ਜਲੰਧਰ 21 ਅਪ੍ਰੈਲ( ਵਿਸ਼ਵ ਵਾਰਤਾ)- ਜਲੰਧਰ ਤੋਂ ਦੁੱਖਦਾਈ ਖ਼ਬਰ ਮਿਲੀ ਜਦੋਂ ਇਕ ਐਨ ਆਰ ਆਈ ਅਮਰਜੀਤ ਸਿੰਘ ਨੇ ਕੀਤੀ ਖੁਦਕੁਸ਼ੀ ।ਅਮਰਜੀਤ ਸਿੰਘ ਫਰਵਰੀ ਵਿੱਚ ਆਪਣੀ ਪਤਨੀ ਨਾਲ ਇੰਗਲੈਂਡ ਤੋਂ ਆਇਆ ਸੀ ।ਅਮਰਜੀਤ ਸਿੰਘ ਦੇ ਬੱਚੇ ਇੰਗਲੈਂਡ ਵਿੱਚ ਹਨ ।ਅਤੇ ਇਹ ਜੋੜਾ ਹਰ ਸਾਲ ਮਹੀਨੇ 15 ਦਿਨਾਂ ਲਈ ਇੰਡੀਆ ਆਉਂਦਾ ਸੀ ।ਪਰ ਹੁਣ ਫਲਾਈਟਾਂ ਰੱਦ ਹੋਣ ਕਾਰਨ ਇੰਗਲੈਂਡ ਨਹੀ ਸੀ ਜਾ ਸਕਿਆ। ਜਿਸ ਕਾਰਨ ਅਮਰਜੀਤ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗਿਆ ਸੀ।