ਚੰਡੀਗੜ੍ਹ 20 ਅਪ੍ਰੈਲ ( ਵਿਸ਼ਵ ਵਾਰਤਾ)- ਅੱਜ ਖਿੱਤੇ ਪੰਜਾਬ ਚ ਦਸਤਕ ਦੇ ਰਿਹਾ ਹੈ, ਨਤੀਜੇ ਵਜੋਂ ਅਗਲੇ 24-36 ਘੰਟਿਆਂ ਦੌਰਾਨ ਖਿੱਤੇ ਪੰਜਾਬ ਦੇ 25-30% ਖੇਤਰ ਚ ਟੁੱਟਵੀਂ ਬਰਸਾਤੀ ਕਾਰਵਾਈ ਦੀ ਉਮੀਦ ਹੈ।
ਅੱਜ ਦੁਪਹਿਰ ਤੇ ਸ਼ਾਮੀ ਗਰਜ-ਚਮਕ ਵਾਲੇ ਬੱਦਲ ਬਣ ਕੇ ਖਿੱਤੇ ਪੰਜਾਬ ਦੇ ਅਨੇਕਾਂ ਹਿੱਸਿਆਂ ਚ ਟੁੱਟਵੇਂ ਛਰਾਂਟੇ ਦੇਣਗੇ। 2-4 ਥਾਂ ਗੜੇਮਾਰੀ ਵੀ ਹੋ ਸਕਦੀ ਹੈ।
ਫਾਜ਼ਲਿਕਾ, ਫ਼ਿਰੋਜਪੁਰ, ਮੁਕਤਸਰ ਸਾਹਿਬ, ਫ਼ਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਲੁਧਿਆਣਾ ਦੱਖਣੀ, ਸੰਗਰੂਰ, ਸਿਰਸਾ, ਗੰਗਾਨਗਰ ਤੇ ਹਨੂਮਾਨਗੜ ਜਿਲ੍ਹਿਆਂ ਚ ਮੀਂਹ ਦੀ ਵਧੇਰੇ ਓੁਮੀਦ ਰਹੇਗੀ।
ਅੱਜ ਕਾਰਵਾਈ ਦਾ ਮੁੱਖ ਅਸਰ ਖਿੱਤੇ ਪੰਜਾਬ ਦੇ ਦੱਖਣ ਪੱਛਮੀਂ ਇਲਾਕਿਅਾ ਚ ਰਹੇਗਾ ਅਤੇ ਕੱਲ੍ਹ ਹਲਚਲ ਘਟੇਗੀ ਪਰ ਸਿਸਟਮ ਓੁੱਤਰ-ਪੂਰਬੀ ਪੰਜਾਬ ਚ ਕੁਝ ਸਮੇਂ ਲਈ ਐਕਟਿਵ ਰਹੇਗਾ ਖਾਸਕਰ ਦੁਪਹਿਰ ਤੇ ਸ਼ਾਮੀਂ।





















