ਚੰਡੀਗੜ੍ਹ 18 ਅਪ੍ਰੈਲ( ਵਿਸ਼ਵ ਵਾਰਤਾ)- ਕਰਫਿਊ ਦੇ ਚਲਦੇ ਚੰਡੀਗੜ੍ਹ ਤੇ ਮੋਹਾਲੀ ਦੀ ਜਬਰਦਸਤ ਪੁਲਿਸ ਨਾਕਾਬੰਦੀ ਦੇ ਬਾਵਜੂਦ ਬੀਤੀ ਦੇਰ ਰਾਤ ਡਿਊਟੀ ਤੋਂ ਘਰ ਪਰਤ ਰਹੇ ਸੀਨੀਅਰ ਪਤਰਕਾਰ ਗੁਰ ਉਪਦੇਸ਼ ਭੁੱਲਰ ਤੋਂ ਦੋ ਮੋਟਰਸੀਕਲੇ ਸਵਾਰਾਂ ਨੇ ਚਾਕੂ ਦੀ ਨੋਕ ਤੇ ਨਗਦੀ ਲੁੱਟ ਲਈ।
ਇਹ ਘਟਨਾ ਸੈਕਟਰ 45-46 ਦੀਆਂ ਲਾਈਟਾਂ ਵਲੋਂ ਪੀ ਸੀ ਏ ਸਟੇਡੀਅਮ ਵਲ ਜਾਂਦੀ ਚੰਡੀ ਗੜ੍ਹ -ਮੋਹਾਲੀ ਦੀ ਹੱਦ ਤੇ ਲਗੇ
ਨਾਕਿਆ ਤੋਂ ਪਿੱਛੇ ਮੁੱਖ ਸੜਕ ਤੇ ਰਿਹਾਇਸ਼ੀ ਕਾਲੋਨੀਆਂ ਨੇੜੇ ਵਾਪਰੀ।ਜਿਥੇ ਪਿੱਛੇ ਤੋਂ ਹੀ ਆ ਰਹੇ ਦੋ ਸਿਰੋਂ ਮੋਨੇ 2 ਬਿਨਾ ਹੈਲਮਟ ਵਾਲੇ ਮੋਟਰਸਾਈਕਲ ਸਵਾਰਾਂ ਨੇ ਪਤਰਕਾਰ ਨੂੰ ਰਾਹ ਚ ਰੋਕਕੇ ਪਹਿਲਾ ਜੀਰਕਪੁਰ ਦਾ ਰਸਤਾ ਪੁੱਛਿਆ ਤੇ ਇਸੇ ਦੌਰਾਨ ਚਾਕੂ ਦਿਖਾ ਕੇ ਜੇਬ ਚ ਬਟੂਆ ਕੱਢ ਲਿਆ।ਇਸ ਚ 2200 ਰੁਪਏ ਸਨ ,ਜੋ ਉਹ ਕ੍ਰਿਤੀ ਉਪਰੰਤ ਚੰਡੀਗੜ੍ਹ ਵਲ ਨੂੰ ਹੀ ਪਰਤ ਗਏ।ਇਸੇ ਦੌਰਾਨ ਅਚਾਨਕ ਗਸ਼ਤ ਕਰਦੀ ਪੁਲਿਸ ਦੀ ਗੱਡੀ ਵੀ ਪਹੁੰਚੀ, ਜਿਸ ਵਲੋਂ ਤੁਰੰਤ ਹਰਕਤ ਚ ਆਉਂਦੀਆਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਪਰ ਉਹ ਭੱਜਣ ਚ ਸਫਲ ਰਹੇ।ਭਾਵੇਂ ਪੁਲਿਸ ਦੀ ਇਹ ਵਿਸ਼ਵਾਸ ਦੁਆਇਆ ਕਿ ਅਸੀਂ ਉਨ੍ਹਾਂ ਦੀ ਭਾਲ ਚ ਲੱਗੇ ਹੋਏ ਹਾਂ । ਪਰ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਰਫਿਊ ਦੌਰਾਨ ਜਦੋਂ ਆਮ ਜਨ ਜੀਵਨ ਠੱਪ ਹੈ ,ਤਾਂ ਇਹ ਲੁਟੇਰੇ ਖੁੱਲ੍ਹੇਆਮ ਕਿਵੇਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ।