
ਬੁਢਲਾਡਾ 19, ਅਪ੍ਰੈਲ(ਬਾਂਸਲ): ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਘੋਸਿਤ ਦਸੰਬਰ 2019 ਦੇ ਨਤੀਜਿਆਂ ਵਿੱਚੋ ਬੁਢਲਾਡਾ ਦੇ ਗੁਰਦੀਸੀ ਦੇਵੀ ਇੰਸਟੀਚਿਊਟ ਆਫ ਮੈਨੇਜਮੈਟ ਅਤੇ ਟੈਕਨੋਲੋਜ਼ੀ ਕਾਲਜ ਦੇ 9 ਵਿਦਿਆਰਥੀਆ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਥਾਨ ਪ੍ਰਾਪਤ ਕੀਤੇ ਹਨ. ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਨਵਨੀਤ ਸਿੰਘ ਮਿੱਤਲ ਨੇ ਦੱਸਿਆ ਕਿ ਬੀ.ਐਸ.ਸੀ ਆਈ.ਟੀ. 5ਵੇਂ ਸਮੈਸਟਰ ਵਿੱਚੋਂ ਮਨਜੀਤ ਕੌਰ ਨੇ (ਐਸਜੀਪੀਏ 7.68) ਪ੍ਰਾਪਤ ਕਰਕੇ ਪਹਿਲਾਂ ਸਥਾਨ, ਨਵਦੀਪ ਕੌਰ ਨੇ (ਐਸਜੀਪੀਏ 7.53) ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਸਤਵਿੰਦਰ ਕੌਰ ਨੇ (ਐਸਜੀਪੀਏ 7.26 ) ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ. ਬੀ.ਕਾਮ. 5ਵੇਂ ਸਮੈਸਟਰ ਦੇ ਐਲਾਨੇ ਨਤੀਜਿਆਂ ਵਿੱਚੋਂ ਅਲੀਸ਼ਾ ਨੇ (ਐਸਜੀਪੀਏ 7.26) ਪ੍ਰਾਪਤ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ ਨੇ (ਐਸਜੀਪੀਏ 7.17) ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਅਮਨਦੀਪ ਕੌਰ ਨੇ (ਐਸਜੀਪੀਏ 7.13) ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ. ਇਸੇ ਤਰ੍ਹਾਂ ਬੀ.ਸੀ.ਏ 5ਵੇਂ ਸਮੈਸਟਰ ਦੇ ਐਲਾਨੇ ਨਤੀਜਿਆਂ ਵਿੱਚੋਂ ਜਗਦੀਪ ਕੌਰ ਅਤੇ ਫੱਗੋ ਕੌਰ ਨੇ ਨੇ (ਐਸਜੀਪੀਏ 7.96) ਪ੍ਰਾਪਤ ਕਰਕੇ ਪਹਿਲਾਂ ਸਥਾਨ, ਸੁਖਪਾਲ ਕੌਰ ਨੇ (ਐਸਜੀਪੀਏ 7.87) ਪ੍ਰਾਪਤ ਕਰਕੇ ਦੂਸਰਾ ਸਥਾਨ, ਅਮਨਦੀਪ ਕੌਰ ਨੇ (ਐਸਜੀਪੀਏ 7.78) ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ. ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ਼੍ਰੀ ਭਗਵਾਨ ਦਾਸ ਸਿੰਗਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ. ਉਹਨਾਂ ਨੇ ਇਸ ਸ਼ਾਨਦਾਰ ਨਤੀਜਿਆਂ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਯੂਨੀਵਰਸਿਟੀ ਦੁਆਰਾ ਘੋਸਿਤ ਕੀਤੇ ਨਤੀਜਿਆਂ ਵਿੱਚੋ ਸਥਾਨ ਪ੍ਰਾਪਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ. ਇਸ ਮੌਕੇ ਉਹਨਾਂ ਤੋ ਇਲਾਵਾ ਕਾਲਜ਼ ਸਟਾਫ਼ ਅਤੇ ਐਡਵੋਕੇਟ ਮੁਨੀਸ਼ ਸਿੰਗਲਾ, ਅਸ਼ੀਸ ਕੁਮਾਰ ਸਿੰਗਲਾ ਵੀ ਸ਼ਾਮਿਲ ਸਨ.
ਜੈ ਸ਼ਾਹ ਮੁੜ ICC ਚੇਅਰਮੈਨ ਨਿਯੁਕਤ ; ਬਿਨਾਂ ਮੁਕਾਬਲੇ ਚੁਣੇ ਗਏ
ਦੁਬਈ, 16 ਨਵੰਬਰ (ਵਿਸ਼ਵ ਵਾਰਤਾ) - ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਵਜੋਂ ਦੂਜੇ ਕਾਰਜਕਾਲ ਲਈ ਬਿਨਾਂ...





















