ਚੰਡੀਗੜ੍ਹ 18 ਅਪ੍ਰੈਲ ( ਵਿਸ਼ਵ ਵਾਰਤਾ)- ਚੰਗਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ ਪਰ ਜੇ ਤਰਜ਼ ਤੇ ਆਵਾਜ਼ ਦਾ ਸੁਮੇਲ ਹੋ ਜਾਵੇ ਤਾਂ ਗੱਲ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕੁੱਝ ਅਜਿਹੀ ਹੀ ਪ੍ਰਤਿਭਾ ਦਾ ਮਾਲਕ ਹੈ ‘ਪਰਖਜੀਤ’। ਪਿਛਲੇ ਦਿਨੀੰ ਮੰਨਤ ਮੀਡੀਆ ਦੇ ਬੈਨਰ ਹੇਠ ਉਸਦਾ ਗੀਤ “ਰਾਜ਼ੀ” ਲੋਕ ਅਰਪਣ ਹੋਇਆ ਤਾਂ “ਸੋਸ਼ਲ ਮੀਡੀਆ” ‘ਤੇ ਵਾਹ-ਵਾਹੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੰਗੀਤ ਦੇ ਖੇਤਰ ‘ਚ ਨਾਮਵਰ ਹਸਤਾਖ਼ਰ ਹੋ ਨਿਬੜੇ “ਪਰਖਜੀਤ ਸਿੰਘ” ਦੀ ਗਾਇਕੀ ਨਾਲ ਪੁਰਾਣੀ ਸਾਂਝ ਹੈ। ਰਾਜ਼ੀ ਤੋੰ ਪਹਿਲਾਂ ਉਸ ਦੇ “ਲੌੰਗ ਡਰਾਈਵ” ਤੇ ਰਾਜਿਆ ਵੇ ਗੀਤ ਵੀ ਚੰਗੀ ਮਕਬੂਲੀਅਤ ਪਾ ਚੁੱਕੇ ਹਨ। ਜਲੰਧਰ ਦੂਰਦਰਸ਼ਨ ‘ਤੇ ਸੰਗੀਤਕ ਮੁਕਾਬਲੇਬਾਜ਼ੀ ਦੇ ਪ੍ਰੋਗਰਾਮ ਸੁਰਸਰਤਾਜ ਦੇ ਫ਼ਾਈਨਲ ਵਿਚ ਜਗ੍ਹਾ ਬਣਾਉਣ ਵਿਚ ਵੀ ਕਾਮਯਾਬ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਹੈ ਕਿ ਉਹ ਹਮੇਸ਼ਾਂ ਸੱਭਿਆਚਾਰਕ ਵੰਨਗੀਆਂ ਤੇ ਸਮਾਜ ਨਾਲ ਜੁੜੇ ਮੁੱਦਿਆਂ ‘ਤੇ ਗੀਤ-ਅਜ਼ਮਾਈ ਕਰਦਾ ਰਹੇਗਾ।
ਸੋਨੀਆ ਗਾਂਧੀ ਦੀ ਕਿਤਾਬ ‘Belonging: A Journey of Love’ ਅੱਜ ਹੋਵੇਗੀ ਰਿਲੀਜ਼ ; ਸਮਾਗਮ ਵਿੱਚ ਸ਼ਾਮਲ ਹੋਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) ਸੋਨੀਆ ਗਾਂਧੀ ਦੀ ਕਿਤਾਬ, Belonging: A Journey of Love) ਦੀ ਅਧਿਕਾਰਤ ਲਾਂਚ ਅੱਜ ਦਿੱਲੀ ਵਿੱਚ...





















