
ਬੁਢਲਾਡਾ 9, ਅਪ੍ਰੈਲ(ਬਾਂਸਲ): ਕਰੋਨਾ ਵਾਇਰਸ ਦੇ ਖਿਲਾਫ ਭਿਆਨਕ ਲੜਾਈ ਲੜ ਰਹੇ ਸਿਹਤ ਵਿਭਾਗ, ਪੁਲਿਸ ਕਰਮੀਆਂ ਅਤੇ ਸਫਾਈ ਕਰਮਚਾਰੀਆ ਦੇ ਹੋਸਲਾ ਅਫਜਾਈ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ. ਇਸ ਮੋਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਉਪਰੋਕਤ ਲੋਕਾਂ ਵੱਲੋਂ ਸੰਕਟ ਦੀ ਕੜੀ ਵਿੱਚ ਨਿਭਾਈ ਗਈ ਡਿਊੂਟੀ ਅਤੇ ਸੇਵਾ ਕਾਬਿਲੇ ਤਾਰਿਫ ਹੈ. ਇਸ ਮੌਕੇ ਤੇ ਸਫਾਈ ਕਰਮਚਾਰੀਆਂ ਨੂੰ ਮਾਸਕ ਤੋਂ ਇਲਾਵਾ ਸਾਬਣਾ ਵੀ ਵੰਡੀਆ ਗਈਆ. ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਨਾਲ ਬੈਕ ਕਰਮਚਾਰੀ, ਬਿਜਲੀ ਕਾਮੇ, ਸੈਨੀਟੇਸਨ ਵਿਭਾਂਗ, ਪੱਤਰਕਾਰ, ਅਖਬਾਰਾ ਦੇ ਹਾਕਰ, ਨੇ ਵੀ ਸ਼ਾਮਿਲ ਹੋ ਕੇ ਇਸ ਲੜਾਈ ਵਿੱਚ ਸਾਥ ਦਿੱਤਾ ਹੈ ਨੂੰ ਵੀ ਸੈਲੀਊਟ ਕਰਦੇ ਹਾਂ. ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਸਰਕਾਰ ਦੀਆਂ ਹਦਾਇਤਾ ਦਾ ਪਾਲਣ ਕਰੋ ਅਤੇ ਬੱਚਣ ਦੀ ਕੋਸ਼ਿਸ਼ ਕਰੋ. ਸਿਟੀ ਥਾਣੇ ਦੇ ਬਾਹਰ ਡੀ ਐਸ ਪੀ, ਐਸ ਐਚ ਓ ਸਿਟੀ, ਅਤੇ ਸਿਹਤ ਵਿਭਾਗ ਦੇ ਐਸ ਐਮ ਓ, ਪੈਰਾ ਮੈਡੀਕਲ ਸਟਾਫ, ਸਫਾਈ ਕਰਮਚਾਰੀ, ਨਗਰ ਕੋਸਲ ਦੇ ਸਫਾਈ ਕਰਮਚਾਰੀ ਆਦਿ ਤੇ ਵਰਖਾ ਕੀਤੀ ਗਈ. ਵਿਧਾਇਕ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਸ਼ਤੀਸ਼ ਸਿੰਗਲਾ, ਵਿਸ਼ਾਲ ਰਿਸ਼ੀ, ਸੀਲਾ, ਸੰਦੀਪ ਗਰਗ, ਹਰਬੰਸ ਸ਼ਰਮਾ, ਰਮਨ ਗੁਰਨੇ ਆਦਿ ਹਾਜ਼ਰ ਸਨ.
ਫੋਟੋ: ਬੁਢਲਾਡਾ: ਸਿਟੀ ਥਾਣੇ ਦੇ ਬਾਹਰ ਪੁਲਿਸ ਕਰਮਚਾਰੀਆ ਤੇ ਫੁੱਲਾ ਦੀ ਵਰਖਾ ਕਰਦੇ ਹੋਏ ਹਲਕਾ ਵਿਧਾਇਕ.
Top 10 News : ਅੱਜ ਦੀਆਂ ਵੱਡੀਆਂ ਖਬਰਾਂ
Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 1 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...





















