸਲਾ ਅਫਜਾਈ ਅਤੇ ਲੋਕਾਂ ਨੂੰ ਇਤਿਹਾਤ ਵਜੋਂ ਜਾਰੀ ਕੀਤੇ ਗਏ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਰਹਿਣ ਦੀ ਕੀਤੀ ਅਪੀਲ ਵੀ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ. ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੀ ਅਗਵਾਈ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆ ਹਦਾਇਤਾ ਦਾ ਸਮੇ ਸਮੇ ਸਿਰ ਪਾਲਣ ਕਰਨ.
ਫੋਟੋ: ਬੁਢਲਾਡਾ: ਕਰੋਨਾ ਨੈਗਟਿਵ ਆਇਆ ਜਮਾਤੀ ਅਤੇ ਡਾਕਟਰ ਜੇਤੂ ਨਿਸ਼ਾਨ ਬਣਾਉਦੇ ਹੋਏ.





















